ਇੱਕ ਨੌਜਵਾਨ ਨੇ ਗ਼ਲਤੀ ਨਾਲ ਨਾ ਪਸੰਦ ਪਾਰਟੀ ਨੂੰ ਦਿੱਤੀ ਵੋਟ , ਪਛਤਾਵੇ 'ਚ ਕੱਟ ਦਿੱਤੀ ਉਂਗਲ

By  Shanker Badra April 19th 2019 10:05 AM

ਇੱਕ ਨੌਜਵਾਨ ਨੇ ਗ਼ਲਤੀ ਨਾਲ ਨਾ ਪਸੰਦ ਪਾਰਟੀ ਨੂੰ ਦਿੱਤੀ ਵੋਟ , ਪਛਤਾਵੇ 'ਚ ਕੱਟ ਦਿੱਤੀ ਉਂਗਲ:ਬੁਲੰਦਸ਼ਹਿਰ : ਲੋਕ ਸਭਾ ਚੋਣਾਂ 2019 ਦੇ ਦੂਜੇ ਪੜਾਅ ਤਹਿਤ ਦੇਸ਼ ਦੇ 12 ਸੂਬਿਆਂ ਤੇ ਇੱਕ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਸ਼ੁੱਕਰਵਾਰ ਨੂੰ ਵੋਟਾਂ ਪਈਆਂ ਹਨ।ਉੱਥੇ ਹੀ ਉਤਰ ਪ੍ਰਦੇਸ਼ ਵਿੱਚ ਯੂਪੀ ਦੀਆਂ 8 ਸੀਟਾਂ 'ਤੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਦਾ ਭੁਗਤਾਨ ਹੋਇਆ ਹੈ।ਇਸ ਦੌਰਾਨ ਉਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। [caption id="attachment_284592" align="aligncenter" width="300"]Uttar Pradesh Bulandshahr Young voter By mistake Not liked Party Vote ਇੱਕ ਨੌਜਵਾਨ ਨੇ ਗ਼ਲਤੀ ਨਾਲ ਨਾ ਪਸੰਦ ਪਾਰਟੀ ਨੂੰ ਦਿੱਤੀ ਵੋਟ , ਪਛਤਾਵੇ 'ਚ ਕੱਟ ਦਿੱਤੀ ਉਂਗਲ[/caption] ਇੱਥੋਂ ਦੇ ਸ਼ਿਕਾਰਪੁਰ ਖੇਤਰ ਵਿਚ ਇੱਕ ਦਲਿਤ ਵੋਟਰ ਨੇ ਬੀਤੇ ਲੰਘੇ ਦਿਨ ਲੋਕ ਸਭਾ ਚੋਣਾਂ ਦੇ ਦੂਸਰੇ ਗੇੜ ਦੌਰਾਨ ਮਤਦਾਨ ਕੀਤਾ ਸੀ ਪਰ ਗ਼ਲਤੀ ਨਾਲ ਕਿਸੇ ਹੋਰ ਪਾਰਟੀ ਨੂੰ ਵੋਟ ਪਾ ਦਿੱਤੀ।ਜਾਣਕਾਰੀ ਅਨੁਸਾਰ ਉਸਨੇ ਬਸਪਾ ਨੂੰ ਵੋਟ ਕਰਨਾ ਸੀ ਪਰੰਤੂ ਗ਼ਲਤੀ ਨਾਲ ਉਸ ਨੇ ਨਾਪਸੰਦ ਪਾਰਟੀ ਨੂੰ ਵੋਟ ਪਾ ਦਿੱਤੀ।ਉਸ ਨੂੰ ਆਪਣੀ ਗ਼ਲਤੀ ਦਾ ਇਨ੍ਹਾਂ ਪਛਤਾਵਾ ਹੋਇਆ ਕਿ ਉਸ ਨੇ ਜਿਸ ਉਂਗਲ ਨਾਲ ਵੋਟ ਪਾਈ ਸੀ, ਉਸ ਨੂੰ ਹੀ ਕੱਟ ਦਿੱਤਾ। [caption id="attachment_284593" align="aligncenter" width="300"]Uttar Pradesh Bulandshahr Young voter By mistake Not liked Party Vote ਇੱਕ ਨੌਜਵਾਨ ਨੇ ਗ਼ਲਤੀ ਨਾਲ ਨਾ ਪਸੰਦ ਪਾਰਟੀ ਨੂੰ ਦਿੱਤੀ ਵੋਟ , ਪਛਤਾਵੇ 'ਚ ਕੱਟ ਦਿੱਤੀ ਉਂਗਲ[/caption] ਬੁਲੰਦਸ਼ਹਿਰ ਦੇ ਸ਼ਿਕਾਰਪੁਰ ਖੇਤਰ ਦੇ ਪਿੰਡ ਅਬਦੁੱਲਾਪੁਰ ਦੇ ਰਹਿਣ ਵਾਲੇ ਨੌਜਵਾਨ ਪਵਨ ਕੁਮਾਰ ਨੂੰ ਘਰ ਆ ਕੇ ਆਪਣੀ ਗ਼ਲਤੀ ਦਾ ਪਛਤਾਵਾ ਹੋਇਆ ਅਤੇ ਗੁੱਸੇ ਨਾਲ ਗੰਡਾਸਾ ਚੁੱਕ ਕੇ ਆਪਣੇ ਹੱਥ ਦੀ ਉਂਗਲ ਕੱਟ ਦਿੱਤੀ ਕਿ ਕਿਉਂਕਿ ਗ਼ਲਤੀ ਨਾਲ ਇਸ ਉਂਗਲ ਨਾਲ ਕਿਸੇ ਹੋਰ ਪਾਰਟੀ ਨੂੰ ਵੋਟ ਪਾ ਦਿੱਤੀ। -PTCNews

Related Post