ਅਮਰੀਕਾ 'ਚ ਗੈਸ ਪਾਈਪ ਲਾਈਨ 'ਚ ਲੱਗੀ ਭਿਆਨਕ ਅੱਗ ,1 ਦੀ ਮੌਤ, 10 ਜ਼ਖ਼ਮੀ

By  Shanker Badra September 14th 2018 10:33 AM -- Updated: September 14th 2018 11:24 AM

ਅਮਰੀਕਾ 'ਚ ਗੈਸ ਪਾਈਪ ਲਾਈਨ 'ਚ ਲੱਗੀ ਭਿਆਨਕ ਅੱਗ ,1 ਦੀ ਮੌਤ, 10 ਜ਼ਖ਼ਮੀ:ਅਮਰੀਕਾ ਦੇ ਬੋਸਟਨ ਸ਼ਹਿਰ 'ਚ ਗੈਸ ਪਾਈਪ ਲਾਈਨ ਲੀਕ ਹੋਣ ਕਾਰਨ ਜ਼ਬਰਦਸਤ ਧਮਾਕੇ ਹੋਏ ਹਨ , ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 10 ਜ਼ਖ਼ਮੀ ਹੋ ਗਏ ਹਨ।ਇਸ ਧਮਾਕੇ ਹੋਣ ਤੋਂ ਬਾਅਦ ਨਾਲ ਲਗਦੇ ਤਿੰਨ ਸ਼ਹਿਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।

ਪੁਲਿਸ ਅਧਿਕਾਰੀਆਂ ਦੱਸਿਆ ਕਿ 70 ਧਮਾਕਿਆਂ ਕਾਰਨ ਅੱਗ ਲੱਗ ਗਈ ਹੈ।ਧਮਾਕਿਆਂ ਤੋਂ ਬਾਅਦ ਈਸਟ ਕੋਸਟ ਆਫ਼ ਲਾਰੈਂਸ, ਐਂਡੋਵਰ ਅਤੇ ਨੋਰਥ ਐਂਡੋਵਰ ਖ਼ੇਤਰਾ 'ਚੋਂ ਗੈਸ ਦੀ ਬਦਬੂ ਆਉਣ ਕਰ ਕੇ ਉਨ੍ਹਾਂ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਹਾਲਾਂਕਿ ਗੈਸ ਲਾਈਨ 'ਚ ਦਬਾਅ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਿਸ ਕਾਰਨ ਗੈਸ ਲਾਈਨ ਨਾਲ ਲਗਦੇ ਹਜ਼ਾਰਾਂ ਮੀਟਰ ਤੱਕ ਬਿਜ਼ਲੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ।ਕੋਲੰਬੀਆ ਦੇ ਤਿੰਨ ਸ਼ਹਿਰਾਂ ਦੇ ਲੋਕਾਂ ਨੂੰ ਆਪਣੇ ਜ਼ਰੂਰੀ ਸਮਾਨ ਨਾਲ ਘਰ ਛੱਡਣ ਲਈ ਕਿਹਾ ਹੈ।

ਇਸ ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਦਾ ਲਾਰੈਂਸ ਦੇ ਜਰਨਲ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ।ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਤਿਆਰ ਹਨ।

-PTCNews

Related Post