ਐਡਿਨਬਰਗ ਵਿੱਚ ਅਚਾਨਕ ਨਦੀ ਦਾ ਰੰਗ ਹਰਾ ਹੋਣ ਦਾ ਰਹੱਸ ਹੋਇਆ ਹੱਲ

By  Joshi February 21st 2018 04:19 PM

UK: Luminous green river mystery solved in Edinburgh: ਐਡਿਨਬਰਗ ਵਿੱਚ ਅਚਾਨਕ ਨਦੀ ਦਾ ਰੰਗ ਹਰਾ ਹੋਣ ਦਾ ਰਹੱਸ ਹੋਇਆ ਹੱਲ: ਵਾਤਾਵਰਣ ਸੁਰੱਖਿਆ ਅਧਿਕਾਰੀਆਂ ਦੁਆਰਾ ਜਾਂਚ ਕਰਨ ਤੋਂ ਬਾਅਦ ਅੇਡਿਨਬਰਗ ਨਦੀ ਦੇ ਅਚਾਨਕ ਰੰਗ ਬਦਲਣ ਦਾ ਰਹੱਸ ਹਲ ਹੋਇਆ।

UK: Luminous green river mystery solved in Edinburgh: ਮੰਨਿਆ ਜਾ ਰਿਹਾ ਹੈ ਨਦੀ ਦਾ ਰੰਗ ਡਾਈ ਕਰਕੇ ਬਦਲਿਆ ਜੋ ਕਿ ਡਰੇਨੇਜ ਦਾ ਰਾਹੇ ਲੱਭਣ ਵਿੱਚ ਸਹਾਇਕ ਹੁੰਦੀ ਹੈ। ਸਕੌਟਿਸ਼ ਵਾਤਾਵਰਣ ਸੁਰੱਖਿਆ ਏਜੰਸੀ ਨੇ ਕਿਹਾ ਕਿ  ਨਦੀ ਵਿੱਚ ਸਿਰਫ ਗੈਰ ਜ਼ਹਿਰੀਲੇ ਰਸਾਇਣਾਂ ਦੀ ਵਰਤੋ ਕਰਨ ਦੀ ਹੀ ਇਜਾਜ਼ਤ ਹੈ।

ਐਟੋਨੀਆ ਹਾਂਡ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਆਪਣੀਆਂ ਧੀਆਂ ਨੂੰ ਲੈ ਕੇ ਬਰੇਦ ਬਰਨ ਪਾਰਕ ਵੈਲੀ ਵਿੱਚੋਂ ਲੰਘ ਰਹੀ ਸੀ ਜਦੋਂ ਉਸ ਨੇ ਨਦੀ ਦਾ ਰੰਗ ਬਦਲਦੇ ਵੇਖਿਆ। ਉਸ ਨੇ ਕਿਹਾ ਕਿ ਮੇਰੀ ਧੀਆਂ ਚਿਲਾਉਣ ਲਗੀਆਂ 'ਮੰਮਾ ਪਾਣੀ ਹਰਾ ਹੈ' ਅਤੇ ਜਦੋਂ ਮੈਂ ਵੇਖਿਆ ਤਾਂ ਮੈਨੂੰ ਇਹ ਕਿਸੀ ਸਾਇੰਸ ਫਿਲਮ ਦੀ ਕਲਪਨਾ ਦੀ ਤਰ੍ਹਾਂ ਲੱਗਿਆ।

ਜਾਂਚ ਤੋ ਇਹ ਪਤਾ ਲੱਗਿਆ ਹੈ ਕਿ ਨਦੀ ਦਾ ਰੰਗ ਗੈਰ ਜ਼ਹਿਰੀਲੀ ਡਾਈ ਕਾਰਨ ਬਦਲਿਆ ਜਿਸਦਾ ਕੋਈ ਖਤਰਾ ਨਹੀਂ ਹੈ।

—PTC News

Related Post