ਇੱਕ ਵਿਅਕਤੀ ਵਿਦੇਸ਼ 'ਚ ਜਾ ਕੇ ਲਗਾਉਂਦਾ ਸੀ ਅਜਿਹੀਆਂ ਸਕੀਮਾਂ ,ਹੁਣ ਫਸਿਆ ਕਸੂਤਾ

By  Shanker Badra November 10th 2018 03:41 PM

ਇੱਕ ਵਿਅਕਤੀ ਵਿਦੇਸ਼ 'ਚ ਜਾ ਕੇ ਲਗਾਉਂਦਾ ਸੀ ਅਜਿਹੀਆਂ ਸਕੀਮਾਂ ,ਹੁਣ ਫਸਿਆ ਕਸੂਤਾ:ਭਾਰਤ ਦੇ ਇੱਕ ਵਿਅਕਤੀ ਨੂੰ ਵਿਦੇਸ਼ ਜਾ ਕੇ ਪੁੱਠੀ -ਸਿੱਧੀ ਸਕੀਮ ਲਗਾਉਣੀ ਮਹਿੰਗੀ ਪੈ ਗਈ ਹੈ।ਹੁਣ ਬਰਤਾਨੀਆ ਦੀ ਅਦਾਲਤ ਨਸ਼ਾ ਤਸਕਰੀ ਨੂੰ ਲੈ ਕੇ ਸਖ਼ਤ ਹੋ ਗਈ ਹੈ।ਜਿਸ ਕਰਕੇ ਬਰਤਾਨੀਆ ਦੀ ਅਦਾਲਤ ਨੇ ਨਸ਼ਾ ਸਪਲਾਈ ਕਰਨ ਦੀ ਸਾਜਿਸ਼ ਘੜਨ ਦੇ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ 9 ਸਾਲ ਦੀ ਸਜ਼ਾ ਸੁਣਾਈ ਗਈ ਹੈ।ਦੱਸਿਆ ਜਾਂਦਾ ਹੈ ਕਿ ਅਦਾਲਤ ਵੱਲੋਂ ਤਿੰਨ ਦਿਨ ਦੀ ਸੁਣਵਾਈ ਤੋਂ ਬਾਅਦ 48 ਸਾਲਾ ਜਤਿੰਦਰ ਪਾਰੇਖ ਨੂੰ ਇਹ ਸਜ਼ਾ ਸੁਣਾਈ ਗਈ ਹੈ।ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਉਸਦੀ ਮਹਿਲਾ ਦੋਸਤ ਅਹਿਮਦ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ ਸੀ ਜਿਸ ਤੋਂ ਬਾਅਦ ਉਸ ਨੂੰ 9 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਜਾਣਕਾਰੀ ਅਨੁਸਾਰ ਅਦਾਲਤ ਨੂੰ ਦੱਸਿਆ ਗਿਆ ਕਿ ਸਕਾਟਲੈਂਡ ਯਾਰਡ ਦੇ ਪੁਲਿਸ ਅਧਿਕਾਰੀਆਂ ਨੇ ਜਤਿੰਦਰ ਪਾਰੇਖ ਨੂੰ ਉਸ ਦੀ 29 ਸਾਲਾ ਮਹਿਲਾ ਦੋਸਤ ਸੀਬੇਲਾ ਅਹਿਮਦ ਨਾਲ ਇੱਕ ਟੈਕਸੀ ਵਿੱਚ ਕਾਬੂ ਕੀਤਾ ਗਿਆ ਸੀ।ਇਨ੍ਹਾਂ ਦੋਹਾਂ ਕੋਲੋਂ ਪੰਜ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ ਜਿਸ ਦੀ ਕੀਮਤ 5,00,000 ਪਾਊਂਡ ਸੀ।ਇਸ ਤੋਂ ਬਾਅਦ ਅਹਿਮਦ ਨਾਲ ਜੁੜੀ ਇੱਕ ਹੋਰ ਥਾਂ 'ਤੇ ਛਾਪੇਮਾਰੀ ਕੀਤੀ ਗਈ ਜਿੱਥੋਂ 46 ਕਿਲੋ ਹੋਰ ਹੈਰੋਇਨ ਬਰਾਮਦ ਕੀਤੀ ਗਈ ਜਿਸ ਦੀ ਕੀਮਤ 46 ਲੱਖ ਪਾਊਂਡ ਸੀ।

-PTCNews

Related Post