ਵਿਆਹ ਦੇ 3 ਮਹੀਨਿਆਂ ਬਾਅਦ ਔਰਤ ਨੇ ਦਿੱਤਾ ਬੱਚੇ ਨੂੰ ਜਨਮ, ਪਤੀ ਪਹੁੰਚਿਆ ਅਦਾਲਤ

By  Shanker Badra August 26th 2021 02:22 PM

ਗਾਜ਼ੀਆਬਾਦ : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਇੱਕ ਔਰਤ ਮਾਂ ਬਣ ਗਈ। ਸ਼ੁਰੂ ਵਿੱਚ ਜਦੋਂ ਪਤੀ ਨੇ ਪਤਨੀ ਦੇ ਸਰੀਰ ਵਿੱਚ ਕੁਝ ਬਦਲਾਅ ਵੇਖ ਕੇ ਪ੍ਰਸ਼ਨ ਪੁੱਛੇ ਤਾਂ ਪਤਨੀ ਨੇ ਗੈਸ ਦੇ ਕਾਰਨ ਪੇਟ ਫੁੱਲਣ ਦੀ ਗੱਲ ਕੀਤੀ ਪਰ ਅਲਟਰਾਸਾਊਡ ਨੇ ਪੋਲ ਖੋਲ੍ਹ ਦਿੱਤੀ। ਇਸ ਤੋਂ ਬਾਅਦ ਪਤੀ ਥਾਣੇ ਪਹੁੰਚਿਆ ਅਤੇ ਪਤਨੀ 'ਤੇ ਉਸ ਦੇ ਪਰਿਵਾਰਕ ਮੈਂਬਰਾਂ 'ਤੇ ਧੋਖਾਧੜੀ ਕਰਨ ਦਾ ਦੋਸ਼ ਲਗਾਉਣਾ ਸ਼ੁਰੂ ਕਰ ਦਿੱਤਾ।

ਵਿਆਹ ਦੇ 3 ਮਹੀਨਿਆਂ ਬਾਅਦ ਔਰਤ ਨੇ ਦਿੱਤਾ ਬੱਚੇ ਨੂੰ ਜਨਮ, ਪਤੀ ਪਹੁੰਚਿਆ ਅਦਾਲਤ

ਪੜ੍ਹੋ ਹੋਰ ਖ਼ਬਰਾਂ : ਕਾਬੁਲ ਹਵਾਈ ਅੱਡੇ 'ਤੇ 3000 ਰੁਪਏ 'ਚ ਮਿਲ ਰਹੀ ਹੈ ਪਾਣੀ ਦੀ ਬੋਤਲ , 7500 ਰੁਪਏ 'ਚ ਚਾਵਲ ਦੀ ਪਲੇਟ

ਇੱਕ ਅਖ਼ਬਾਰ ਵਿੱਚ ਛਪੀ ਰਿਪੋਰਟ ਅਨੁਸਾਰ 18 ਮਾਰਚ ਨੂੰ ਲੋਹੀਆਨਗਰ ਦੀ ਇੱਕ ਲੜਕੀ ਦਾ ਵਿਆਹ ਮੋਹਨ ਨਗਰ ਦੇ ਇੱਕ ਨੌਜਵਾਨ ਨਾਲ ਹੋਇਆ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਲੜਕੀ ਦਾ ਢਿੱਡ ਬਾਹਰ ਆਉਣ ਲੱਗਿਆ। ਜਦੋਂ ਪਤੀ ਨੇ ਪੁੱਛਿਆ ਤਾਂ ਪਤਨੀ ਹਰ ਵਾਰ ਗੈਸ ਦੀ ਸਮੱਸਿਆ ਦੱਸਦੀ ਰਹੀ ਪਤੀ ਵੀ ਕੁਝ ਦਿਨਾਂ ਤੱਕ ਇਸ ਮਾਮਲੇ ਨੂੰ ਨਜ਼ਰ ਅੰਦਾਜ਼ ਕਰਦਾ ਰਿਹਾ।

ਵਿਆਹ ਦੇ 3 ਮਹੀਨਿਆਂ ਬਾਅਦ ਔਰਤ ਨੇ ਦਿੱਤਾ ਬੱਚੇ ਨੂੰ ਜਨਮ, ਪਤੀ ਪਹੁੰਚਿਆ ਅਦਾਲਤ

ਮਹਿਲਾ ਪੁਲਿਸ ਥਾਣੇ ਵਿੱਚ ਦਿੱਤੀ ਸ਼ਿਕਾਇਤ ਦੇ ਅਨੁਸਾਰ ਪਤੀ ਨੇ ਕਿਹਾ ਕਿ ਸਿਰਫ ਇੱਕ ਮਹੀਨੇ ਬਾਅਦ ਪਤਨੀ ਨੇ ਦੱਸਿਆ ਕਿ ਉਹ ਗਰਭਵਤੀ ਹੈ। ਇਸ ਦੇ ਬਾਅਦ ਉਹ ਖੁਸ਼ ਹੋ ਗਿਆ ਪਰ ਕੋਰੋਨਾ ਦੀ ਦੂਜੀ ਲਹਿਰ ਦੇ ਕਾਰਨ ਉਹ ਡਾਕਟਰ ਤੋਂ ਵੀਡੀਓ ਕਾਲ 'ਤੇ ਸਮੱਸਿਆ ਪੁੱਛ ਕੇ ਦਵਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ 25 ਜੂਨ ਨੂੰ ਜਦੋਂ ਡਾਕਟਰ ਨੇ ਚੈਕਅਪ ਲਈ ਕਲੀਨਿਕ ਬੁਲਾਇਆ ਤਾਂ ਸਾਰਾ ਭੇਦ ਖੁੱਲ ਗਿਆ।

ਵਿਆਹ ਦੇ 3 ਮਹੀਨਿਆਂ ਬਾਅਦ ਔਰਤ ਨੇ ਦਿੱਤਾ ਬੱਚੇ ਨੂੰ ਜਨਮ, ਪਤੀ ਪਹੁੰਚਿਆ ਅਦਾਲਤ

ਡਾਕਟਰ ਨੇ ਦੱਸਿਆ ਕਿ ਬੱਚਾ ਅੱਠ ਮਹੀਨਿਆਂ ਤੋਂ ਵੱਧ ਉਮਰ ਦਾ ਹੈ ਅਤੇ ਡਿਲਿਵਰੀ ਕਿਸੇ ਵੀ ਸਮੇਂ ਹੋ ਸਕਦੀ ਹੈ ਪਰ ਦੋਵਾਂ ਦੇ ਵਿਆਹ ਨੂੰ ਸਿਰਫ 3 ਮਹੀਨੇ ਹੋਏ ਹਨ। ਇਸ ਤੋਂ ਬਾਅਦ ਪਤੀ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਫਿਰ ਉਸ ਦੇ ਸਹੁਰੇ ਆਪਣੀ ਧੀ ਨੂੰ ਆਪਣੇ ਘਰ ਲੈ ਗਏ। 26 ਜੂਨ ਨੂੰ ਔਰਤ ਨੇ ਇੱਕ ਬੇਟੇ ਨੂੰ ਜਨਮ ਦਿੱਤਾ। ਪਤੀ ਦਾ ਦੋਸ਼ ਹੈ ਕਿ ਉਸ ਦਾ ਧੋਖੇ ਨਾਲ ਵਿਆਹ ਕੀਤਾ ਗਿਆ ਹੈ, ਇਹ ਵਿਆਹ ਜਾਇਜ਼ ਨਹੀਂ ਹੈ। ਫਿਲਹਾਲ ਪਤੀ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਉੱਥੇ ਔਰਤ ਡਿਪਰੈਸ਼ਨ ਵਿੱਚ ਹੈ।

-PTCNews

Related Post