ਸੰਗਰੂਰ - ਬਰਨਾਲਾ ਰੋਡ ਜਾਮ ਕਰਕੇ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਫੂਕੀ ਕੈਪਟਨ ਦੇ ਲਾਰਿਆਂ ਦੀ ਪੰਡ

By  Shanker Badra September 14th 2019 06:29 PM

ਸੰਗਰੂਰ - ਬਰਨਾਲਾ ਰੋਡ ਜਾਮ ਕਰਕੇ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਫੂਕੀ ਕੈਪਟਨ ਦੇ ਲਾਰਿਆਂ ਦੀ ਪੰਡ:ਸੰਗਰੂਰ  : ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਵੱਲੋਂ ਇਥੇ ਲਾਏ ਹੋਏ ਪੱਕੇ ਮੋਰਚੇ ਦੇ ਸੱਤਵੇਂ ਦਿਨ ਬਜ਼ਾਰ 'ਚ ਰੋਸ-ਮਾਰਚ ਕਰਨ ਉਪਰੰਤ ਬਰਨਾਲਾ ਓਵਰਬਰਿੱਜ਼ 'ਤੇ ਕੁੱਝ ਸਮਾਂ ਲਗਾ ਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਕੀਤੇ "ਲਾਰਿਆਂ ਦੀ ਪੰਡ" ਫੂਕੀ ਗਈ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

Unemployed BED Teachers Captain Amarinder Singh Against Sangrur - Barnala Road Protest ਸੰਗਰੂਰ - ਬਰਨਾਲਾ ਰੋਡ ਜਾਮ ਕਰਕੇ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਫੂਕੀ ਕੈਪਟਨ ਦੇ ਲਾਰਿਆਂ ਦੀ ਪੰਡ

ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ ਅਤੇ ਸੂਬਾਈ ਆਗੂ ਹਰਦੀਪ ਫਾਜ਼ਿਲਕਾ ਨੇ ਕਿਹਾ ਕਿ ਚੋਣਾਂ ਵੇਲ਼ੇ ਘਰ-ਘਰ ਨੌਕਰੀ, 2500 ਰੁਪਏ ਬੇਰੁਜ਼ਗਾਰੀ ਭੱਤਾ, ਸਮਾਰਟ ਫੋਨ ਸਮੇਤ ਦਰਜ਼ਨਾਂ ਲਾਰੇ ਲਾਉਣ ਵਾਲ਼ੇ ਕੈਪਟਨ ਅਮਰਿੰਦਰ ਸਿੰਘ ਹੁਣ ਲੋਕਾਂ ਤੋਂ ਪਾਸਾ ਵੱਟ ਰਹੇ ਹਨ। ਪਿਛਲੇ ਮਹੀਨੇ ਖ਼ੁਦਕੁਸ਼ੀ ਕਰ ਗਏ ਟੈੱਟ, ਨੈੱਟ, ਐੱਮਏ, ਬੀਐੱਡ ਪਾਸ ਜਗਸੀਰ ਸਿੰਘ ਚੱਕ ਭਾਈਕਾ ਦੇ ਪੀੜਤ ਪਰਿਵਾਰ ਨੂੰ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ ਪ੍ਰੰਤੂ ਮਹੀਨਾ ਬੀਤਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ।

Unemployed BED Teachers Captain Amarinder Singh Against Sangrur - Barnala Road Protest ਸੰਗਰੂਰ - ਬਰਨਾਲਾ ਰੋਡ ਜਾਮ ਕਰਕੇ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਫੂਕੀ ਕੈਪਟਨ ਦੇ ਲਾਰਿਆਂ ਦੀ ਪੰਡ

ਐਸਐਸਏਰਮਸਾ ਅਧਿਆਪਕ ਯੂਨੀਅਨ ਦੇ ਸੂਬਾ ਆਗੂ ਹਰਜੀਤ ਜੀਦਾ ਅਤੇ ਪੰਜਾਬ ਸਟੂਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਕੁਲਵਿੰਦਰ ਨਦਾਮਪੁਰ ਨੇ ਵੀ ਸਰਕਾਰ ਦੀਆਂ ਸਿੱਖਿਆ ਨੀਤੀਆਂ 'ਤੇ ਵਰ੍ਹਦਿਆਂ ਕਿਹਾ ਕਿ ਪਿਛਲੇ ਸਿੱਖਿਆ ਵਿਭਾਗ ਨੇ ਪੰਜ ਆਦਰਸ਼ ਸਕੂਲਾਂ ਨੂੰ ਨਿੱਜੀ ਅਦਾਰਿਆਂ ਨੂੰ ਸੌਂਪਣ ਲਈ ਇਸ਼ਤਿਹਾਰ ਜਾਰੀ ਕੀਤਾ ਹੈ, ਜੋ ਸਾਬਤ ਕਰਦਾ ਹੈ ਕਿ ਸਰਕਾਰ ਸਿੱਖਿਆ ਪ੍ਰਬੰਧ ਸਬੰਧੀ ਆਪਣੀਆਂ ਜਿੰਮੇਵਾਰੀਆਂ ਛੱਡਕੇ ਤਹਿਸ-ਨਹਿਸ਼ ਕਰਨਾ ਚਾਹੁੰਦੀ ਹੈ।

Unemployed BED Teachers Captain Amarinder Singh Against Sangrur - Barnala Road Protest ਸੰਗਰੂਰ - ਬਰਨਾਲਾ ਰੋਡ ਜਾਮ ਕਰਕੇ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਫੂਕੀ ਕੈਪਟਨ ਦੇ ਲਾਰਿਆਂ ਦੀ ਪੰਡ

ਅੱਜ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਮੂਹਰੇ ਵਿਸ਼ਾਲ-ਮੁਜ਼ਾਹਰਾ ਕਰਨਗੇ।ਯੂਨੀਅਨ ਦੀਆਂ ਮੁੱਖ ਮੰਗਾਂ ਵਿੱਚ ਰੋਪੜ ਜੇਲ੍ਹ ਭੇਜੇ 13 ਅਧਿਆਪਕਾਂ ਦੀ ਰਿਹਾਈ, 15000 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ, 55 ਫੀਸਦੀ ਦੀ ਸ਼ਰਤ ਖਤਮ ਕਰਨ, ਉਮਰ ਹੱਦ 37 ਤੋਂ 42 ਕਰਵਾਉਣਾ ਸ਼ਾਮਲ ਹੈ। ਇਸ ਦੌਰਾਨ ਸੂਬਾ ਆਗੂ ਨਵਜੀਵਨ ਬਰਨਾਲਾ, ਜਸਕਰਨ ਮੁਕਤਸਰ, ਸੁਖਪਾਲ ਖ਼ਾਨ, ਰਣਬੀਰ ਨਦਾਮਪੁਰ, ਸ਼ੀਸ਼ਪਾਲ ਰਟੋਲ ਹਾਜ਼ਰ ਸਨ।

-PTCNews

Related Post