ਇੱਕ ਪਰਿਵਾਰ ਨੂੰ ਵਿਆਹ ਸਮਾਗਮ 'ਚ ਜਾਣਾ ਪਿਆ ਮਹਿੰਗਾ ,ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ

By  Shanker Badra March 4th 2019 03:45 PM

ਇੱਕ ਪਰਿਵਾਰ ਨੂੰ ਵਿਆਹ ਸਮਾਗਮ 'ਚ ਜਾਣਾ ਪਿਆ ਮਹਿੰਗਾ ,ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ:ਲਖਨਊ : ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਦੇ ਹੁਸੈਨਗੰਜ 'ਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ ਹੈ ਅਤੇ ਲਾੜੀ ਸਮੇਤ 10 ਜਣੇ ਗੰਭੀਰ ਜ਼ਖ਼ਮੀ ਹੋ ਗਏ ਹਨ।ਜਾਣਕਾਰੀ ਅਨੁਸਾਰ ਮ੍ਰਿਤਕਾਂ 'ਚ ਇੱਕ ਲੜਕੀ ਅਤੇ ਤਿੰਨ ਬੱਚੇ ਵੀ ਸ਼ਾਮਲ ਹਨ।

Uttar Pradesh Husainganj Road Accident Five death ਇੱਕ ਪਰਿਵਾਰ ਨੂੰ ਵਿਆਹ ਸਮਾਗਮ 'ਚ ਜਾਣਾ ਪਿਆ ਮਹਿੰਗਾ ,ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ

ਮਿਲੀ ਜਾਣਕਾਰੀ ਮੁਤਾਬਕ ਇੱਕ ਜੀਪ 'ਚ 15 ਲੋਕ ਸਵਾਰ ਹੋ ਕੇ ਵਿਆਹ ਸਮਾਰੋਹ ਤੋਂ ਵਾਪਸ ਪਰਤ ਰਹੇ ਸਨ।ਇਸ ਦੋਰਾਨ ਹੁਸੈਨਗੰਜ-ਹਾਥੀਗ੍ਰਾਮ ਰੋਡ 'ਤੇ ਗੋਪੀਪੁਰ ਦੇ ਨੇੜੇ ਬੀਤੀ ਰਾਤ ਕਰੀਬ 11 ਵਜੇ ਜੀਪ ਇੱਕ ਦਰਖ਼ਤ ਨਾਲ ਟਕਰਾਅ ਗਈ ਹੈ।

Uttar Pradesh Husainganj Road Accident Five death ਇੱਕ ਪਰਿਵਾਰ ਨੂੰ ਵਿਆਹ ਸਮਾਗਮ 'ਚ ਜਾਣਾ ਪਿਆ ਮਹਿੰਗਾ ,ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ

ਇਸ ਹਾਦਸੇ 'ਚ ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਜ਼ਖ਼ਮੀ ਹੋਏ 10 ਲੋਕਾਂ ਨੂੰ ਸਥਾਨਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ।ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

-PTCNews

Related Post