ਅਮਰੀਕਾ ਦੇ ਟੈਕਸਾਸ ਸੂਬੇ ਵਿਚ ਇੱਕ ਜਹਾਜ਼ ਹਾਦਸਾਗ੍ਰਸਤ , 10 ਲੋਕਾਂ ਦੀ ਮੌਤ

By  Shanker Badra July 1st 2019 02:09 PM

ਅਮਰੀਕਾ ਦੇ ਟੈਕਸਾਸ ਸੂਬੇ ਵਿਚ ਇੱਕ ਜਹਾਜ਼ ਹਾਦਸਾਗ੍ਰਸਤ , 10 ਲੋਕਾਂ ਦੀ ਮੌਤ:ਟੈਕਸਾਸ : ਅਮਰੀਕਾ ਦੇ ਟੈਕਸਾਸ ਸੂਬੇ ਵਿਚ ਇੱਕ ਜਹਾਜ਼ ਦੁਰਘਟਨਾਗ੍ਰਸਤ ਹੋਇਆ ਹੈ।ਇਸ ਦੁਰਘਟਨਾ ਵਿੱਚ 10 ਵਿਅਕਤੀਆਂ ਦੀ ਮੌਤ ਹੋ ਗਈ ਹੈ।

USA airplane private plane crashes into Texas hangar ,Ten people killed ਅਮਰੀਕਾ ਦੇ ਟੈਕਸਾਸ ਸੂਬੇ ਵਿਚ ਇੱਕ ਜਹਾਜ਼ ਹਾਦਸਾਗ੍ਰਸਤ , 10 ਲੋਕਾਂ ਦੀ ਮੌਤ

ਮਿਲੀ ਜਾਣਕਾਰੀ ਮੁਤਾਬਕ 'ਬੀਚ ਕ੍ਰਾਫਟ ਬੀ.ਈ.-350 ਕਿੰਗ ਏਅਰ' ਸਵੇਰੇ ਤਕਰੀਬਨ 9 ਵਜੇ ਖਾਲੀ ਪਏ ਇਕ ਹੈਂਗਰ ਨਾਲ ਜਾ ਟਕਰਾਇਆ, ਜਿਸ ਕਾਰਨ ਜਹਾਜ਼ 'ਚ ਅੱਗ ਲੱਗ ਗਈ ਤੇ ਇਹ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ।ਜਿਸ ਨਾਲ ਉਸ 'ਚ ਸਵਾਰ 10 ਲੋਕਾਂ ਦੀ ਮੌਤ ਹੋ ਗਈ।

USA airplane private plane crashes into Texas hangar ,Ten people killed ਅਮਰੀਕਾ ਦੇ ਟੈਕਸਾਸ ਸੂਬੇ ਵਿਚ ਇੱਕ ਜਹਾਜ਼ ਹਾਦਸਾਗ੍ਰਸਤ , 10 ਲੋਕਾਂ ਦੀ ਮੌਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਾਬੁਲ ‘ਚ ਅਮਰੀਕੀ ਦੂਤਘਰ ਨੇੜੇ ਬੰਬ ਧਮਾਕਾ , 10 ਲੋਕਾਂ ਦੀ ਮੌਤ ਅਤੇ 65 ਜ਼ਖਮੀ

ਇਸ ਹਾਦਸੇ ਤੋਂ ਬਾਅਦ ਟੈਕਸਾਸ ਦੇ ਐਡਿਸਨ ਸ਼ਹਿਰ ਦੀ ਤਰਜ਼ਮਾਨ ਮੈਰੀ ਰੋਜਨਬਿਲਥ ਨੇ ਦੱਸਿਆ ਕਿ ਇੰਜਣ ਵਾਲੇ ਜਹਾਜ਼ ਵਿਚ ਸਵਾਰ ਕੋਈ ਵਿਅਕਤੀ ਜਿਊਂਦਾ ਨਹੀਂ ਬਚਿਆ ਹੈ।ਇਸ ਜਹਾਜ਼ ਵਿਚ ਕਿੰਨੇ ਲੋਕ ਸਵਾਰ ਸਨ ਇਸ ਦੀ ਪੁਸ਼ਟੀ ਅਜੇ ਨਹੀਂ ਹੋ ਸਕੀ ਹੈ।ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਛਾਣ ਅਜੇ ਉਜਾਗਰ ਨਹੀਂ ਕੀਤੀ ਹੈ।

-PTCNews

Related Post