ਲੋਕ ਨਾਚ ਭੰਗੜੇ ਨੂੰ ਪ੍ਰਫੁੱਲਤ ਕਰਨ ਲਈ ਵੇਗਸ ਵਿੱਚ ਕਰਾਇਆ ਜਾਵੇਗਾ ਭੰਗੜਾ ਵਰਲਡ ਕੱਪ

By  Shanker Badra May 8th 2019 09:47 PM

ਲੋਕ ਨਾਚ ਭੰਗੜੇ ਨੂੰ ਪ੍ਰਫੁੱਲਤ ਕਰਨ ਲਈ ਵੇਗਸ ਵਿੱਚ ਕਰਾਇਆ ਜਾਵੇਗਾ ਭੰਗੜਾ ਵਰਲਡ ਕੱਪ:ਅਮਰੀਕਾ : ਪੰਜਾਬ ਕਲਚਰਲ ਸੁਸਾਇਟੀ ਨੇ ਲਾਸ ਵੇਗਸ ਅਮਰੀਕਾ ਵਿੱਚ ਐਲਾਨ ਕੀਤਾ ਕਿ ਲੋਕ ਨਾਚ ਭੰਗੜੇ ਨੂੰ ਹੋਰ ਪ੍ਰਫੁੱਲਤ ਕਰਨ ਲਈ ਅਮਰੀਕਾ ਦੇ ਸ਼ਹਿਰ ਲਾਸ ਵੇਗਸ ਵਿੱਚ ‘ਭੰਗੜਾ ਵਰਲਡ ਕੱਪ’ ਕਰਾਇਆ ਜਾਵੇਗਾ।ਸੁਸਾਇਟੀ ਵੱਲੋ ਪ੍ਰਧਾਨ ਰਵਿੰਦਰ ਸਿੰਘ ਰੰਗੂਵਾਲ ਅਤੇ ਲਾਸ ਵੇਗਸ ਅਮਰੀਕਾ ਦੇ ਪ੍ਰਧਾਨ ਬਹਾਦਰ ਸਿੰਘ ਗਰੇਵਾਲ਼ ਨੇ ਕਲਾਰਕ ਕੁਨਟੀ ਗੋਰਮੈਟ ਸੈਂਟਰ ਵਿਖੇ ਐਲਾਨ ਕੀਤਾ ਗਿਆ।ਇਹ ਮੁਕਾਬਲਾ 2020 ਵਿੱਚ ਕਰਵਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਦੇ ਨਾਲ-ਨਾਲ ਇਸ ਵੇਲੇ ਵਿਦੇਸ਼ਾਂ ਵਿੱਚ ਵੀ ਹਜ਼ਾਰਾਂ ਨੌਜਵਾਨ ਮੁੰਡੇ-ਕੁੜੀਆਂ ਭੰਗੜੇ ਵਿੱਚ ਦਿਲਚਸਪੀ ਲੈ ਰਹੇ ਹਨ।ਇਹ ਮੁਕਾਬਲਾ ਅਜਿਹੇ ਨੌਜਵਾਨਾਂ ਨੂੰ ਆਪਣੀ ਕਲਾ ਨਿਖਾਰਨ ਲਈ ਇਕ ਮੰਚ ਪ੍ਰਦਾਨ ਕਰੇਗਾ।

USA Bhangra World Cup in Las Vegas Announcement
ਲੋਕ ਨਾਚ ਭੰਗੜੇ ਨੂੰ ਪ੍ਰਫੁੱਲਤ ਕਰਨ ਲਈ ਵੇਗਸ ਵਿੱਚ ਕਰਾਇਆ ਜਾਵੇਗਾ ਭੰਗੜਾ ਵਰਲਡ ਕੱਪ

ਜ਼ਿਕਰਯੋਗ ਹੈ ਕਿ ਇਸ ਸੁਸਾਇਟੀ ਵੱਲੋਂ ਦੇਸ਼ ਅਤੇ ਬਾਹਰਲੇ ਮੁਲਕਾਂ ਵਿੱਚ ਨੌਜਵਾਨ ਪੀੜ੍ਹੀ ਨੂੰ ਵਿਰਸੇ ਨਾਲ ਜੋੜੇ ਰੱਖਣ ਲਈ ਲੋਕ ਨਾਚ, ਲੋਕ ਗੀਤਾਂ, ਸਾਜ਼ਾਂ ਤੇ ਹੋਰਨਾਂ ਵਿਰਾਸਤੀ ਕਲਾਵਾਂ ਸਬੰਧੀ ਕੈਂਪ ਲਾਏ ਜਾਂਦੇ ਹਨ।ਇਸ ਮੌਕੇ ਸੁਸਾਇਟੀ ਦੇ ਵਾਲ ਵੇਗਸ ਅਮਰੀਕਾ ਦੇ ਪ੍ਰਧਾਨ ਬਹੁਾਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਮੁਕਾਬਲੇ ਲਈ ਭਾਰਤ, ਕੈਨੇਡਾ, ਅਮਰੀਕਾ, ਇੰਗਲੈਂਡ, ਯੂਰੋਪ, ਆਸਟਰੇਲੀਆ ਤੇ ਨਿਊਜ਼ੀਲੈਂਡ ਤੋਂ ਭੰਗੜੇ ਦੀਆਂ ਟੀਮਾਂ ਨੂੰ ਸੱਦਾ ਦਿੱਤਾ ਜਾਵੇਗਾ।

USA Bhangra World Cup in Las Vegas Announcement
ਲੋਕ ਨਾਚ ਭੰਗੜੇ ਨੂੰ ਪ੍ਰਫੁੱਲਤ ਕਰਨ ਲਈ ਵੇਗਸ ਵਿੱਚ ਕਰਾਇਆ ਜਾਵੇਗਾ ਭੰਗੜਾ ਵਰਲਡ ਕੱਪ

ਰਵਿੰਦਰ ਰੰਗੂਵਾਲ ਨੇ ਦੱਸਿਆ ਕਿ ਇਸ ਮੁਕਾਬਲੇ ਲਈ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਨਾਲ ਜੋੜਿਆ ਜਾਵੇਗਾ।ਇਹ ਐਲਾਨ ਇੰਡੀਅਨ ਫ਼ੂਡ ਐਂਡ ਕਲਚਰਲ ਫੈਸਟੀਵਲ ਦੌਰਾਨ ਕੀਤਾ ਗਿਆ।ਉਸ ਵੇਲੇ ਪੂਰਾ ਸਟੇਡੀਅਮ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਇਆ ਸੀ ,ਜਿੱਥੇ ਬਹੁਤੀ ਗਿਣਤੀ ਵਿਦੇਸ਼ੀਆਂ ਦੀ ਸੀ।ਫੈਸਟੀਵਲ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਫ੍ਰੀ ਪੱਗਾ ਦਾ ਬੂਥ ਲਗਾਇਆ ਗਿਆ ਜਿਸ ਵਿੱਚ ਲਗਾਤਾਰ 6 ਘੰਟੇ ਦਸਤਾਰਾਂ ਸਜਾਈਆਂ ਗਈਆਂ ਹਰੇਕ ਵਿਦੇਸ਼ੀ ਸਰਦਾਰ ਨਜ਼ਰ ਆ ਰਹੇ ਸਨ ।

USA Bhangra World Cup in Las Vegas Announcement
ਲੋਕ ਨਾਚ ਭੰਗੜੇ ਨੂੰ ਪ੍ਰਫੁੱਲਤ ਕਰਨ ਲਈ ਵੇਗਸ ਵਿੱਚ ਕਰਾਇਆ ਜਾਵੇਗਾ ਭੰਗੜਾ ਵਰਲਡ ਕੱਪ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫੁੱਟਪਾਥ ‘ਤੇ ਜਾ ਰਹੇ ਸਕੂਲ ਦੇ ਬੱਚਿਆਂ ‘ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ , 2 ਬੱਚਿਆਂ ਦੀ ਮੌਤ , 13 ਜ਼ਖਮੀ

ਭੰਗੜਾ ਵਰਲਡ ਕੱਪ ਦੇ ਐਲਾਨ ਮੌਕੇ ਲਾਸ ਵੇਗਸ ਦੀਆ ਪ੍ਰਮੁੱਖ ਹਸਤੀਆਂ ਰੋਬੀ ਲੁਬਾਣਾ,ਹਰਦੀਪ ਸਿੰਘ ਮਾਂਗਟ,ਗੁਰਵਿੰਦਰ ਸਿੰਘ ਸੰਧੂ,ਸਰਬਦੀਪ ਸਿੰਘ,ਟੇਨੀ ਪੁਰੇਵਾਲ,ਕਮਲ ਸਿੱਧੂ,ਪ੍ਰੀਤੀ ਗਰੇਵਾਲ,ਜੱਸੀ ਦਿਉਲ,ਪੈਮ ਦੋਸ਼ਾਂਜ,ਗੁਰਮੁੱਖ ਸਿੰਘ,ਮਨਦੀਪ ਅਤੇ ਡਾ. ਸੰਦੀਪ ਹਾਜ਼ਰ ਸਨ ।

-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post