ਅਮਰੀਕਾ 'ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੁੰਦੇ ਦੋ ਭਾਰਤੀਆਂ ਸਮੇਤ 19 ਵਿਅਕਤੀ ਗ੍ਰਿਫ਼ਤਾਰ

By  Shanker Badra August 29th 2018 06:00 PM -- Updated: August 30th 2018 01:37 PM

ਅਮਰੀਕਾ 'ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੁੰਦੇ ਦੋ ਭਾਰਤੀਆਂ ਸਮੇਤ 19 ਵਿਅਕਤੀ ਗ੍ਰਿਫ਼ਤਾਰ:ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੁੰਦੇ ਦੋ ਭਾਰਤੀਆਂ ਸਮੇਤ 19 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਕੈਲੀਫੋਰਨੀਆ ਵਿੱਚ ਯੂ.ਐਸ. ਬਾਰਡਰ ਪੈਟਰੋਲ ਦੇ ਅਧਿਕਾਰੀਆਂ ਨੇ ਮੈਕਸੀਕੋ ਦੀਆਂ ਬੇੜੀਆਂ ਵਿੱਚ ਆ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਆਉਣ ਤੋਂ ਰੋਕ ਲਿਆ।

ਅਮਰੀਕੀ ਕਸਟਮ ਡਿਪਾਰਟਮੈਂਟ ਨੇ ਦੱਸਿਆ ਕਿ ਅਮਰੀਕੀ ਸਰਹੱਦ ਤੇ ਗਸ਼ਤ ਕਰਨ ਵਾਲੇ ਏਜੰਟਾਂ ਨੇ ਅਮਰੀਕਾ ਦਾਖਲ ਹੋਣ ਲਈ ਮੈਕਸੀਕੋ ਤੋਂ ਆ ਰਹੇ ਜਹਾਜ਼ ਨੂੰ ਵੇਖਿਆ।ਜਿਸ 'ਤੇ ਬਹੁਤ ਸਾਰੇ ਲੋਕ ਸਵਾਰ ਸਨ।ਇਸ ਤੋਂ ਬਾਅਦ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ 19 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।ਇਨ੍ਹਾਂ 19 ਵਿਅਕਤੀਆਂ ਵਿੱਚੋਂ ਦੋ ਤਸਕਰਾਂ ਦੇ ਹੋਣ ਦਾ ਸ਼ੱਕ ਹੈ।

ਜਦਕਿ ਫੜੇ ਲੋਕਾਂ ਵਿੱਚੋਂ ਦੋ ਭਾਰਤੀ ਹਨ ਅਤੇ ਬਾਕੀ ਸਾਰੇ ਮੈਕਸੀਕੋ ਦੇ ਨਾਗਰਿਕ ਹਨ ਹਾਲਾਂਕਿ ਦੋ ਭਾਰਤੀ ਨਾਗਰਿਕਾਂ ਦੀ ਪਛਾਣ ਨਹੀਂ ਦੱਸੀ ਗਈ।

-PTCNews

Related Post