ਸ਼ਗਨ 'ਚ ਦੁਲਹਨ ਨੂੰ ਦਿੱਤੇ ਕਰੋੜਾਂ ਦੇ ਗਹਿਣੇ ਅਤੇ ਰੁਪਏ , ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਸ਼ੁਰੂ ਕੀਤੀ ਜਾਂਚ

By  Shanker Badra June 30th 2021 01:56 PM

ਸ਼ਾਮਲੀ : ਉੱਤਰ ਪ੍ਰਦੇਸ਼ (Uttar Pradesh ) ਦੀ ਸ਼ਾਮਲੀ ਵਿਚ ਦੁਲਹਨ (bride gold necklace ) ਨੂੰ ਸਗੁਨ ਵਿੱਚ ਕਰੋੜਾਂ ਰੁਪਏ ਦੇ ਗਹਿਣੇ ਅਤੇ ਨਕਦੀ (cash ) ਦੇਣ 'ਤੇ ਪੁਲਿਸ ਵੱਲੋਂ ਛਾਪੇਮਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੁਲਹਨ ਨੂੰ ਸ਼ਗਨ ਵਿੱਚ ਨਕਸੀ ਅਤੇ ਬਹੁਤ ਸਾਰੇ ਗਹਿਣੇ ਦੇਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਲਾੜੀ ਨੂੰ ਬਹੁਤ ਸਾਰੇ ਗਹਿਣੇ ਅਤੇ ਪੈਸੇ ਦਿੱਤੇ ਜਾ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਵੀਡੀਓ ਕਿਸ ਦਿਨ ਦੀ ਹੈ ਪਰ ਪੁਲਿਸ ਇਸ ਮਾਮਲੇ ਵਿਚ ਕਾਰਵਾਈ ਕਰ ਰਹੀ ਹੈ।

ਪੜ੍ਹੋ ਹੋਰ ਖ਼ਬਰਾਂ : ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

ਸ਼ਗਨ 'ਚ ਦੁਲਹਨ ਨੂੰ ਦਿੱਤੇ ਕਰੋੜਾਂ ਦੇ ਗਹਿਣੇ ਅਤੇ ਰੁਪਏ , ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਦੁਲਹਨ ਨੂੰ ਮਿਲੇ ਕਰੋੜਾਂ ਰੁਪਏ ਦੇ ਗਹਿਣੇ

ਤਕਰੀਬਨ 15 ਸੈਕਿੰਡ ਦੀ ਇਸ ਵਾਇਰਲ ਵੀਡੀਓ ਨੂੰ ਵੇਖਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਬਾਰੇ ਆਮਦਨ ਕਰ ਵਿਭਾਗ ਨੂੰ ਸ਼ਿਕਾਇਤ ਕੀਤੀ ਹੈ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਸ਼ਾਮਲੀ ਦਾ ਹੈ, ਜਿਥੇ ਦੁਲਹਨ ਦੇ ਸ਼ਗਨ ਦੀ ਰਸਮ ਨਿਭਾਈ ਜਾ ਰਹੀ ਹੈ, ਇਸ ਵੀਡੀਓ ਵਿਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਦੁਲਹਨ ਨੇ ਪਹਿਲਾਂ ਹੀ ਬਹੁਤ ਸਾਰੇ ਗਹਿਣੇ ਪਹਿਨੇ ਹੋਏ ਹਨ ਅਤੇ ਸ਼ਗਨ ਦੀ ਰਸਮ ਵਿਚ ਉਸ ਨੂੰ ਕਰੋੜਾਂ ਰੁਪਏ ਦੇ ਗਹਿਣੇ ਅਤੇ ਨੋਟਾਂ ਦੇ ਬੰਡਲ ਦਿੱਤੇ ਜਾ ਰਹੇ ਹਨ।

ਸ਼ਗਨ 'ਚ ਦੁਲਹਨ ਨੂੰ ਦਿੱਤੇ ਕਰੋੜਾਂ ਦੇ ਗਹਿਣੇ ਅਤੇ ਰੁਪਏ , ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਸੀਓ ਥਾਨਾਭਵਨ ਅਮਿਤ ਸਕਸੈਨਾ ਨੇ ਕਿਹਾ ਕਿ ਵੀਡੀਓ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਗਈ ਵੀਡੀਓ ਦੇ ਅਨੁਸਾਰ ਲਾੜੀ ਨੂੰ ਵੱਡੀ ਗਿਣਤੀ 'ਚ ਗਹਿਣਿਆਂ ਅਤੇ ਨਕਦੀ ਦਿੱਤੀ ਜਾ ਰਹੀ ਹੈ। ਇਹ ਵੀਡੀਓ ਕਰੀਬ 2 ਮਹੀਨੇ ਪੁਰਾਣੀ ਦੱਸੀ ਜਾਂਦੀ ਹੈ।

ਸ਼ਗਨ 'ਚ ਦੁਲਹਨ ਨੂੰ ਦਿੱਤੇ ਕਰੋੜਾਂ ਦੇ ਗਹਿਣੇ ਅਤੇ ਰੁਪਏ , ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਯੂਨੀਵਰਸਿਟੀਆਂ ਅਤੇ ਸਕਿਲ ਡਿਵੈਲਪਮੈਂਟ ਸੈਂਟਰ ਖੋਲ੍ਹਣ ਨੂੰ ਲੈ ਕੇ ਵੱਡੀ ਖ਼ਬਰ

ਇਨਕਮ ਟੈਕਸ ਵਿਭਾਗ ਨੂੰ ਵੀ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਵਿਆਹ ਵਿੱਚ ਇੰਨੇ ਗਹਿਣਿਆਂ ਅਤੇ ਪੈਸੇ ਬਾਰੇ ਇਹ ਪਹਿਲਾ ਕੇਸ ਨਹੀਂ ਹੈ। ਇਸ ਤੋਂ ਪਹਿਲਾਂ ਵੀ ਲਾੜੇ ਦੇ ਸਿਰ 'ਤੇ ਹੱਥ ਰੱਖ ਕੇ 26 ਲੱਖ ਰੁਪਏ ਦੇਣ ਦਾ ਵੀਡੀਓ ਵਾਇਰਲ ਹੋ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

-PTCNews

Related Post