ਬ੍ਰਿਟੇਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ , ਪੰਜਾਬੀ ਬੱਚਿਆਂ ਦੀ ਹੋਈ ਮੌਤ

By  Shanker Badra March 18th 2019 02:08 PM -- Updated: March 18th 2019 03:14 PM

ਬ੍ਰਿਟੇਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ , ਪੰਜਾਬੀ ਬੱਚਿਆਂ ਦੀ ਹੋਈ ਮੌਤ:ਲੰਡਨ : ਬ੍ਰਿਟੇਨ ਦੇ ਵਾਲਵਰਹੈਂਪਟਨ ਵਿੱਚ ਬੀਤੇ ਦਿਨੀ ਇੱਕ ਬੀਐਮਡਬਲਿਊ ਅਤੇ ਔਡੀ ਵਿਚਕਾਰ ਟੱਕਰ ਹੋਈ ਸੀ।ਇਸ ਹਾਦਸੇ ਵਿੱਚ ਭਾਰਤੀ ਮੂਲ ਦੇ ਦੋ ਪੰਜਾਬੀ ਬੱਚਿਆਂ ਦੀ ਮੌਤ ਹੋ ਗਈ ਹੈ।

UK Road Accident Due 2 Punjabi children Death ਬ੍ਰਿਟੇਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ , ਪੰਜਾਬੀ ਬੱਚਿਆਂ ਦੀ ਹੋਈ ਮੌਤ

ਇਸ ਸਬੰਧੀ ਵੈਸਟ ਮਿਡਲੈਂਡਸ ਪੁਲਿਸ ਨੇ ਜਾਰੀ ਬਿਆਨ ਵਿਚ ਦੱਸਿਆ ਹੈ ਕਿ 10 ਸਾਲਾ ਸੰਜੇ ਅਤੇ 23 ਮਹੀਨੇ ਦਾ ਪਵਨਵੀਰ ਸਿੰਘ ਅਪਣੀ ਮਾਂ ਨਾਲ ਬੀਐਮਡਬਲਿਊ ਵਿੱਚ ਜਾ ਰਹੇ ਸੀ।ਇਸ ਦੌਰਾਨ ਉਨ੍ਹਾਂ ਦੀ ਕਾਰ ਦੀ ਔਡੀ ਐਸ-3 ਨਾਲ ਟੱਕਰ ਹੋ ਗਈ।

UK Road Accident Due 2 Punjabi children Death ਬ੍ਰਿਟੇਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ , ਪੰਜਾਬੀ ਬੱਚਿਆਂ ਦੀ ਹੋਈ ਮੌਤ

ਮਿਲੀ ਜਾਣਕਾਰੀ ਮੁਤਾਬਕ ਔਡੀ ਚਾਲਕ ਬੈਂਟਲੀ ਕਾਰ ਦੇ ਨਾਲ ਰੇਸ ਲਗਾ ਰਿਹਾ ਸੀ।ਇਸ ਕਾਰਨ ਇਹ ਹਾਦਸਾ ਵਾਪਰਿਆ ਹੈ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ: ਟੋਰਾਂਟੋ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਅੱਗ ਲੱਗਣ ਕਾਰਨ ਅਮਰੀਕਾ ਜਾਣ ਵਾਲੀਆਂ ਕਈ ਉਡਾਣਾਂ ਹੋਈਆਂ ਰੱਦ

UK Road Accident Due 2 Punjabi children Death ਬ੍ਰਿਟੇਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ , ਪੰਜਾਬੀ ਬੱਚਿਆਂ ਦੀ ਹੋਈ ਮੌਤ

ਇਸ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋਏ ਬੈਂਟਲੀ ਦੇ 31 ਸਾਲਾ ਚਾਲਕ ਨੂੰ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਕਿਸੇ ਦੀ ਮੌਤ ਦਾ ਜ਼ਿੰਮੇਵਾਰ ਹੋਣ ਦੇ ਦੋਸ਼ ਵਿਚ ਕਾਬੂ ਕੀਤਾ ਗਿਆ।ਇਸ ਤੋਂ ਬਾਅਦ ਵਿਚ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।ਇਸ ਦੌਰਾਨ ਪੁਲਿਸ ਨੇ ਔਡੀ ਚਾਲਕ ਨੂੰ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।

-PTCNews

Related Post