ਹੁਣ 2 ਤੋਂ ਜ਼ਿਆਦਾ ਬੱਚੇ ਪੈਦਾ ਕਰਨ ਵਾਲੇ ਨਹੀਂ ਲੜ ਸਕਣਗੇ ਪੰਚਾਇਤੀ ਚੋਣਾਂ , ਹੋਰ ਵੀ ਸ਼ਰਤਾਂ ਲਾਗੂ

By  Shanker Badra June 27th 2019 09:23 PM

ਹੁਣ 2 ਤੋਂ ਜ਼ਿਆਦਾ ਬੱਚੇ ਪੈਦਾ ਕਰਨ ਵਾਲੇ ਨਹੀਂ ਲੜ ਸਕਣਗੇ ਪੰਚਾਇਤੀ ਚੋਣਾਂ , ਹੋਰ ਵੀ ਸ਼ਰਤਾਂ ਲਾਗੂ:ਦੇਹਰਾਦੂਨ : ਉੱਤਰਾਖੰਡ 'ਚ 2 ਤੋਂ ਜ਼ਿਆਦਾ ਬੱਚੇ ਪੈਦਾ ਕਰਨ ਵਾਲੇ ਹੁਣ ਪੰਚਾਇਤੀ ਚੋਣਾਂ ਨਹੀਂ ਲੜ ਸਕਣਗੇ। ਇਸ ਸਬੰਧੀ ਸੂਬਾ ਸਰਕਾਰ ਨੇ ਪੰਚਾਇਤੀ ਰਾਜ (ਸੋਧ) ਬਿੱਲ 2019 ਨੂੰ ਵਿਧਾਨ ਸਭਾ 'ਚ ਪਾਸ ਕਰਵਾ ਲਿਆ ਹੈ ਅਤੇ ਇਹ ਬਿੱਲ ਹੁਣ ਰਾਜਪਾਲ ਦੀ ਮਨਜ਼ੂਰੀ ਮਿਲਣ ਬਾਅਦ ਕਾਨੂੰਨ ਬਣਨ ਉਪਰੰਤ ਸੂਬੇ 'ਚ ਲਾਗੂ ਹੋ ਜਾਵੇਗਾ।

Uttarakhand 2 children people can not contesting panchayat elections
ਹੁਣ 2 ਤੋਂ ਜ਼ਿਆਦਾ ਬੱਚੇ ਪੈਦਾ ਕਰਨ ਵਾਲੇ ਨਹੀਂ ਲੜ ਸਕਣਗੇ ਪੰਚਾਇਤੀ ਚੋਣਾਂ , ਹੋਰ ਵੀ ਸ਼ਰਤਾਂ ਲਾਗੂ

ਇਸ ਤਰ੍ਹਾਂ ਆਉਂਦੀਆਂ ਚੋਣਾਂ 'ਚ ਇਹ ਬਦਲਾਅ ਲਾਗੂ ਹੋਣ ਦਾ ਰਸਤਾ ਸਾਫ ਹੋ ਗਿਆ। ਜਿਸ ਦਿਨ ਇਹ ਕਾਨੂੰਨ ਲਾਗੂ ਹੋਵੇਗਾ, ਉਸ ਦਿਨ ਤੋਂ 2 ਬੱਚਿਆਂ ਵਾਲੇ ਲੋਕ ਪੰਚਾਇਤੀ ਚੋਣਾਂ, ਗ੍ਰਾਮ ਪ੍ਰਧਾਨ, ਖੇਤਰ ਪੰਚਾਇਤ ਅਤ ਜ਼ਿਲ੍ਹਾ ਪੰਚਾਇਤ ਚੋਣਾਂ ਨਹੀਂ ਲੜ ਸਕਣਗੇ।ਇਸ ਤੋਂ ਇਲਾਵਾ ਕਈ ਹੋਰ ਵੀ ਸੋਧ ਕੀਤੀਆਂ ਗਈਆਂ ਹਨ।ਬਿਲ ਮੁਤਾਬਕ ਹੁਣ ਕੀਤੀ ਗਈ ਸੋਧ ਮਗਰੋਂ ਪੰਚਾਇਤ ਚ ਕਿਸੇ ਵੀ ਅਹੁਦੇ ਤੇ ਚੋਣਾ ਲੜਨ ਲਈ ਹੁਣ ਘਟੋ ਘੱਟ ਸਿੱਖਿਆ ਯੋਗਤਾ 10ਵੀਂ ਪਾਸ ਹੋਵੇਗੀ, ਹਾਲਾਂਕਿ ਔਰਤਾਂ, ਐਸਸੀ-ਐਸਟੀ ਵਰਗ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ।

Uttarakhand 2 children people can not contesting panchayat elections
ਹੁਣ 2 ਤੋਂ ਜ਼ਿਆਦਾ ਬੱਚੇ ਪੈਦਾ ਕਰਨ ਵਾਲੇ ਨਹੀਂ ਲੜ ਸਕਣਗੇ ਪੰਚਾਇਤੀ ਚੋਣਾਂ , ਹੋਰ ਵੀ ਸ਼ਰਤਾਂ ਲਾਗੂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਚੰਡੀਗੜ੍ਹ ‘ਚ ਨੌਜਵਾਨ ਨੂੰ ਲੋਹੇ ਦੀ ਰਾਡ ਨਾਲ ਕੁੱਟਣ ਵਾਲੀ ਕੁੜੀ ਗ੍ਰਿਫ਼ਤਾਰ , ਨਿਆਇਕ ਹਿਰਾਸਤ ‘ਚ ਭੇਜਿਆ

ਜ਼ਿਕਰਯੋਗ ਹੈ ਕਿ ਸੂਬੇ 'ਚ 50 ਹਜ਼ਾਰ ਤੋਂ ਵੱਧ ਪੰਚਾਇਤ ਪ੍ਰਤੀਨਿਧੀ ਚੁਣੇ ਜਾਂਦੇ ਹਨ ਅਤੇ ਉਨ੍ਹਾਂ ਦੀ ਵਿਦਿਅਕ ਯੋਗਤਾ ਵੀ ਨਿਰਧਾਰਤ ਹੋ ਸਕਦੀ ਹੈ।ਇਸ ਤੋਂ ਪਹਿਲਾਂ ਉੱਤਰਾਖੰਡ 'ਚ ਪੰਚਾਇਤ ਦੀ ਚੋਣ ਲੜਨ ਲਈ ਵਿਦਿਅਕ ਯੋਗਤਾ ਦੀ ਕੋਈ ਸ਼ਰਤ ਨਹੀਂ ਸੀ ਪਰ ਹੁਣ ਪੰਚਾਇਤ ਦੀ ਚੋਣ ਲੜਨ ਲਈ ਘੱਟੋ-ਘੱਟ ਵਿਦਿਅਕ ਯੋਗਤਾ 10ਵੀਂ ਪਾਸ ਹੋਣਾ ਜ਼ਰੂਰੀ ਹੋਵੇਗਾ, ਭਾਵੇਂ ਕਿ ਜਨਰਲ ਵਰਗ ਦੀਆਂ ਔਰਤਾਂ ਅਤੇ ਅਨੁਸੂਚਿਤ ਜਾਤੀ/ਜਨ ਜਾਤੀ ਦੇ ਪੁਰਸ਼ਾਂ ਲਈ ਵਿਦਿਅਕ ਯੋਗਤਾ ਅੱਠਵੀਂ ਪਾਸ ਹੋਣਾ ਜ਼ਰੂਰੀ ਹੋਵੇਗਾ ਜਦਕਿ ਅਨੁਸੂਚਿਤ ਜਾਤੀ/ਜਨ ਜਾਤੀ ਦੀਆਂ ਪੰਜਵੀਂ ਪਾਸ ਔਰਤਾਂ ਪੰਚਾਇਤ ਦੀ ਚੋਣ ਲੜ ਸਕਣਗੀਆਂ।

-PTCNews

Related Post