ਹੁਣ ਅਮਰੀਕਾ ਦੇ ਸਕੂਲਾਂ 'ਚ ਪੜ੍ਹਾਉਣਗੇ ਹਥਿਆਰਬੰਦ ਅਧਿਆਪਕ

By  Shanker Badra April 26th 2018 08:14 PM

ਹੁਣ ਅਮਰੀਕਾ ਦੇ ਸਕੂਲਾਂ 'ਚ ਪੜ੍ਹਾਉਣਗੇ ਹਥਿਆਰਬੰਦ ਅਧਿਆਪਕ:ਅਮਰੀਕਾ ਦੇ ਸਕੂਲਾਂ ਵਿੱਚ ਅਧਿਆਪਕ ਅਸਲੇ ਨਾਲ ਲੈਸ ਹੋ ਕੇ ਜਾਣਗੇ।ਇਸ ਦੀ ਮਨਜ਼ੂਰੀ ਮਿਲ ਗਈ ਹੈ।ਇਹ ਕਦਮ ਸੁਰੱਖਿਆ ਨੂੰ ਲੈ ਕੇ ਉਠਾਇਆ ਜਾ ਰਿਹਾ ਹੈ।ਅਮਰੀਕਾ ਵਿੱਚ ਪਿਛਲੇ ਸਮੇਂ ਦੌਰਾਨ ਫਾਇਰਿੰਗ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ।US Schools Will Teach Armed teachersਅਮਰੀਕਾ ਦੇ ਦੱਖਣ ਪੱਛਮੀ ਓਹਾਇਓ ਜ਼ਿਲ੍ਹੇ ਵਿੱਚ ਸਕੂਲ ਬੋਰਡ ਨੇ ਅਧਿਆਪਕਾਂ ਤੇ ਹੋਰ ਕਰਮੀਆਂ ਨੂੰ ਹਥਿਆਰ ਲਿਆਉਣ ਦੀ ਖੁੱਲ੍ਹ ਦੇਣ ਦਾ ਮਤਾ ਪਾਸ ਕਰ ਦਿੱਤਾ ਹੈ।ਇਸ ਸਕੂਲ ਵਿੱਚ ਵਿਦਿਆਰਥੀ ਨੇ ਆਪਣੇ ਦੋ ਹਮਜਮਾਤੀਆਂ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ।US Schools Will Teach Armed teachersਇੱਕ ਟੀਵੀ ਰਿਪੋਰਟ ਅਨੁਸਾਰ ਮੈਡੀਸਨ ਲੋਕਲ ਸਕੂਲ ਦੇ ਜ਼ਿਲ੍ਹਾ ਬੋਰਡ ਨੇ ਮੁਲਾਜ਼ਮਾਂ ਨੂੰ ਵਿਦਿਆਰਥੀਆਂ ਦੀ ਰਾਖੀ ਖਾਤਰ ਹਥਿਆਰ ਲੈ ਕੇ ਆਉਣ ਦੀ ਸਰਬਸੰਮਤੀ ਨਾਲ ਪ੍ਰੋੜਤਾ ਕੀਤੀ ਹੈ।ਨਵੀਂ ਨੀਤੀ ਅਨੁਸਾਰ ਹਥਿਆਰ ਲੈ ਕੇ ਆਉਣ ਦੇ ਚਾਹਵਾਨ ਸਟਾਫ ਮੈਂਬਰਾਂ ਨੂੰ ਸੁਪਰਡੈਂਟ ਤੋਂ ਲਿਖਤੀ ਪ੍ਰਵਾਨਗੀ ਲੈਣੀ ਹੋਵੇਗੀ।

-PTCNews

Related Post