ਬੇਅਦਬੀ ਦੇ ਇਨਸਾਫ਼ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਿੰਘ ਦੀ ਉਚੇਚੀ ਪਹਿਲ

By  Jasmeet Singh February 9th 2022 11:24 AM -- Updated: February 9th 2022 02:41 PM

ਤਲਵੰਡੀ ਸਾਬੋ: ਪੰਜਾਬ ਅੰਦਰ ਦਿਨ ਪ੍ਰਤੀ ਦਿਨ ਵਧ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਪੰਜਾਬ ਸਰਕਾਰ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਪਾਇਲ ਨਿਵਾਸੀ ਜਥੇਦਾਰ ਹਰਮਹਿੰਦਰ ਸਿੰਘ ਵੱਲੋ ਪੰਜ ਤਖ਼ਤਾਂ ਸਮੇਤ 12 ਜੋਤੀ ਲਿੰਗਾਂ ਦੀ ਸਰਬਧਰਮ ਪੈਦਲ ਯਾਤਰਾ ਕਰ ਰਹੇ ਹਨ ਜੋ ਅੱਜ ਸਿੱਖ ਕੋਮ ਦੇ ਚੋਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਤੋ ਆਪਣੇ ਅਗਲੇ ਪੜਾ ਲਈ ਰਵਾਨਾ ਹੋਏ। ਇਹ ਜਥੇਦਾਰ ਹਰਮਹਿੰਦਰ ਸਿੰਘ ਦੀ ਪੰਜੇ ਤਖ਼ਤ ਸਾਹਿਬਾਨਾਂ ਦੀ ਸੱਤਵੀ ਪੈਦਲ ਯਾਤਰਾ ਹੈ।

ਇਹ ਵੀ ਪੜ੍ਹੋ: 'ਆਪ' ਨੂੰ ਵੱਡਾ ਝਟਕਾ, ਦਿਲਬਾਗ ਸਿੰਘ ਹੋਏ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ

ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਵਧ ਰਹੀਆਂ ਘਟਨਾਵਾਂ ਕਰਕੇ ਜਿਥੇ ਸਿੱਖ ਸੰਗਤਾਂ ਚਿੰਤਤ ਹਨ ਉਥੇ ਹੀ ਇੰਨਸਾਫ ਲਈ ਹੁਣ ਪਾਇਲ ਨਿਵਾਸੀ ਜਥੇਦਾਰ ਹਰਮਹਿੰਦਰ ਸਿੰਘ ਵੱਲੋ ਪੰਜ ਤਖ਼ਤਾਂ ਸਮੇਤ 12 ਜੋਤੀ ਲਿੰਗਾਂ ਦੀ ਸਰਬਧਰਮ ਪੈਦਾ ਯਾਤਰਾ ਅਰੰਭੀ ਗਈ ਹੈ, ਜੋ ਕਿ ਅੱਜ ਸਿੱਖ ਕੋਮ ਦੇ ਚੋਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜਣ ਤੋਂ ਬਾਅਦ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਏ।

ਜਥੇਦਾਰ ਹਰਮਹਿੰਦਰ ਸਿੰਘ ਨੇ ਆਪਣੇ ਪੰਜੇ ਤਖ਼ਤ ਸਾਹਿਬਾਨਾਂ ਦੀ 7ਵੀਂ ਪੈਦਲ ਯਾਤਰਾ 21 ਜਨਵਰੀ ਨੂੰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਮ੍ਰਿੰਤਸਰ ਸਾਹਿਬ ਤੋਂ ਆਰੰਭ ਕੀਤੀ ਸੀ ਜੋ ਕਿ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਸਮਾਪਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, 10 ਫਰਵਰੀ ਤੋਂ ਖੁੱਲ੍ਹਣਗੇ ਪਹਿਲੀ ਤੋਂ ਨੌਵੀਂ ਜਮਾਤ ਤੱਕ ਦੇ ਸਕੂਲ

ਜਥੇਦਾਰ ਹਰਮਹਿੰਦਰ ਸਿੰਘ ਦਮਦਮਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਏ ਹਨ, ਇਸ ਮੋਕੇ ਜਥੇਦਾਰ ਹਰਮਹਿੰਦਰ ਸਿੰਘ ਨੇ ਕਿਹਾ ਕਿ ਰਾਜਨੀਤਕ ਲੋਕ ਸਿਰਫ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਤੇ ਰਾਜਨੀਤੀ ਕਰ ਰਹੇ ਹਨ। ਉਹਨਾਂ ਨੇ ਇੰਨਸਾਫ ਜਾਂ ਦੋਸ਼ੀਆਂ ਨੂੰ ਫੜਣ ਲਈ ਕੋਈ ਯਤਨ ਨਹੀ ਕੀਤੇ।

ਹਰਮਹਿੰਦਰ ਸਿੰਘ ਨੇ ਦੱਸਿਆਂ ਕਿ ਉਹ ਹਰ ਧਰਮ ਵਿੱਚ ਅਰਦਾਸ ਕਰਨਗੇ ਕਿ ਸਿੱਖ ਕੋਮ ਨੂੰ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇੰਨਸਾਫ ਮਿਲੇ ਅਤੇ ਸਜਾਵਾਂ ਕੱਟ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਹੋਵੇ।

- ਮੁਨੀਸ਼ ਗਰਗ ਦੇ ਸਹਿਯੋਗ ਨਾਲ

-PTC News

Related Post