ਨਹੀਂ ਰਹੇ 92 ਸਾਲਾ ਐਨ.ਡੀ ਤਿਵਾਰੀ, ਅਸ਼ਲੀਲ ਵੀਡੀਓ ਵਾਇਰਲ ਹੋਣ, 88 ਸਾਲ 'ਚ ਵਿਆਹ ਕਰਵਾਉਣ ਤੋਂ ਇਲਾਵਾ ਇਹਨਾਂ "ਮਾਮਲਿਆਂ" ਕਾਰਨ ਰਹੇ ਸਨ ਵਿਵਾਦਾਂ 'ਚ!

By  Joshi October 18th 2018 08:13 PM -- Updated: October 18th 2018 09:03 PM

ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਐਨ.ਡੀ. ਤਿਵਾਰੀ ਦਾ ਦੇਹਾਂਤ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਉਹਨਾਂ ਦੀ ਉਮਰ 92 ਸਾਲ ਸੀ। ਦੱਸਿਆ ਜਾ ਰਿਹਾ ਹੈ ਕਿ ਲੰਬੇ ਸਮੇਂ ਤੋਂ ਬਿਮਾਰ ਐਨ.ਡੀ. ਤਿਵਾਰੀ ਨੇ ਮੈਕਸ ਹਸਪਤਾਲ 'ਚ ਆਖਰੀ ਸਾਹ ਲਿਆ। ਨਰਾਇਣ ਦੱਤ ਤਿਵਾਰੀ ਦੇ ਦੇਹਾਂਤ ਤੋਂ ਬਾਅਦ ਰਾਜਨੀਤਿਕ ਹਸਤੀਆਂ ਨੇ ਦੁੱਖ ਪ੍ਰਗਟ ਕੀਤਾ ਹੈ।

ਐੱਨ.ਡੀ. ਤਿਵਾਰੀ ਦੇਸ਼ ਦੇ ਪਹਿਲੇ ਅਜਿਹੇ ਨੇਤਾ ਹਨ ਜੋ ਦੋ ਸੂਬਿਆਂ ਦੇ ਮੁੱਖ ਮੰਤਰੀ ਬਣੇ ਸਨ। ਐੱਨ.ਡੀ. ਤਿਵਾਰੀ ਦਾ ਜਨਮ ਦਿਨ ਵੀ ਅੱਜ ਹੈ। ਇਸ ਮੌਕੇ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਕਿਹਾ ਕਿ ਵਿਰੋਧੀ ਦਲ 'ਚ ਹੋਣ ਦੇ ਬਾਵਜੂਦ ਐੱਨ.ਡੀ. ਤਿਵਾਰੀ ਨੇ ਰਾਜਨੀਤੀ ਤੋਂ ਉੱਪਰ ਉੱਠ ਕੇ ਸਦਾ ਪਿਆਰ ਬਣਾਈ ਰੱਖਿਆ।

ਹੋਰ ਪੜ੍ਹੋ: ਸੰਤ ਰਾਮਪਾਲ ਦੋਹਰੇ ਕਤਲ ਮਾਮਲੇ ‘ਚ ਦੋਸ਼ੀ ਕਰਾਰ ,ਇਸ ਦਿਨ ਹੋਵੇਗਾ ਸਜ਼ਾ ਦਾ ਐਲਾਨ

ਤੁਹਾਨੂੰ ਦੱਸ ਦੇਈਏ ਕਿ ਐਨ.ਡੀ. ਤਿਵਾਰੀ ਕਈ ਵਾਰ ਵਿਵਾਦਾਂ ਦੇ ਘੇਰੇ 'ਚ ਵੀ ਘਿਰ ਚੁੱਕੇ ਹਨ, ਜਿਸ ਦੌਰਾਨ ਉਹ ਸਾਲ 2009 ਵਿੱਚ ਜਦੋਂ ਐਨ.ਡੀ ਤਿਵਾਰੀ ਆਂਧ੍ਰ ਪ੍ਰਦੇਸ਼ ਦੇ ਰਾਜਪਾਲ ਸਨ, ਉਸ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਮਹਿਲਾ ਦੇ ਨਾਲ ਵਿਪਤਾਜਨਕ ਹਾਲਤ ਵਿੱਚ ਸਨ.

ਨਾਲ ਹੀ 2008 ਵਿੱਚ ਰੋਹਿਤ ਸ਼ੇਖਰ ਨੇ ਉਨ੍ਹਾਂ ਨੂੰ ਜੈਵਿਕ ਪਿਤਾ ਦੱਸਦੇ ਹੋਏ ਕੋਰਟ ਵਿੱਚ ਮੁਕੱਦਮਾ ਕਰ ਦਿੱਤਾ ਸੀ। ਜਿਸ ਉੱਤੇ ਕੋਰਟ ਨੇ ਡੀ.ਐਨ.ਏ ਟੈਸਟ ਕਰਾਉਣ ਦਾ ਆਦੇਸ਼ ਦਿੱਤਾ ਤਾਂ ਐਨ.ਡੀ ਤਿਵਾਰੀ ਨੇ ਆਪਣਾ ਨਮੂਨਾ ਹੀ ਨਹੀਂ ਦਿੱਤਾ ਬਾਅਦ ਵਿੱਚ ਕੋਰਟ ਦੇ ਅੱਗੇ ਨਤਮਸਤਕ ਹੁੰਦੇ ਹੋਏ ਐਨ.ਡੀ ਤਿਵਾਰੀ ਨੇ ਜਿੱਥੇ ਰੋਹਿਤ ਨੂੰ ਆਪਣਾ ਕਾਨੂੰਨੀ ਰੂਪ ਤੋਂ ਪੁੱਤਰ ਮੰਨਦੇ ਹੋਏ ਜਾਇਦਾਦ ਦਾ ਵਾਰਿਸ ਬਣਾਇਆ।ਉਥੇ ਹੀ ਉੱਜਵਲਾ ਨਾਲ 88 ਸਾਲ ਦੀ ਉਮਰ ਵਿੱਚ ਵਿਆਹ ਕੀਤਾ। ਦਰਅਸਲ ਉੱਜਵਲਾ ਨਾਲ ਐਨ.ਡੀ ਤਿਵਾਰੀ ਦੇ ਪੁਰਾਣੇ ਪ੍ਰੇਮ ਸੰਬੰਧ ਰਹੇ, ਪਰ ਉਨ੍ਹਾਂ ਨੇ ਵਿਆਹ ਨਹੀਂ ਕੀਤਾ ਸੀ।

—PTC News

Related Post