ਭਾਰਤ ਦੇ 3 ਭੈਣ ਭਰਾਵਾਂ ਨੂੰ ਕ੍ਰਿਸਮਸ ਦਾ ਜਸ਼ਨ ਮਨਾਉਣਾ ਪਿਆ ਮਹਿੰਗਾ ,ਵਾਪਰਿਆ ਇਹ ਭਾਣਾ

By  Shanker Badra December 26th 2018 06:34 PM

ਭਾਰਤ ਦੇ 3 ਭੈਣ ਭਰਾਵਾਂ ਨੂੰ ਕ੍ਰਿਸਮਸ ਦਾ ਜਸ਼ਨ ਮਨਾਉਣਾ ਪਿਆ ਮਹਿੰਗਾ ,ਵਾਪਰਿਆ ਇਹ ਭਾਣਾ:ਅਮਰੀਕਾ : ਅਮਰੀਕਾ ਵਿਚ ਬੀਤੇ ਐਤਵਾਰ ਨੂੰ ਤੇਲੰਗਾਨਾ ਨਾਲ ਸਬੰਧਤ 3 ਨਾਬਾਲਗ ਭੈਣ ਭਰਾਵਾਂ ਦੀ ਘਰ ਵਿਚ ਅੱਗ ਲੱਗਣ ਕਾਰਨ ਮੌਤ ਹੋ ਗਈ ਹੈ।ਜਾਣਕਾਰੀ ਅਨੁਸਾਰ ਇਨ੍ਹਾਂ ਬੱਚਿਆਂ ਦੀ ਪਛਾਣ 17 ਸਾਲਾ ਸ਼ੈਰੋਨ , 15 ਸਾਲਾ ਜੁਆਏ ਅਤੇ 14 ਸਾਲਾ ਆਰੋਨ ਵਜੋਂ ਹੋਈ ਹੈ।

USA Telangana 3 minor Sister brothers house fire Due Death
ਭਾਰਤ ਦੇ 3 ਭੈਣ ਭਰਾਵਾਂ ਨੂੰ ਕ੍ਰਿਸਮਸ ਦਾ ਜਸ਼ਨ ਮਨਾਉਣਾ ਪਿਆ ਮਹਿੰਗਾ ,ਵਾਪਰਿਆ ਇਹ ਭਾਣਾ

ਇਨ੍ਹਾਂ ਨਾਲ ਇਕ 46 ਸਾਲਾਂ ਘਰ ਮਾਲਕ ਕਾਰੀ ਕੌਡਰਾਇਟ ਦੀ ਵੀ ਮੌਤ ਹੋ ਗਈ ਹੈ।ਇਸ ਦੌਰਾਨ ਕਾਰੀ ਕੌਡਰਾਇਟ ਦੇ ਪਤੀ ਡੈਨੀ ਤੇ ਉਨ੍ਹਾਂ ਦੇ ਪੁੱਤਰ ਕੋਲ ਨੂੰ ਮੌਕੇ ਸਿਰ ਘਰ 'ਚੋਂ ਬਾਹਰ ਕੱਢ ਲਿਆ ਗਿਆ ਸੀ, ਜਿਸ ਕਾਰਨ ਉਹ ਬਚ ਗਏ ਹਨ।

USA Telangana 3 minor Sister brothers house fire Due Death
ਭਾਰਤ ਦੇ 3 ਭੈਣ ਭਰਾਵਾਂ ਨੂੰ ਕ੍ਰਿਸਮਸ ਦਾ ਜਸ਼ਨ ਮਨਾਉਣਾ ਪਿਆ ਮਹਿੰਗਾ ,ਵਾਪਰਿਆ ਇਹ ਭਾਣਾ

ਇਸ ਮੌਕੇ ਮਿਲੀ ਜਾਣਕਾਰੀ ਮੁਤਾਬਕ ਅਗਨੀ ਕਾਂਡ 'ਚ ਮਾਰੇ ਗਏ ਭਾਰਤੀ ਮੂਲ ਦੇ ਬੱਚੇ ਨਾਇਕ ਪਰਿਵਾਰ ਨਾਲ ਸਬੰਧਤ ਹਨ।ਇਹ ਸਾਰੀ ਜਾਣਕਾਰੀ ਕੂਡਰੀਅਟ ਦੇ ਕੋਲੀਅਰਵਿਲੇ ਬਾਇਬਲ ਚਰਚ ਨੇ ਦਿੱਤੀ ਹੈ।ਚਰਚ ਮੁਤਾਬਕ ਇਹ ਬੱਚੇ ਭਾਰਤੀ ਸੂਬੇ ਤੇਲੰਗਾਨਾ ਦੇ ਸ਼ਹਿਰ ਗੋਲਕੁੰਡਾ ਦੇ ਜੰਮਪਲ ਸਨ।

USA Telangana 3 minor Sister brothers house fire Due Death
ਭਾਰਤ ਦੇ 3 ਭੈਣ ਭਰਾਵਾਂ ਨੂੰ ਕ੍ਰਿਸਮਸ ਦਾ ਜਸ਼ਨ ਮਨਾਉਣਾ ਪਿਆ ਮਹਿੰਗਾ ,ਵਾਪਰਿਆ ਇਹ ਭਾਣਾ

ਇਸ ਦੌਰਾਨ ਚਰਚ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਕੂਡਰੀਅਟ ਦੇ ਘਰ ਵਿੱਚ ਰਾਤੀਂ 11 ਵਜੇ ਅੱਗ ਲੱਗੀ ਤੇ ਉਸ ਨੂੰ ਬੁਝਾਉਣ 'ਚ 20 ਤੋਂ 30 ਮਿੰਟ ਲੱਗ ਗਏ ਸਨ।ਜਦੋਂ ਅੱਗ ਬੁਝਾਊ ਅਮਲਾ ਮੌਕੇ 'ਤੇ ਪੁੱਜਾ ਤਦ ਘਰ ਅੰਦਰੋਂ ਬਹੁਤ ਜਿ਼ਆਦਾ ਧੂੰਆਂ ਨਿੱਕਲ ਰਿਹਾ ਸੀ।ਭਾਰਤੀ ਮੂਲ ਦੇ ਬੱਚੇ ਇੱਥੇ ਕ੍ਰਿਸਮਸ ਦੇ ਜਸ਼ਨਾਂ ਮੌਕੇ ਇਸ ਪਰਿਵਾਰ ਦੇ ਮਹਿਮਾਨ ਸਨ।ਉਹ ਅਮਰੀਕਾ 'ਚ ਇੱਕ ਅਕੈਡਮੀ `ਚ ਸ਼ਾਮਲ ਹੋਣ ਲਈ ਆਏ ਸਨ।

-PTCNews

Related Post