ਬੇਰੁਜ਼ਗਾਰ ਬੀਐਡ ਅਧਿਆਪਕ ਯੂਨੀਅਨ ਦੀ ਹੋਈ ਚੋਣ,ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਦਾ ਕੀਤਾ ਐਲਾਨ

By  Shanker Badra May 27th 2018 07:39 PM

ਬੇਰੁਜ਼ਗਾਰ ਬੀਐਡ ਅਧਿਆਪਕ ਯੂਨੀਅਨ ਦੀ ਹੋਈ ਚੋਣ,ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਦਾ ਕੀਤਾ ਐਲਾਨ:ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਬੀਐਡ ਅਧਿਆਪਕ ਯੂਨੀਅਨ,ਪੰਜਾਬ ਦੀ ਸੂਬਾਈ ਮੀਟਿੰਗ ਰੱਖ ਬਾਗ,ਭਾਰਤ ਨਗਰ ਚੌਂਕ ਲੁਧਿਆਣਾ ਵਿਖੇ ਹੋਈ ਹੈ।ਮੀਟਿੰਗ ਦੌਰਾਨ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਆਏ ਬੇਰੁਜ਼ਗਾਰ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।Unemployed BED Teacher union Electionਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ 'ਚ ਇਸ ਸਮੇਂ ਕਰੀਬ 50 ਹਜ਼ਾਰ "ਅਧਿਆਪਕ ਯੋਗਤਾ ਪ੍ਰੀਖਿਆ" ਪਾਸ ਬੀਐਡ ਉਮੀਦਵਾਰ ਹਨ।ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਹੁਣ ਵੀ ਪੰਜਾਬ ਦੀ ਨੌਜਵਾਨ ਪੀੜ੍ਹੀ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੀ ਹੈ।Unemployed BED Teacher union Electionਉਹਨਾਂ ਕਿਹਾ ਕਿ ਯੂਨੀਅਨ ਆਉਣ ਵਾਲੇ ਦਿਨਾਂ 'ਚ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਤੇਜ਼ ਕਰੇਗੀ।ਇਸ ਦੌਰਾਨ ਸੂਬਾ ਕਮੇਟੀ ਦੀ ਚੋਣ ਦੌਰਾਨ ਪ੍ਰਧਾਨ ਸੁਖਵਿੰਦਰ ਢਿੱਲਵਾਂ,ਸੀਨੀਅਰ ਮੀਤ ਨਿੱਕਾ ਸਮਾਓਂ,ਜਨਰਲ ਸਕੱਤਰ ਚੰਦਰ ਗੁਪਤ,ਖਜ਼ਾਨਚੀ ਗੁਰੀ ਨਾਭਾ,ਨਵਜੀਵਨ,ਸੁਖਦੀਪ ਸਿੰਘ,ਪ੍ਰੈਸ ਸਕੱਤਰ ਰਣਦੀਪ ਸੰਗਤਪੁਰਾ,ਮੈਂਬਰ ਸੰਦੀਪ ਗਿੱਲ,ਸੰਦੀਪ ਕੁਮਾਰ,ਹਰਵਿੰਦਰ ਹੋਡਲਾ,ਅਮਨਦੀਪ ਸਿੰਘ,ਗੋਰਖਾ ਸਿੰਘ,ਬਾਜ਼ ਸਿੰਘ,ਹਰਵਿੰਦਰ ਬਠਿੰਡਾ ਦੀ ਚੋਣ ਕੀਤੀ ਗਈ।

-PTCNews

Related Post