ਇਹ ਤਾਂ ਕਮਾਲ ਹੀ ਹੋ ਗਿਆ , ਅਮਰੀਕਾ ਦੇ ਇੱਕ ਕਸਬੇ ਵਿਚ ਬੱਕਰਾ ਚੋਣ ਜਿੱਤ ਕੇ ਬਣਿਆ ਮੇਅਰ

By  Shanker Badra March 11th 2019 02:18 PM -- Updated: March 11th 2019 04:11 PM

ਇਹ ਤਾਂ ਕਮਾਲ ਹੀ ਹੋ ਗਿਆ , ਅਮਰੀਕਾ ਦੇ ਇੱਕ ਕਸਬੇ ਵਿਚ ਬੱਕਰਾ ਚੋਣ ਜਿੱਤ ਕੇ ਬਣਿਆ ਮੇਅਰ:ਅਮਰੀਕਾ : ਭਾਰਤ ਦੇ ਕਿਸੇ ਵੀ ਸ਼ਹਿਰ ਵਿੱਚ ਮੇਅਰ ਕਿਸੇ ਵਿਅਕਤੀ ਨੂੰ ਚੁਣਿਆ ਜਾਂਦਾ ਹੈ ਪਰ ਅਮਰੀਕਾ ਵਿੱਚ ਇਸ ਮਾਮਲੇ ਨੂੰ ਲੈ ਕੇ ਇੱਕ ਅਲੱਗ ਹੀ ਖ਼ਬਰ ਸਾਹਮਣੇ ਆਈ ਹੈ।ਜਿਥੇ ਅਮਰੀਕਾ ਦੇ ਵਾਰਮੋਂਟ ਕਸਬੇ ਵਿਚ ਇਨਸਾਨ ਨਹੀਂ ਬਲਕਿ ਇੱਕ ਬੱਕਰੇ ਨੂੰ ਮੇਅਰ ਦੇ ਤੌਰ 'ਤੇ ਚੁਣਿਆ ਗਿਆ ਹੈ।ਲਿੰਕਨ ਨਾਂ ਦੇ ਇਸ ਬੱਕਰੇ ਨੇ ਮੰਗਲਵਾਰ ਨੂੰ ਹੋਈ ਚੋਣਾਂ ਵਿਚ 15 ਹੋਰ ਉਮੀਦਵਾਰਾਂ ਨੂੰ ਹਰਾ ਕੇ ਇਹ ਜਿੱਤ ਹਾਸਲ ਕੀਤੀ ਹੈ।

US town Varmont Goat election win Mayor ਇਹ ਤਾਂ ਕਮਾਲ ਹੀ ਹੋ ਗਿਆ , ਅਮਰੀਕਾ ਦੇ ਇੱਕ ਕਸਬੇ ਵਿਚ ਬੱਕਰਾ ਚੋਣ ਜਿੱਤ ਕੇ ਬਣਿਆ ਮੇਅਰ

ਇਨ੍ਹਾਂ ਉਮੀਦਵਾਰਾਂ ਵਿਚ ਕੁੱਤੇ, ਬਿੱਲੀਆਂ ਸਣੇ ਵਿਭਿੰਨ ਕਿਸਮਾਂ ਦੇ ਪਸ਼ੂ ਸ਼ਾਮਲ ਸਨ।ਓਥੇ ਕਰੀਬ 2500 ਲੋਕਾਂ ਦੀ ਆਬਾਦੀ ਵਾਲੇ ਫੇਅਰ ਹੇਵਨ ਵਿਚ ਕੋਈ ਅਧਿਕਾਰਕ ਮੇਅਰ ਨਹੀਂ ਹੈ।ਲੇਕਿਨ ਕਸਬਾ ਪ੍ਰਬੰਧਕ ਜੋਸਫ ਗੁੰਟੇਰ ਮੇਅਰ ਦੀ ਤਰ੍ਹਾਂ ਸਾਰੇ ਕਾਰਜ ਸੰਭਾਲਦੇ ਹਨ।ਫੇਅਰ ਹੇਵਨ ਪਿੰਡ ਦੇ ਮੁੱਖ ਅਧਿਕਾਰੀ ਨੂੰ ਉਮੀਦ ਹੈ ਕਿ ਤਿੰਨ ਸਾਲ ਦੇ ਇਸ ਜਾਨਵਰ ਦੀ ਚੋਣ ਲੋਕਤੰਤਰ ਵਿਚ ਇੱਕ ਸਬਕ ਦੇ ਤੌਰ 'ਤੇ ਕੰਮ ਕਰ ਸਕਦੀ ਹੈ।

US town Varmont Goat election win Mayor ਇਹ ਤਾਂ ਕਮਾਲ ਹੀ ਹੋ ਗਿਆ , ਅਮਰੀਕਾ ਦੇ ਇੱਕ ਕਸਬੇ ਵਿਚ ਬੱਕਰਾ ਚੋਣ ਜਿੱਤ ਕੇ ਬਣਿਆ ਮੇਅਰ

ਦੱਸ ਦੇਈਏ ਕਿ ਗੁੰਟੇਰ ਨੇ ਜਦੋਂ ਇੱਕ ਅਖ਼ਬਾਰ ਵਿਚ ਪੜ੍ਹਿਆ ਕਿ ਮਿਸ਼ੀਗਨ ਦੇ ਓਮੇਨਾ ਪਿੰਡ ਨੇ ਇੱਕ ਬਿੱਲੀ ਨੂੰ ਅਪਣਾ ਸੀਨੀਅਰ ਅਧਿਕਾਰੀ ਚੁਣਿਆ ਹੈ ਤਾਂ ਉਨ੍ਹਾਂ ਖੇਡ ਦੇ ਮੈਦਾਨ ਦੇ ਲਈ ਚੰਦਾ ਇਕੱਠਾ ਕਰਨ ਦੇ ਮਕਸਦ ਨਾਲ ਇਸੇ ਤਰ੍ਹਾਂ ਦੀ ਚੋਣ ਆਯੋਜਤ ਕਰਾਉਣ ਦੀ ਤਰਕੀਬ ਸੁੱਝੀ।ਗੁੰਟੇਰ ਦਾ ਮੰਨਣਾ ਹੈ ਕਿ ਇਸ ਚੋਣ ਨਾਲ ਸਥਾਨਕ ਸਰਕਾਰ ਵਿਚ ਬੱਚਿਆਂ ਦੀ ਦਿਲਚਸਪੀ ਪੈਦਾ ਕੀਤੀ ਜਾ ਸਕਦੀ ਹੈ।

-PTCNews

Related Post