ਬੇਰੁਜ਼ਗਾਰ ਹੈਲਥ ਵਰਕਰਾਂ ਦੀ ਸਿਹਤ ਮੰਤਰੀ ਨਾਲ ਮੀਟਿੰਗ ,ਜਲਦੀ ਮੰਗਾਂ ਮੰਨਣ ਦਾ ਦਿੱਤਾ ਭਰੋਸਾ 

By  Shanker Badra May 12th 2021 04:16 PM

ਚੰਡੀਗੜ੍ਹ : ਸਿਹਤ ਵਿਭਾਗ ਵਿਚ ਭਰਤੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਪੁਰਸ਼ ਅਤੇ ਮਹਿਲਾ ਨੇ ਜਿਥੇ ਪਿਛਲੇ 31 ਦਸੰਬਰ ਤੋਂ ਸੰਗਰੂਰ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਅੱਗੇ ਪੱਕੇ ਮੋਰਚੇ ਦੀ ਅਗਵਾਈ ਵਿੱਚ ਮੋਰਚਾ ਲਗਾਇਆ ਹੋਇਆ ਹੈ ਉੱਥੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ ਹੈ। ਪਿਛਲੀ 7 ਮਈ ਤੋਂ ਮਗਰੋਂ ਮੁੜ 12 ਮਈ ਨੂੰ ਸੈਕਟਰ 39 - ਸੀ ,ਸਰਕਟ ਹਾਊਸ ਚੰਡੀਗੜ੍ਹ ਵਿਖੇ ਹੋਈ।

ਪੜ੍ਹੋ ਹੋਰ ਖ਼ਬਰਾਂ : ਇੱਕ ਪੁੱਤ ਦਾ ਅੰਤਿਮ ਸਸਕਾਰ ਕਰਕੇ ਘਰ ਵਾਪਸ ਆਇਆ ਪਰਿਵਾਰ, ਦੂਜੇ ਦੀ ਘਰ 'ਚ ਮਿਲੀ ਲਾਸ਼

Unemployed Multipurpose Health Workers Meet Health Minister Balbir Singh Sidhu ਬੇਰੁਜ਼ਗਾਰ ਹੈਲਥ ਵਰਕਰਾਂ ਦੀ ਸਿਹਤ ਮੰਤਰੀ ਨਾਲ ਮੀਟਿੰਗ ,ਜਲਦੀ ਮੰਗਾਂ ਮੰਨਣ ਦਾ ਦਿੱਤਾ ਭਰੋਸਾ

ਬੇਰੁਜ਼ਗਾਰ ਆਗੂਆਂ ਪਲਵਿੰਦਰ ਸਿੰਘ ਹੁਸ਼ਿਆਰਪੁਰ ਅਤੇ ਰਾਣੀ ਕੌਰ ਨੇ ਦੱਸਿਆ ਕਿ ਮੋਰਚੇ ਵਿੱਚ ਸ਼ਾਮਿਲ ਸਿਹਤ ਵਿਭਾਗ ਦੀਆਂ ਜਥੇਬੰਦੀਆਂ ਵਰਕਰ ਪੁਰਸ਼ ਅਤੇ ਮਹਿਲਾ ਦੀ ਮੰਗ ਹੈ ਕਿ ਸਿਹਤ ਵਿਭਾਗ ਅੰਦਰ ਮਨਜੂਰ ਵਰਕਰਾਂ ਦੀਆਂ ਅਸਾਮੀਆਂ ਉੱਤੇ ਉਮਰ ਹੱਦ ਛੋਟ ਦੇ ਕੇ ਤੁਰੰਤ ਭਰਤੀ ਕੀਤੀ ਜਾਵੇ, ਅਧਵਾਟੇ ਲਟਕ ਰਹੀ ਵਰਕਰ ਪੁਰਸ਼ ਅਤੇ ਮਹਿਲਾ ਦੀ ਭਰਤੀ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ।

Unemployed Multipurpose Health Workers Meet Health Minister Balbir Singh Sidhu ਬੇਰੁਜ਼ਗਾਰ ਹੈਲਥ ਵਰਕਰਾਂ ਦੀ ਸਿਹਤ ਮੰਤਰੀ ਨਾਲ ਮੀਟਿੰਗ ,ਜਲਦੀ ਮੰਗਾਂ ਮੰਨਣ ਦਾ ਦਿੱਤਾ ਭਰੋਸਾ

ਇਸ ਬਾਰੇ ਸਿਹਤ ਮੰਤਰੀ ਨੇ ਪਿਛਲੀਆਂ ਭਰਤੀਆਂ ਮੌਕੇ ਮਿਲੀ ਉਮਰ ਹੱਦ ਛੋਟ ਨਾਲ ਸੰਬੰਧਤ ਕਾਗਜਾਤ ਪ੍ਰਾਪਤ ਕਰਕੇ ਆਉਣ ਵਾਲੀ ਭਰਤੀ ਵਿੱਚ ਛੋਟ ਦੇਣ ਦਾ ਭਰੋਸਾ ਦਿੱਤਾ। ਚੱਲ ਰਹੀ ਭਰਤੀ ਸਬੰਧੀ ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ਵਿਖੇ ਚੱਲਦੇ ਕੇਸਾਂ ਦੀ ਪੈਰਵਾਈ ਕਰਕੇ ਜਲਦੀ ਹੀ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ।

Unemployed Multipurpose Health Workers Meet Health Minister Balbir Singh Sidhu ਬੇਰੁਜ਼ਗਾਰ ਹੈਲਥ ਵਰਕਰਾਂ ਦੀ ਸਿਹਤ ਮੰਤਰੀ ਨਾਲ ਮੀਟਿੰਗ ,ਜਲਦੀ ਮੰਗਾਂ ਮੰਨਣ ਦਾ ਦਿੱਤਾ ਭਰੋਸਾ

ਪੜ੍ਹੋ ਹੋਰ ਖ਼ਬਰਾਂ : ਕੀ ਮਾਸਕ ਦੀ ਜ਼ਿਆਦਾ ਵਰਤੋਂ ਆਕਸੀਜਨ ਦੀ ਕਮੀ ਦਾ ਕਾਰਨ ਬਣਦੀ ਹੈ ? ਜਾਣੋਂ ਸੱਚ   

ਬੇਰੁਜ਼ਗਾਰਾਂ ਨੇ ਪੁਰਸ਼ ਅਤੇ ਮਹਿਲਾ ਦੀ ਭਰਤੀ ਉੱਪਰ ਲੱਗੇ ਕੇਸਾਂ ਬਾਰੇ ਕਰੋਨਾ ਮਹਾਂਮਾਰੀ ਦੀ ਉਦਾਹਰਨ ਦੇਕੇ ਕਿਹਾ ਕਿ ਕੇਸ ਵਿੱਚ ਸ਼ਾਮਿਲ ਦਾਅਵੇਦਾਰ ਉਮੀਦਵਾਰਾਂ ਦੀਆਂ ਸੀਟਾਂ ਰਾਖਵੀਆਂ ਰੱਖ ਕੇ ਸੂਬੇ ਦੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰਖਦਿਆਂ ਬਾਕੀ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ। ਮੰਗਾਂ ਦਾ ਜਲਦੀ ਹੱਲ ਨਾ ਹੋਣ ਦੀ ਸੂਰਤ ਵਿੱਚ 19 ਮਈ ਨੂੰ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਮੋਤੀ ਮਹਿਲ ਦਾ ਪਟਿਆਲਾ ਵਿਖੇ ਘਿਰਾਓ ਕਰਨ ਦਾ ਐਲਾਨ ਕੀਤਾ।ਇਸ ਮੌਕੇ ਜਸਮੇਲ ਸਿੰਘ,ਦਵਿੰਦਰ ਕੁਮਾਰ ਅਤੇ ਸਤਵੰਤ ਸਿੰਘ ਆਦਿ ਵੀ ਹਾਜ਼ਰ ਸਨ।

-PTCNews

Related Post