ਸੜਕ ਕੰਢੇ ਛੱਲੀਆਂ ਦੀ ਰੇਹੜੀ ਲਗਾ ਰਹੇ ਪ੍ਰਵਾਸੀ ਮਜ਼ਦੂਰ ਨੂੰ ਬੇਕਾਬੂ ਕਾਰ ਨੇ ਕੁਚਲਿਆ , ਹੋਈ ਮੌਤ

By  Shanker Badra June 29th 2019 06:57 PM

ਸੜਕ ਕੰਢੇ ਛੱਲੀਆਂ ਦੀ ਰੇਹੜੀ ਲਗਾ ਰਹੇ ਪ੍ਰਵਾਸੀ ਮਜ਼ਦੂਰ ਨੂੰ ਬੇਕਾਬੂ ਕਾਰ ਨੇ ਕੁਚਲਿਆ , ਹੋਈ ਮੌਤ:ਟਾਂਡਾ ਉੜਮੁੜ : ਹਰਗੋਬਿੰਦਪੁਰ ਰੋਡ 'ਤੇ ਪਿੰਡ ਪੁਲਪੁਖਤਾ ਨਜ਼ਦੀਕ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਦੌਰਾਨ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਅਤੇ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ।

Urmar Tanda Road Accident ,Migrant laborer Death ਸੜਕ ਕੰਢੇ ਛੱਲੀਆਂ ਦੀ ਰੇਹੜੀ ਲਗਾ ਰਹੇ ਪ੍ਰਵਾਸੀ ਮਜ਼ਦੂਰ ਨੂੰ ਬੇਕਾਬੂ ਕਾਰ ਨੇ ਕੁਚਲਿਆ , ਹੋਈ ਮੌਤ

ਮਿਲੀ ਜਾਣਕਾਰੀ ਮੁਤਾਬਕ ਸਵਾਰੀਆਂ ਨਾਲ ਭਰੀ ਇਨੋਵਾ ਕਾਰ ਕਿਸੇ ਧਾਰਮਿਕ ਸਥਾਨ ਤੋਂ ਵਾਪਸ ਆ ਰਹੀ ਸੀ। ਇਸ ਦੌਰਾਨ ਪੁਲਪੁਖਤਾ ਨੇੜੇ ਕਾਰ ਬੇਕਾਬੂ ਹੋ ਗਈ ਅਤੇ ਸੜਕ ਕੰਢੇ ਲੱਗੀ ਛੱਲੀਆਂ ਦੀ ਰੇਹੜੀ ਨੂੰ ਆਪਣੀ ਲਪੇਟ 'ਚ ਲੈ ਲਿਆ।ਇਸ ਹਾਦਸੇ ਦੌਰਾਨ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਕਾਰ ਸਵਾਰ ਸਵਾਰੀਆਂ ਵਾਲ-ਵਾਲ ਬੱਚ ਗਈਆਂ।

Urmar Tanda Road Accident ,Migrant laborer Death ਸੜਕ ਕੰਢੇ ਛੱਲੀਆਂ ਦੀ ਰੇਹੜੀ ਲਗਾ ਰਹੇ ਪ੍ਰਵਾਸੀ ਮਜ਼ਦੂਰ ਨੂੰ ਬੇਕਾਬੂ ਕਾਰ ਨੇ ਕੁਚਲਿਆ , ਹੋਈ ਮੌਤ

ਵਾਹ ਨੀ ਸਰਕਾਰੇ ! ਸੋਨ ਤਮਗੇ ਜਿੱਤਣ ਵਾਲੀਆਂ ਖਿਡਾਰਣਾਂ ਆਪਣਾ ਢਿੱਡ ਭਰਨ ਲਈ ਲਾ ਰਹੀਆਂ ਨੇ ਝੋਨਾ

ਇਸ ਮੌਕੇ 'ਤੇ ਪਹੁੰਚੀ ਟਾਂਡਾ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

-PTCNews

Related Post