ਤੂਫਾਨ ਤੇ ਅਸਮਾਨੀ ਬਿਜਲੀ ਨੇ ਕਹਿਰ ਮਚਾਇਆ , 20 ਲੋਕਾਂ ਦੀ ਮੌਤ , ਕਈ ਜ਼ਖ਼ਮੀ

By  Shanker Badra July 22nd 2019 02:25 PM

ਤੂਫਾਨ ਤੇ ਅਸਮਾਨੀ ਬਿਜਲੀ ਨੇ ਕਹਿਰ ਮਚਾਇਆ , 20 ਲੋਕਾਂ ਦੀ ਮੌਤ , ਕਈ ਜ਼ਖ਼ਮੀ :ਲਖਨਊ : ਉੱਤਰ ਪ੍ਰਦੇਸ਼ ਵਿੱਚ ਐਤਵਾਰ ਦੀ ਰਾਤ ਨੂੰ ਤੇਜ਼ ਹਨੇਰੀ ਅਤੇ ਮੀਂਹ ਦੌਰਾਨ ਅਸਮਾਨੀ ਬਿਜਲੀ ਡਿੱਗਣ ਨਾਲ ਭਾਰੀ ਨੁਕਸਾਨ ਹੋਇਆ ਹੈ। ਓਥੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

Uttar Pradesh thunderstorm 20 people deth, many injured ਤੂਫਾਨ ਤੇ ਅਸਮਾਨੀ ਬਿਜਲੀ ਨੇ ਕਹਿਰ ਮਚਾਇਆ , 20 ਲੋਕਾਂ ਦੀ ਮੌਤ , ਕਈ ਜ਼ਖ਼ਮੀ

ਇਸ ਦੌਰਾਨ ਕਾਨਪੁਰ ਦੇ ਘਾਟਮਪੁਰ ਦੇ ਥਾਣਾ ਇਲਾਕੇ 'ਚ ਬਿਜਲੀ ਡਿੱਗਣ ਕਾਰਨ 4 ਔਰਤਾਂ ਸਮੇਤ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਸੁਚੇਤੀ 'ਚ 2 ਨੌਜਵਾਨਾਂ ਦੀ ਮੌਤ ਹੋਈ ਹੈ। ਇਸ ਦੌਰਾਨ ਝਾਂਸੀ ਜ਼ਿਲੇ 'ਚ ਖੇਤਾਂ 'ਚ ਝੋਨਾ ਲਗਾ ਰਹੇ 4 ਲੋਕਾਂ ਦੀ ਮੌਤ ਹੋਈ ਜਦਕਿ ਇਕ ਦਰਜ਼ਨ ਦੇ ਕਰੀਬ ਲੋਕ ਝੁਲਸ ਗਏ ਹਨ। ਇਸ ਦੇ ਇਲਾਵਾ ਫਤਿਹਪੁਰ ਅਤੇ ਰਾਏਬਰੇਲੀ ਜ਼ਿਲਿਆਂ 'ਚ 7 ਲੋਕਾਂ ਦੀ ਮੌਤ ਦੀ ਖਬਰ ਹੈ ,ਜਿਨ੍ਹਾਂ 'ਚ ਇਕ 13 ਸਾਲਾ ਬੱਚਾ ਵੀ ਸ਼ਾਮਲ ਹੈ ,ਜਦਕਿ ਕਈ ਹੋਰ ਲੋਕ ਜ਼ਖਮੀ ਹੋ ਗਏ ਹਨ।

Uttar Pradesh thunderstorm 20 people deth, many injured ਤੂਫਾਨ ਤੇ ਅਸਮਾਨੀ ਬਿਜਲੀ ਨੇ ਕਹਿਰ ਮਚਾਇਆ , 20 ਲੋਕਾਂ ਦੀ ਮੌਤ , ਕਈ ਜ਼ਖ਼ਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਹੁਣ ਕ੍ਰਿਕੇਟ ਛੱਡ ਕੇ ਜੰਮੂ-ਕਸ਼ਮੀਰ ‘ਚ ਲੈਣਗੇ ਫੌਜੀ ਟ੍ਰੇਨਿੰਗ

ਇਸ ਘਟਨਾ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੁਦਰਤੀ ਆਫ਼ਤ 'ਤੇ ਦੁੱਖ ਜਤਾਇਆ ਹੈ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰ ਨੂੰ 4-4 ਲੱਖ ਰੁਪਏ ਦੀ ਆਰਥਕ ਮਦਦ ਦੇਣ ਦਾ ਐਲਾਨ ਕੀਤਾ ਹੈ।

-PTCNews

Related Post