ਨੌਜਵਾਨਾਂ ਲਈ ਖ਼ੁਸ਼ਖ਼ਬਰੀ , ਪੁਲਿਸ 'ਚ ਨਿਕਲੀਆਂ 3,638 ਅਸਾਮੀਆਂ , ਇਸ ਤਰ੍ਹਾਂ ਕਰੋ Apply

By  Shanker Badra January 19th 2019 11:01 AM -- Updated: January 19th 2019 01:11 PM

ਨੌਜਵਾਨਾਂ ਲਈ ਖ਼ੁਸ਼ਖ਼ਬਰੀ , ਪੁਲਿਸ 'ਚ ਨਿਕਲੀਆਂ 3,638 ਅਸਾਮੀਆਂ , ਇਸ ਤਰ੍ਹਾਂ ਕਰੋ Apply:ਉੱਤਰ ਪ੍ਰਦੇਸ਼ : ਭਾਰਤ ਵਿੱਚ ਬੇਰੁਜ਼ਗਾਰੀ ਦੀ ਮਾਰ ਕਰਕੇ ਰੁਜ਼ਗਾਰ ਦੀ ਸਮੱਸਿਆ ਸਭ ਤੋਂ ਵੱਡੀ ਚੁਣੌਤੀ ਹੈ।ਦੇਸ਼ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਦਿਨ-ਬ-ਦਿਨ ਵਧ ਰਹੀ ਹੈ।ਜਿਸ ਕਰਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਹੁਣ ਫ਼ੌਜ ਅਤੇ ਪੁਲਿਸ ਦੀ ਭਰਤੀ 'ਤੇ ਹੀ ਉਮੀਦਾਂ ਰਹਿੰਦੀਆਂ ਹਨ।ਫ਼ੌਜ ਅਤੇ ਪੁਲਿਸ ਦੀ ਭਰਤੀ ਲਈ ਨੌਜਵਾਨਾਂ ਨੂੰ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ।

Uttar Pradesh Police Jail Warder 3638 posts Open ਨੌਜਵਾਨਾਂ ਲਈ ਖ਼ੁਸ਼ਖ਼ਬਰੀ , ਪੁਲਿਸ 'ਚ ਨਿਕਲੀਆਂ 3,638 ਅਸਾਮੀਆਂ , ਇਸ ਤਰ੍ਹਾਂ ਕਰੋ Apply

ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਲਈ ਖ਼ੁਸ਼ਖ਼ਬਰੀ ਹੈ ਕਿ ਉੱਤਰ ਪ੍ਰਦੇਸ਼ ਪੁਲਿਸ ਨੇ ਜੇਲ੍ਹ ਬਾਰਡਰ (Jail Warder) ਦੀਆਂ 3638 ਅਸਾਮੀਆਂ ਕੱਢੀਆਂ ਹਨ।ਜਿਸ ਵਿੱਚ ਉੱਥੇ 3012 ਮੁੰਡੇ ਅਤੇ 626 ਲੜਕੀਆਂ ਦੀ ਲੋੜ ਹੈ।ਜਿਸ ਦੇ ਲਈ 12 ਵੀਂ ਪਾਸ ਉਮੀਦਵਾਰ ਅਰਜ਼ੀ ਦੇ ਸਕਦੇ ਹਨ।

Uttar Pradesh Police Jail Warder 3638 posts Open ਨੌਜਵਾਨਾਂ ਲਈ ਖ਼ੁਸ਼ਖ਼ਬਰੀ , ਪੁਲਿਸ 'ਚ ਨਿਕਲੀਆਂ 3,638 ਅਸਾਮੀਆਂ , ਇਸ ਤਰ੍ਹਾਂ ਕਰੋ Apply

ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਪੁਲਿਸ ਨੇ ਜੇਲ੍ਹ ਬਾਰਡਰ ਲਈ ਉਮਰ ਹੱਦ 18 ਤੋਂ 22 ਸਾਲ ਹੈ।ਇਸ ਦੇ ਨਾਲ ਹੀ ਪੈ ਸਕੇਲ 21,700 ਰੁਪਏ ਤੋਂ 69,100 ਰੁਪਏ ਦੇ ਵਿਚਕਾਰ ਹੈ ਅਤੇ ਨੌਕਰੀ ਦਾ ਸਥਾਨ ਯੂ.ਪੀ. ਰਹੇਗਾ।ਇਸ ਦੇ ਲਈ 18 ਜਨਵਰੀ ਤੋਂ 9 ਫ਼ਰਵਰੀ ਤੱਕ ਅਪਲਾਈ ਕੀਤਾ ਜਾ ਸਕਦਾ ਹੈ।

Uttar Pradesh Police Jail Warder 3638 posts Open ਨੌਜਵਾਨਾਂ ਲਈ ਖ਼ੁਸ਼ਖ਼ਬਰੀ , ਪੁਲਿਸ 'ਚ ਨਿਕਲੀਆਂ 3,638 ਅਸਾਮੀਆਂ , ਇਸ ਤਰ੍ਹਾਂ ਕਰੋ Apply

ਦੱਸ ਦੇਈਏ ਕਿ ਅਰਜ਼ੀ ਦੀ ਫੀਸ 400 ਰੁਪਏ ਹੈ। ਤੁਸੀਂ uppbpb.gov.in 'ਤੇ ਜਾ ਕੇ ਅਰਜ਼ੀ ਦੇ ਸਕਦੇ ਹੋ ਅਤੇ ਵਧੇਰੇ ਜਾਣਕਾਰੀ ਲਈ ਤੁਸੀਂ ਉੱਤਰ ਪ੍ਰਦੇਸ਼ ਪੁਲਿਸ ਦੀ ਵੈਬਸਾਈਟ ਉੱਤੇ ਜਾ ਸਕਦੇ ਹੋ।

-PTCNews

Related Post