ਯੂ.ਪੀ ਦੇ ਹੜ੍ਹ ਨੇ ਲਈ ਸੈਂਕੜਿਆਂ ਦੀ ਜਾਨ, ਮ੍ਰਿਤਕਾਂ ਦੀ ਗਿਣਤੀ ਵਧੀ

By  Joshi August 31st 2017 01:58 PM

ਯੂ.ਪੀ ਵਿੱਚ ਆਇਆ ਹੜ੍ਹ ਕਈ ਜ਼ਿੰਦਗੀਆਂ ਨੂੰ ਨਾਲ ਰੋੜ੍ਹ ਕੇ ਲੈ ਗਿਆ ਹੈ ਅਤੇ ਹੁਣ ਇਹ ਗਿਣਤੀ ਵੱਧ ਕੇ 103 ਪਹੁੰਚ ਚੁੱਕੀ ਹੈ।

ਬਿਹਾਰ ਦੀ ਸਥਿਤੀ 'ਚ ਸੁਧਾਰ ਹੋ ਰਿਹਾ ਹੈ ਪਰ ਯੂ.ਪੀ 'ਚ ਮਰਨ ਵਾਲਿਆਂ ਦੀ ਸੰਖਿਆ ਵੱਧ ਗਈ ਹੈ।

Uttar Pradesh flood takes lives of 104; rescue operations continue

ਬਿਹਾਰ ਵਾਂਗ ਜੇਕਰ ਗੱਲ ਆਸਾਮ ਅਤੇ ਪੱਛਮੀ ਬੰਗਾਲ ਦੀ ਕੀਤੀ ਜਾਵੇ ਤਾਂ ਉਥੇ ਵੀ ਹਾਲਾਤ ਹੌਲੀ ਹੌਲੀ ਸੁਧਰ ਰਹੇ ਹਨ।

ਦੱਸਣਯੋਗ ਹੈ ਕਿ ਯੂਪੀ ਦੇ ਹੜ੍ਹ ਕਾਰਨ ਤਰਰੀਬਨ 27 ਲੱਖ ਲੋਕ ਪ੍ਰਭਾਵਿਤ ਹੋਏ ਹਨ।

ਜਾਰੀ ਇੱਕ ਰਿਪੋਰਟ ਪ੍ਰਭਾਵਿਤ ਜ਼ਿਲਿਆਂ 'ਚ ਬਣਾਏ ਗਏ ਰਾਹਤ ਕੈਂਪਾਂ 'ਚ ਫਿਲਹਾਲ 60,000 ਦੇ ਕਰੀਬ ਲੋਕ ਰਹਿ ਰਹੇ ਹਨ ਅਤੇ ਮ੍ਰਿਤਕਾਂ ਦੀ ਸੰਖਿਆ ੧੦੩ ਹੋ ਗਈ ਹੈ।

ਇਸ ਦੌਰਾਨ ਸੂਬੇ 'ਚ ਜਿਹਨਾਂ ਸੂਬਿਆਂ 'ਚ ਹੜ੍ਹ ਆਇਆ ਹੈ ਉਹਨਾਂ 'ਚ ਫੌਜ ਦੇ ਕਈ ਹੈਲੀਕਾਪਟਰ, ਐਨ.ਡੀ.ਆਰ.ਐਫ. ਪੀ.ਏ.ਸੀ. (ਹੜ੍ਹ) ਦੇ ਲਈ ਰਾਹਤ ਕਰਮਚਾਰੀ ੨੪ ਘੰਟੇ ਬਚਾਅ ਕੰਮਾਂ 'ਚ ਲੱਗੇ ਹਨ ਤਾਂ ਜੋ ਜਾਨੀ ਮਾਲੀ ਨੁਕਸਾਨ ਨੂੰ ਘਟਾਇਆ ਜਾ ਸਕੇ।

—PTC News

Related Post