ਅਮਰੀਕਾ ਦੇ ਨੌਜਵਾਨ ਨੇ ਦਿਖਾਏ ਪੰਜਾਬੀ ਭੰਗੜੇ ਦੇ ਜੌਹਰ , ਪੰਜਾਬੀ ਗੱਭਰੂਆਂ ਨੂੰ ਦਿੱਤੀ ਮਾਤ ! ਦੇਖੋ ਵੀਡੀਓ

By  Shanker Badra April 29th 2019 04:25 PM

ਅਮਰੀਕਾ ਦੇ ਨੌਜਵਾਨ ਨੇ ਦਿਖਾਏ ਪੰਜਾਬੀ ਭੰਗੜੇ ਦੇ ਜੌਹਰ , ਪੰਜਾਬੀ ਗੱਭਰੂਆਂ ਨੂੰ ਦਿੱਤੀ ਮਾਤ ! ਦੇਖੋ ਵੀਡੀਓ :ਅਮਰੀਕਾ : ਜਦ ਪੰਜਾਬੀ ਸੰਗੀਤ ਅਤੇ ਢੋਲ ਵੱਜਦਾ ਹੋਵੇ ਤਾਂ ਹਰ ਕੋਈ ਨੱਚਣ ਲਈ ਮਜ਼ਬੂਰ ਹੋ ਜਾਂਦਾ ਹੈ।ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬੀ ਸੰਗੀਤ ਅਤੇ ਢੋਲ ਦਾ ਜਾਦੂ ਪੂਰੀ ਦੁਨੀਆ ‘ਚ ਵੱਸਦੇ ਸੰਗੀਤ ਪ੍ਰੇਮੀਆਂ ਦੇ ਸਿਰ ਚੜ੍ਹ ਬੋਲਦਾ ਹੈ।ਇਸੇ ਤਰ੍ਹਾਂ ਅਜਿਹਾ ਹੀ ਨਜ਼ਾਰਾ ਅਮਰੀਕਾ ਦੇ ਨੌਜਵਾਨਾਂ ਵਿੱਚ ਵੇਖਣ ਨੂੰ ਮਿਲਿਆ ਹੈ।

University of Virginia Bhangra team member Eric performance at the Bhangra ਅਮਰੀਕਾ ਦੇ ਨੌਜਵਾਨ ਨੇ ਦਿਖਾਏ ਪੰਜਾਬੀ ਭੰਗੜੇ ਦੇ ਜੌਹਰ , ਪੰਜਾਬੀ ਗੱਭਰੂਆਂ ਨੂੰ ਦਿੱਤੀ ਮਾਤ !

ਦਰਅਸਲ 'ਚ ਪਿਛਲੇ ਸ਼ਨੀਵਾਰ ਨੂੰ ਅਮਰੀਕਾ ਯੂਨੀਵਰਸਿਟੀ ਵਿਚ ਭੰਗੜੇ ਦੇ ਮੁਕਾਬਲੇ ਕਰਵਾਏ ਗਏ ਹਨ।ਓਥੇ ਅਮਰੀਕਨ ਮੁੰਡੇ ਨੂੰ ਭੰਗੜਾ ਟੀਮ ਦੀ ਅਗਵਾਈ ਕਰਦੇ ਦੇਖਿਆ ਹੈ।ਇਸ ਦੌਰਾਨ ਲਾਲ ਰੰਗ ਦੀ ਡਰੈੱਸ ਵਿਚ ਭੰਗੜਾ ਪਾ ਰਿਹਾ ਨੌਜਵਾਨ ਐਰਕ ਮੈਕੌਰਡ ਸਨੂਕ ਜੋ ਅਮਰੀਕਾ ਦਾ ਰਹਿਣ ਵਾਲਾ ਨੌਜਵਾਨ ਹੈ ਅਤੇ ਯੂਨੀਵਰਸਿਟੀ ਆਫ਼ ਵਰਜ਼ੀਨੀਆ ਦਾ ਵਿਦਿਆਰਥੀ ਹੈ।

University of Virginia Bhangra team member Eric performance at the Bhangra ਅਮਰੀਕਾ ਦੇ ਨੌਜਵਾਨ ਨੇ ਦਿਖਾਏ ਪੰਜਾਬੀ ਭੰਗੜੇ ਦੇ ਜੌਹਰ , ਪੰਜਾਬੀ ਗੱਭਰੂਆਂ ਨੂੰ ਦਿੱਤੀ ਮਾਤ !

ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ ਅਤੇ ਇਸ ਅਮਰੀਕਨ ਨੌਜਵਾਨ ਦੀ ਖ਼ੂਬ ਤਾਰੀਫ਼ ਕੀਤੀ ਜਾ ਰਹੀ ਹੈ।ਇਸ ਅਮਰੀਕਨ ਮੁੰਡੇ ਨੇ ਪੰਜਾਬੀ ਭੰਗੜੇ ਦੇ ਖ਼ੂਬ ਜੌਹਰ ਦਿਖਾਏ ਅਤੇ ਭੰਗੜੇ ਦਾ ਝੂਮਰ ਪਾਇਆ ਹੈ।

University of Virginia Bhangra team member Eric performance at the Bhangra ਅਮਰੀਕਾ ਦੇ ਨੌਜਵਾਨ ਨੇ ਦਿਖਾਏ ਪੰਜਾਬੀ ਭੰਗੜੇ ਦੇ ਜੌਹਰ , ਪੰਜਾਬੀ ਗੱਭਰੂਆਂ ਨੂੰ ਦਿੱਤੀ ਮਾਤ !

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਗੁਰਦਾਸਪੁਰ ਦੇ ਪੁੱਡਾ ਗਰਾਊਂਡ ‘ਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਦੇ ਰੂ-ਬ-ਰੂ ਹੋਏ ਸੰਨੀ ਦਿਓਲ , ਪੜ੍ਹੋ ਸੰਨੀ ਨੇ ਕੀ ਕਿਹਾ

ਅਮਰੀਕਨ ਮੁੰਡੇ ਐਰਕ ਨੂੰ ਪੰਜਾਬੀ ਭੰਗੜੇ ਦਾ ਇੰਨਾ ਸ਼ੌਕ ਹੈ ਕਿ ਉਸ ਨੇ ਭੰਗੜੇ ਦੇ ਸਾਰੇ ਸਟੈੱਪ ਬਾਖ਼ੂਬੀ ਸਿੱਖ ਲਏ ਹਨ ਇਹੀ ਨਹੀਂ ਉਹ ਕਈ ਮੌਕਿਆਂ 'ਤੇ ਭੰਗੜਾ ਟੀਮ ਦੀ ਅਗਵਾਈ ਕਰਦਾ ਵੀ ਦੇਖਿਆ ਜਾ ਸਕਦਾ।ਜਦੋਂ ਲੋਕੀਂ ਇਸ ਗੋਰੇ ਨੌਜਵਾਨ ਨੂੰ ਭੰਗੜਾ ਪਾਉਂਦੇ ਹੋਏ ਦੇਖਦੇ ਹਨ ਤਾਂ ਉਹ ਇਸ ਦੀ ਪ੍ਰਫਾਰਮੈਂਸ ਦੇਖ ਕੇ ਹੈਰਾਨ ਹੋ ਜਾਂਦੇ ਹਨ।

-PTCNews

Related Post