Mon, Dec 22, 2025
Whatsapp

Indian Woman Deportation: ਬਰਤਾਨੀਆ 'ਚ ਰਹਿ ਰਹੀ ਬਜ਼ੁਰਗ ਭਾਰਤੀ ਔਰਤ ਗੁਰਮੀਤ ਕੌਰ ਦੇ ਸਮਰਥਨ 'ਚ ਆਏ ਹਜ਼ਾਰਾਂ ਲੋਕ, ਸਰਕਾਰ ਭੇਜਣਾ ਚਾਹੁੰਦੀ ਹੈ ਭਾਰਤ, ਜਾਣੋ ਕੀ ਹੈ ਪੂਰਾ ਮਾਮਲਾ...

Reported by:  PTC News Desk  Edited by:  Amritpal Singh -- November 27th 2023 04:57 PM -- Updated: November 27th 2023 05:00 PM
Indian Woman Deportation: ਬਰਤਾਨੀਆ 'ਚ ਰਹਿ ਰਹੀ ਬਜ਼ੁਰਗ ਭਾਰਤੀ ਔਰਤ ਗੁਰਮੀਤ ਕੌਰ ਦੇ ਸਮਰਥਨ 'ਚ ਆਏ ਹਜ਼ਾਰਾਂ ਲੋਕ, ਸਰਕਾਰ ਭੇਜਣਾ ਚਾਹੁੰਦੀ ਹੈ ਭਾਰਤ, ਜਾਣੋ ਕੀ ਹੈ ਪੂਰਾ ਮਾਮਲਾ...

Indian Woman Deportation: ਬਰਤਾਨੀਆ 'ਚ ਰਹਿ ਰਹੀ ਬਜ਼ੁਰਗ ਭਾਰਤੀ ਔਰਤ ਗੁਰਮੀਤ ਕੌਰ ਦੇ ਸਮਰਥਨ 'ਚ ਆਏ ਹਜ਼ਾਰਾਂ ਲੋਕ, ਸਰਕਾਰ ਭੇਜਣਾ ਚਾਹੁੰਦੀ ਹੈ ਭਾਰਤ, ਜਾਣੋ ਕੀ ਹੈ ਪੂਰਾ ਮਾਮਲਾ...

Indian Woman Deportation: ਬਰਤਾਨੀਆ 'ਚ ਇਕ ਬਜ਼ੁਰਗ ਸਿੱਖ ਔਰਤ ਗੁਰਮੀਤ ਕੌਰ (78) 'ਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕ ਗਈ ਹੈ। ਦੱਸਣਯੋਗ ਹੈ ਕਿ ਉਕਤ ਔਰਤ ਬੇਸਹਾਰਾ ਹੈ ਅਤੇ ਬਰਤਾਨੀਆ ਦੇ ਇੱਕ ਗੁਰਦੁਆਰੇ ਵਿੱਚ ਸੇਵਾ ਕਰਕੇ ਆਪਣਾ ਜੀਵਨ ਬਤੀਤ ਕਰ ਰਹੀ ਹੈ। ਅਜਿਹੇ 'ਚ ਵੱਡੀ ਗਿਣਤੀ 'ਚ ਲੋਕ ਔਰਤ ਨੂੰ ਦੇਸ਼ ਨਿਕਾਲਾ ਦੇਣ ਦਾ ਵਿਰੋਧ ਕਰ ਰਹੇ ਹਨ। ਇੱਕ ਸਮਾਜਿਕ ਸੰਗਠਨ ਨੇ ਬ੍ਰਿਟਿਸ਼ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਔਰਤ ਦੇ ਦੇਸ਼ ਨਿਕਾਲੇ ਨੂੰ ਰੋਕਣ ਦੀ ਅਪੀਲ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸ ਪਟੀਸ਼ਨ 'ਤੇ 65 ਹਜ਼ਾਰ ਲੋਕਾਂ ਦੇ ਦਸਤਖਤ ਹਨ।

ਪਟੀਸ਼ਨ ਵਿੱਚ ਲਿਖਿਆ ਗਿਆ ਹੈ ਕਿ ਗੁਰਮੀਤ ਕੌਰ ਦਾ ਨਾ ਤਾਂ ਬਰਤਾਨੀਆ ਵਿੱਚ ਅਤੇ ਨਾ ਹੀ ਪੰਜਾਬ, ਭਾਰਤ ਵਿੱਚ ਕੋਈ ਪਰਿਵਾਰ ਹੈ। ਉਹ ਸਮੈਥਵਿਕ ਖੇਤਰ ਵਿੱਚ ਸਥਿਤ ਗੁਰਦੁਆਰੇ ਵਿੱਚ ਸੇਵਾ ਕਰਦੀ ਹੈ ਅਤੇ ਰਹਿੰਦੀ ਹੈ। ਗੁਰਮੀਤ ਨੇ ਬਰਤਾਨੀਆ ਵਿੱਚ ਰਹਿਣ ਦੀ ਅਪੀਲ ਕੀਤੀ ਸੀ ਪਰ ਉਹ ਅਪੀਲ ਰੱਦ ਕਰ ਦਿੱਤੀ ਗਈ ਸੀ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਗੁਰਮੀਤ ਕੌਰ ਬਹੁਤ ਹੀ ਦਿਆਲੂ ਔਰਤ ਹੈ ਅਤੇ ਉਹ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਕੇ ਆਪਣਾ ਜੀਵਨ ਬਤੀਤ ਕਰਦੀ ਹੈ। ਉਸ ਨੇ ਬਲੈਕ ਲਾਈਵਜ਼ ਮੈਟਰ ਮੁਹਿੰਮ ਦੌਰਾਨ ਵੀ ਲੋਕਾਂ ਦੀ ਸੇਵਾ ਕੀਤੀ।


ਕਦੋਂ ਅਤੇ ਕਿਉਂ ਯੂਕੇ ਆਏ ਗੁਰਮੀਤ ਕੌਰ

ਪਟੀਸ਼ਨ ਮੁਤਾਬਕ ਗੁਰਮੀਤ ਕੌਰ 2009 'ਚ ਆਪਣੇ ਪਰਿਵਾਰ ਨਾਲ ਇਕ ਵਿਆਹ 'ਚ ਸ਼ਾਮਲ ਹੋਣ ਲਈ ਬਰਤਾਨੀਆ ਆਈ ਸੀ ਅਤੇ ਉਦੋਂ ਤੋਂ ਹੀ ਸਮੈਥਵਿਕ ਇਲਾਕੇ 'ਚ ਰਹਿ ਰਹੀ ਹੈ। ਉਸ ਕੋਲ ਵਾਪਸ ਜਾਣ ਲਈ ਵੀ ਪੈਸੇ ਨਹੀਂ ਸਨ। ਜਿਸ ਕਾਰਨ ਉਹ ਆਪਣੇ ਬੇਟੇ ਕੋਲ ਰਹਿ ਰਹੀ ਸੀ। ਗੁਰਮੀਤ ਕੌਰ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਉਸ ਦੇ ਬੱਚੇ ਵੀ ਉਸ ਨੂੰ ਛੱਡ ਚੁੱਕੇ ਹਨ। ਦੱਸ ਦੇਈਏ ਕਿ ਸਾਲ 2020 ਵਿੱਚ ਗੁਰਮੀਤ ਕੌਰ ਨੂੰ ਬਰਤਾਨੀਆ ਵਿੱਚ ਰਹਿਣ ਦੀ ਇਜਾਜ਼ਤ ਦੇਣ ਦੀ ਅਪੀਲ ਕਰਨ ਲਈ ਇੱਕ ਮੁਹਿੰਮ ਚਲਾਈ ਗਈ ਸੀ। ਇਸ ਦੇ ਬਾਵਜੂਦ ਅੰਗਰੇਜ਼ ਸਰਕਾਰ ਨੇ ਉਸ ਨੂੰ ਦੇਸ਼ ਨਿਕਾਲਾ ਦੇਣ ਦਾ ਹੁਕਮ ਦੇ ਦਿੱਤਾ। ਹੁਣ ਸੋਸ਼ਲ ਮੀਡੀਆ 'ਤੇ ਗੁਰਮੀਤ ਕੌਰ ਨੂੰ ਬਰਤਾਨੀਆ 'ਚ ਰਹਿਣ ਦੀ ਇਜਾਜ਼ਤ ਦੇਣ ਲਈ ਮੁਹਿੰਮ ਚੱਲ ਰਹੀ ਹੈ।

- PTC NEWS

Top News view more...

Latest News view more...

PTC NETWORK
PTC NETWORK