ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਚੋਣ ਡਿਊਟੀ 'ਤੇ ਗਏ ਪੰਜਾਬ ਪੁਲਿਸ ਦੇ ਜਵਾਨ ਦੀ ਹੋਈ ਮੌਤ

By  Shanker Badra May 25th 2019 03:57 PM

ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਚੋਣ ਡਿਊਟੀ 'ਤੇ ਗਏ ਪੰਜਾਬ ਪੁਲਿਸ ਦੇ ਜਵਾਨ ਦੀ ਹੋਈ ਮੌਤ:ਮੁਕਤਸਰ ਸਾਹਿਬ : ਚੋਣ ਡਿਊਟੀ ਕਰ ਰਹੇ ਪੰਜਾਬ ਪੁਲਿਸ ਦੇ ਜਵਾਨ ਦੀ ਹਾਥਰਸ ਜ਼ਿਲ੍ਹੇ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ 'ਚ ਵੋਟਾਂ ਦੀ ਗਿਣਤੀ ਨੂੰ ਲੈ ਕੇ ਡਿਊਟੀ 'ਤੇ ਗਏ ਪੰਜਾਬ ਪੁਲਿਸ ਦੇ ਇੱਕ ਜਵਾਨ ਦੀ ਅਚਾਨਕ ਸਿਹਤ ਖ਼ਰਾਬ ਹੋਣ ਕਾਰਨ ਮੌਤ ਹੋ ਗਈ ਹੈ।ਪੰਜਾਬ ਪੁਲਿਸ ਵਿੱਚ ਤੈਨਾਤ ਜਵਾਨ ਦੋ ਪਹਿਲਾਂ ਹੀ ਵੋਟਾਂ ਦੀ ਗਿਣਤੀ ਲਈ ਹਾਥਰਸ ਗਿਆ ਸੀ।ਮ੍ਰਿਤਕ ਪੁਲਿਸ ਮੁਲਾਜ਼ਮ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਬਿਰਖ ਜ਼ਿਲ੍ਹਾ ਮੁਕਤਸਰ ਸਾਹਿਬ ਵਜੋਂ ਹੋਈ ਹੈ।

Uttar Pradesh Hathras Elections duty During Punjab Police Man Death
ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਚੋਣ ਡਿਊਟੀ 'ਤੇ ਗਏ ਪੰਜਾਬ ਪੁਲਿਸ ਦੇ ਜਵਾਨ ਦੀ ਹੋਈ ਮੌਤ

ਜਾਣਕਾਰੀ ਅਨੁਸਾਰ ਰਾਜਿੰਦਰ ਲੋਹਿਆ ਮੰਦਿਰ ਵਿੱਚ ਚੋਣ ਡਿਊਟੀ ਲਈ ਪੰਜਾਬ ਪੁਲਿਸ ਦੀ ਇੱਕ ਕੰਪਨੀ ਨੂੰ ਠਹਿਰਾਇਆ ਗਿਆ ਸੀ।ਓਥੇ ਮੁਕਤਸਰ ਸਾਹਿਬ ਤੋਂ ਡਿਊਟੀ 'ਤੇ ਗਏ ਪੁਲਿਸ ਦੇ ਜਵਾਨ ਗੁਰਮੀਤ ਸਿੰਘ ਦੇ ਦਿਲ ਵਿੱਚ ਅਚਾਨਕ ਤੇਜ਼ ਦਰਦ ਹੋਣ ਲੱਗਾ ,ਇਸ ਮਗਰੋਂ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਦੇਰ ਰਾਤ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਹੈ।

Uttar Pradesh Hathras Elections duty During Punjab Police Man Death
ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਚੋਣ ਡਿਊਟੀ 'ਤੇ ਗਏ ਪੰਜਾਬ ਪੁਲਿਸ ਦੇ ਜਵਾਨ ਦੀ ਹੋਈ ਮੌਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਯੂਪੀ ‘ਚ ਦੋ ਲੜਕੀਆਂ ਸਮੇਤ ਤਿੰਨ ਬੱਚਿਆਂ ਦਾ ਗੋਲੀ ਮਾਰਕੇ ਕਤਲ , ਖੇਤ ‘ਚੋਂ ਮਿਲੀਆਂ ਲਾਸ਼ਾਂ

ਇਸ ਦੌਰਾਨ ਮ੍ਰਿਤਕ ਗੁਰਮੀਤ ਸਿੰਘ ਦੇ ਦੋਸਤਾਂ ਨੇ ਦੱਸਿਆ ਹੈ ਕਿ ਗੁਰਮੀਤ ਸਿੰਘ ਚੋਣ ਡਿਊਟੀ ਦੇ ਲਈ 5 ਅਪ੍ਰੈਲ ਤੋਂ ਘਰ ਤੋਂ ਨਿਕਲੇ ਹੋਏ ਸਨ।ਪ੍ਰਦੇਸ਼ ਵਿੱਚ ਤਮਾਮ ਜਗ੍ਹਾ ਚੋਣਾਂ ਕਰਵਾਉਣ ਤੋਂ ਬਾਅਦ ਉਹ 2 ਦਿਨ ਪਹਿਲਾਂ ਹੀ ਵੋਟਾਂ ਦੀ ਗਿਣਤੀ ਲਈ ਹਾਥਰਸ ਆਏ ਸਨ।ਦੱਸਿਆ ਜਾ ਰਿਹਾ ਹੈ ਕਿ ਗੁਰਮੀਤ ਸਿੰਘ ਦੀਆਂ ਦੋ ਬੇਟੀਆਂ ਹਨ।ਉਨ੍ਹਾਂ ਦੱਸਿਆ ਕਿ ਇਸ ਘਟਨਾ ਦੇ ਬਾਰੇ 'ਚ ਪੰਜਾਬ ਪੁਲਿਸ ਨੂੰ ਜਾਣੂੰ ਕਰਾ ਦਿੱਤਾ ਗਿਆ ਹੈ।

-PTCNews

Related Post