ਬੇਰੁਜ਼ਗਾਰ ਹੈਲਥ ਵਰਕਰਾਂ ਦੀ ਸਿਹਤ ਮੰਤਰੀ ਨਾਲ ਹੋਈ ਮੀਟਿੰਗ ,31 ਦਸੰਬਰ ਤੱਕ ਇਸ਼ਤਿਹਾਰ ਦਾ ਭਰੋਸਾ

By  Shanker Badra December 10th 2019 04:37 PM

ਬੇਰੁਜ਼ਗਾਰ ਹੈਲਥ ਵਰਕਰਾਂ ਦੀ ਸਿਹਤ ਮੰਤਰੀ ਨਾਲ ਹੋਈ ਮੀਟਿੰਗ ,31 ਦਸੰਬਰ ਤੱਕ ਇਸ਼ਤਿਹਾਰ ਦਾ ਭਰੋਸਾ:ਚੰਡੀਗੜ੍ਹ : ਸਿਹਤ ਵਿਭਾਗ ਪੰਜਾਬ ਵਿੱਚ ਸਿਹਤ ਵਰਕਰ (ਮੇਲ) ਦੀ ਰੈਗੂਲਰ ਭਰਤੀ ਦੀ ਮੰਗ ਨੂੰ ਲੈ ਕੇ ਕਰੀਬ ਇੱਕ ਹਫਤਾ ਪਟਿਆਲਾ ਦੇ ਬਾਰਾਂਦਰੀ ਗਾਰਡਨ ਸਾਹਮਣੇ ਪੱਕਾ ਮੋਰਚਾ ਲਗਾਉਣ ਵਾਲੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਦੀ ਮੀਟਿੰਗ ਅੱਜ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨਾਲ ਉਹਨਾਂ ਦੀ ਸੈਕਟਰ -39 ਵਾਲੀ ਕੋਠੀ ਵਿਖੇ ਸੂਬਾ ਆਗੂ ਸੁਰਿੰਦਰਪਾਲ ਸੋਨੀ ਪਾਇਲ ਦੀ ਅਗਵਾਈ ਵਿੱਚ ਹੋਈ ਹੈ।

Unemployed Health Workers Meeting with Health Minister ਬੇਰੁਜ਼ਗਾਰ ਹੈਲਥ ਵਰਕਰਾਂ ਦੀ ਸਿਹਤ ਮੰਤਰੀ ਨਾਲ ਹੋਈ ਮੀਟਿੰਗ ,31 ਦਸੰਬਰ ਤੱਕ ਇਸ਼ਤਿਹਾਰ ਦਾ ਭਰੋਸਾ

ਵਰਨਣਯੋਗ ਹੈ ਕਿ 2 ਦਸੰਬਰ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰਾਂ ਨੇ 8 ਦਸੰਬਰ ਨੂੰ ਆਪਣੀਆ ਮੰਗਾਂ ਲਈ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕਰਨਾ ਸੀ ਪਰ ਪੁਲਿਸ ਵੱਲੋਂ ਬੇਰੁਜ਼ਗਾਰਾਂ ਦਾ ਜ਼ਬਰੀ ਟੈਂਟ ਪੁੱਟ ਕੇ ਦਰਜ਼ਨ ਦੇ ਕਰੀਬ ਬੇਰੁਜ਼ਗਾਰਾਂ ਨੂੰ ਥਾਣੇ ਵਿੱਚ ਡੱਕ ਦਿੱਤਾ ਸੀ। ਜਿਸ ਤੋਂ ਬਾਅਦ ਸਿਹਤ ਮੰਤਰੀ ਨਾਲ ਉਨ੍ਹਾਂ ਦੀ ਮੇਟਿਗਨ ਤੈਅ ਕਰਵਾਈ ਸੀ। ਯੂਨੀਅਨ ਦੇ ਆਗੂ ਗੁਰਪਿਆਰ ਮਾਨਸਾ ਨੇ ਦੱਸਿਆ ਕਿ ਸਿਹਤ ਮੰਤਰੀ ਨੇ ਅਨੇਕਾਂ ਵਾਰ ਭਰੋਸਾ ਦਿੱਤਾ ਹੈ ਕਿ ਉਮਰ ਹੱਦ ਛੋਟ ਦੇ ਕੇ ਜਲਦੀ ਨਵਾਂ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ ਪਰ ਅਮਲੀ ਰੂਪ ਦੇਣ ਦੀ ਬਜਾਏ ਬੇਰੁਜ਼ਗਾਰ ਵਰਕਰਾਂ ਨੂੰ ਟਾਲਿਆ ਜਾ ਰਿਹਾ ਹੈ।

 Unemployed Health Workers Meeting with Health Minister ਬੇਰੁਜ਼ਗਾਰ ਹੈਲਥ ਵਰਕਰਾਂ ਦੀ ਸਿਹਤ ਮੰਤਰੀ ਨਾਲ ਹੋਈ ਮੀਟਿੰਗ ,31 ਦਸੰਬਰ ਤੱਕ ਇਸ਼ਤਿਹਾਰ ਦਾ ਭਰੋਸਾ

ਅੱਜ ਦੀ ਮੀਟਿੰਗ ਵਿੱਚ ਮੁੜ ਭਰੋਸਾ ਦਿੱਤਾ ਗਿਆ ਕਿ 31 ਦਸੰਬਰ ਤੋਂ ਪਹਿਲਾਂ 300 ਤੋ ਵੱਧ ਅਸਾਮੀਆਂ ਦਾ ਇਸ਼ਤਿਹਾਰ ਉਮਰ ਵਿੱਚ ਛੋਟ ਦੇ ਕੇ ਜਾਰੀ ਕੀਤਾ ਜਾਵੇਗਾ ਪਰ ਬੇਰੁਜ਼ਗਾਰਾਂ ਵੱਲੋਂ ਸਾਰੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕੀਤੀ। ਬੇਰੁਜ਼ਗਾਰਾਂ ਨੇ ਦੱਸਿਆ ਕਿ ਸਿਹਤ ਵਿਭਾਗ ਵਿੱਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਉਪਰ ਉਮਰ ਹੱਦ ਵਿੱਚ ਪੰਜ ਸਾਲ ਦੀ ਛੋਟ ਦੇ ਭਰਤੀ ਕੀਤੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਅੱਜ ਬੇਰੁਜ਼ਗਾਰਾਂ ਨੂੰ ਦਿੱਤੇ ਭਰੋਸੇ ਨੂੰ ਅਮਲੀ ਰੂਪ ਨਾ ਦਿੱਤਾ ਤਾਂ ਮੁੜ ਦਸੰਬਰ ਦੇ ਅੰਤਿਮ ਹਫ਼ਤੇ ਮੋਰਚਾ ਲਗਾਇਆ ਜਾਵੇਗਾ।

-PTCNews

Related Post