ਅਮਰੀਕਾ ਵਿਚ ਸਿੱਖ ਪੁਲਿਸ ਅਫਸਰ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੀ SGPC ਵੱਲੋਂ ਨਿਖੇਧੀ

By  Shanker Badra September 28th 2019 05:13 PM

ਅਮਰੀਕਾ ਵਿਚ ਸਿੱਖ ਪੁਲਿਸ ਅਫਸਰ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੀ SGPC ਵੱਲੋਂ ਨਿਖੇਧੀ:ਅੰਮ੍ਰਿਤਸਰ : ਅਮਰੀਕਾ ਦੇ ਸ਼ਹਿਰ ਹਿਊਸਟਨ ਵਿਚ ਪਹਿਲੇ ਸਿੱਖ ਪੁਲਿਸ ਅਫਸਰ ਸੰਦੀਪ ਸਿੰਘ ਧਾਲੀਵਾਲ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰੜੇ ਸ਼ਬਦਾਂ ਵਿਚ ਨਖੇਧੀ ਕੀਤੀ ਗਈ ਹੈ।

United States Sikh police officer Shot killed condemns By SGPC ਅਮਰੀਕਾ ਵਿਚ ਸਿੱਖ ਪੁਲਿਸ ਅਫਸਰ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੀ SGPC ਵੱਲੋਂ ਨਿਖੇਧੀ

ਇਸ ਮੰਦਭਾਗੀ ਘਟਨਾ ਨੂੰ ਦੇਸ਼ ਵਿਦੇਸ਼ ਅੰਦਰ ਵੱਸਦੇ ਸਿੱਖਾਂ ਲਈ ਸਦਮੇ ਵਾਲੀ ਕਰਾਰ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ’ਤੇ ਦੁੱਖ ਪ੍ਰਗਟ ਕੀਤਾ।ਉਨ੍ਹਾਂ ਇਸ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੀ ਮੰਗ ਕੀਤੀ ਤੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੀ ਸੁਰੱਖਿਆ ਲਈ ਢੁਕਵੇਂ ਕਦਮ ਚੁੱਕ ਕੇ ਦੁਨੀਆਂ ਭਰ ਦੇ ਦੇਸ਼ਾਂ ਦੀਆਂ ਸਰਕਾਰਾਂ ਨਾਲ ਤੁਰੰਤ ਰਾਬਤਾ ਬਣਾਏ।

United States Sikh police officer Shot killed condemns By SGPC ਅਮਰੀਕਾ ਵਿਚ ਸਿੱਖ ਪੁਲਿਸ ਅਫਸਰ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੀ SGPC ਵੱਲੋਂ ਨਿਖੇਧੀ

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵੀ ਅਮਰੀਕਾ ਅੰਦਰ ਸਿੱਖ ਦੀ ਹੱਤਿਆ ਨੂੰ ਅਫਸੋਸਨਾਕ ਦੱਸਿਆ ਹੈ। ਉਨ੍ਹਾਂ ਸਿੱਖ ਪੁਲਿਸ ਅਫਸਰ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਡਾ. ਰੂਪ ਸਿੰਘ ਨੇ ਕਿਹਾ ਕਿ ਦੁਨੀਆਂ ਅੰਦਰ ਸਿੱਖਾਂ ਨੇ ਆਪਣੇ ਸੱਭਿਆਚਾਰ ਦੀ ਅਮੀਰੀ ਤੇ ਸਖਤ ਮਿਹਨਤ ਸਦਕਾ ਇੱਕ ਵਿਲੱਖਣ ਪਛਾਣ ਸਾਹਮਣੇ ਲਿਆਂਦੀ ਹੈ ਪਰ ਦੁੱਖ ਦੀ ਗੱਲ ਹੈ ਕਿ ਈਰਖਾ ਕਰਨ ਵਾਲੇ ਲੋਕ ਸਿੱਖਾਂ ਨਾਲ ਘਿਰਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਪੁਲਿਸ ਅਫਸਰ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਬਦਲੇ ਗੋਲੀਆਂ ਮਾਰ ਕੇ ਮਾਰ ਦੇਣਾ ਕਿਥੋਂ ਤੱਕ ਜਾਇਜ ਹੈ।

United States Sikh police officer Shot killed condemns By SGPC ਅਮਰੀਕਾ ਵਿਚ ਸਿੱਖ ਪੁਲਿਸ ਅਫਸਰ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੀ SGPC ਵੱਲੋਂ ਨਿਖੇਧੀ

ਉਨ੍ਹਾਂ ਇਹ ਵੀ ਸਵਾਲ ਉਠਾਇਆ ਕੀ ਇਸ ਵਰਤਾਰੇ ਮਗਰੋਂ ਅੱਗੇ ਤੋਂ ਕੋਈ ਡਿਊਟੀ ਸਮੇਂ ਕਿਸੇ ਨੂੰ ਕਾਨੂੰਨ ਦੀ ਉਲੰਘਣਾ ਕਰਨ ਤੋਂ ਵਰਜ ਸਕੇਗਾ। ਅਮਰੀਕਾ ਸਰਕਾਰ ਨੂੰ ਇਸ ਬੇਹੱਦ ਦੁੱਖਮਈ ਘਟਨਾ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ ਅਤੇ ਉਥੇ ਵਸਦੇ ਹਰ ਸਿੱਖ ਦੀ ਸੁਰੱਖਿਆ ਨੂੰ ਲਾਜਮੀ ਬਣਾਉਣਾ ਚਾਹੀਦਾ ਹੈ।

-PTCNews

Related Post