11 ਸਾਲਾ ਨਾਬਾਲਗ ਨੇ 3 ਸਾਲਾ ਮਾਸੂਮ ਨਾਲ ਕੀਤੀ ਘਿਨੌਣੀ ਕਰਤੂਤ

By  Jagroop Kaur October 3rd 2020 07:41 PM -- Updated: October 3rd 2020 11:40 PM

ਊਨਾ : ਦੇਸ਼ ਵਿਚ ਲਗਾਤਾਰ ਵੱਧ ਰਹੇ ਅਪਰਾਧਿਕ ਮਾਮਲਿਆਂ ਦੀ ਕੜੀ 'ਚ ਕੁੜੀਆਂ ਨਾਲ ਹੋਣ ਵਾਲੇ ਅਪਰਾਧ ਜ਼ਿਆਦਾ ਹਨ। ਜਿਥੇ ਹਾਲ ਹੀ 'ਚ ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ 19 ਸਾਲ ਦੀ ਇਕ ਕੁੜੀ ਨਾਲ ਗੈਂਗਰੇਪ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ ਉਥੇ ਹੀ ਬਾਵਜੂਦ ਇਸ ਦੇ ਮਾਮਲੇ 'ਚ ਦੇਸ਼ ਭਰ ਬਲਾਤਕਾਰ ਰੁਕਣ ਦਾ ਨਾਮ ਨਹੀਂ ਲੈ ਰਹੇ। ਤਾਜ਼ਾ ਮਾਮਲੇ 'ਚ ਹੁਣ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਤੋਂ ਦਰਿੰਦਗੀ ਦੀ ਅਜਿਹੀ ਹੀ ਖ਼ਬਰ ਸਾਹਮਣੇ ਆਈ ਹੈ। ਇੱਥੇ 11 ਸਾਲ ਦੇ ਨਾਬਾਲਗ ਮੁੰਡੇ 'ਤੇ 3 ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਦਾ ਦੋਸ਼ ਲੱਗਾ ਹੈ। ਦੋਸ਼ੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

rape by juvenile: अहमदाबाद: 16 साल के नाबालिग पर 11 साल की बच्ची से रेप का आरोप, केस दर्ज - gujarat ahmedabad 16 year old boy allegedly rapes 11 year old girl | Navbharat Times

ਇਸ ਮਾਮਲੇ ਦੇ ਸੰਬੰਧ 'ਚ ਪੀੜਤਾ ਦੀ ਮਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਇਸ ਦੇ ਆਧਾਰ 'ਤੇ ਪੁਲਸ ਨੇ ਪੀੜਤਾ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤਾ ਦੀ ਮਾਂ ਨੇ ਕਿਹਾ ਕਿ ਵੀਰਵਾਰ ਦੇਰ ਸ਼ਾਮ ਜਦੋਂ ਉਹ ਆਪਣੇ ਕੰਮ ਤੋਂ ਘਰ ਪਰਤੀ ਤਾਂ ਉਸ ਦੀ 3 ਸਾਲ ਦੀ ਬੱਚੀ ਰੋ ਰਹੀ ਸੀ। ਜਦੋਂ ਮਾਂ ਨੇ ਉਸ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਮਾਂ ਨੂੰ ਪੂਰੀ ਗੱਲ ਦੱਸੀ, ਜਿਸ ਨੂੰ ਸੁਣਦਿਆਂ ਹੀ ਮਾਤਾ-ਪਿਤਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।Tamil Nadu: 11-Yr-Old Girl Forced To Watch Porn, Raped Multiple Times By Minors

ਮਾਮਲਾ ਧਿਆਨ ਵਿਚ ਆਉਂਦੇ ਹੀ ਪੀੜਤ ਦੇ ਮਾਤਾ ਪਿਤਾ ਵੱਲੋਂ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਬੱਚੀ ਨੂੰ ਇਲਾਜ ਲਈ ਹਸਪਤਾਲ ਊਨਾ ਵਿਚ ਦਾਖ਼ਲ ਕੀਤਾ ਗਿਆ। ਪੀੜਤਾ ਦੀ ਮਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਨਾਬਾਲਗ ਨੂੰ ਹਿਰਾਸਤ 'ਚ ਲੈ ਲਿਆ ਹੈ। ਮਾਮਲਾ ਸੰਵੇਦਨਸ਼ੀਲ ਹੋਣ ਦੀ ਵਜ੍ਹਾ ਕਰ ਕੇ ਪੁਲਸ ਕੁਝ ਵੀ ਕਹਿਣ ਤੋਂ ਬਚ ਰਹੀ ਹੈ।

Horrifying! 6-year-old girl raped by elderly man in Mumbai's Kurla | 6 News – India TV

Related Post