ਉੱਤਰਾਖੰਡ 'ਚ 5 ਬੱਚਿਆਂ ਦੀ ਨਦੀ 'ਚ ਡੁੱਬਣ ਕਾਰਨ ਮੌਤ

By  Baljit Singh June 9th 2021 07:42 PM

ਨੈਨੀਤਾਲ: ਉੱਤਰਾਖੰਡ ਵਿਚ ਪਿਥੌਰਾਗੜ੍ਹ ਦੇ ਬਡੋਲੀ ਪਿੰਡ ਵਿਚ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਆਏ ਇਕ ਹੀ ਪਿੰਡ ਦੇ 5 ਬੱਚਿਆਂ ਦੀ ਬੁੱਧਵਾਰ ਨੂੰ ਨਦੀ ਵਿਚ ਡੁੱਬਣ ਨਾਲ ਮੌਤ ਹੋ ਗਈ। ਗਣਾਈ ਤਹਿਸੀਲ ਵਿਚ ਰਜਿਸਟਰਾਰ ਕਾਨੂੰਨਗੋ ਆਰ. ਕੇ. ਮਿਸ਼ਰਾ ਨੇ ਦੱਸਿਆ ਕਿ ਸੇਰਾਘਾਟ ਦੇ ਕੂਨਾ ਪਿੰਡ ਵਿਚ ਮੰਗਲਵਾਰ ਨੂੰ ਇਕ ਕੁੜੀ ਦੇ ਵਿਆਹ ਤੋਂ ਬਾਅਦ ਵਿਦਾਈ ਵਿਚ ਪਹਾੜੀ ਸੱਭਿਆਚਾਰ ਮੁਤਾਬਕ ਪਿੰਡ ਦੇ 8 ਬੱਚੇ ਉਸ ਨੂੰ ਵਿਦਾ ਕਰਨ ਲਈ ਬਰਾਤ ਨਾਲ ਬਡੋਲੀ ਗਏ ਸਨ।

ਪੜੋ ਹੋਰ ਖਬਰਾਂ: ਹੁਣ ਹਜ਼ਾਰਾਂ ਸਾਲ ਜੀਏਗਾ ਇਨਸਾਨ! ਲੈਬ ‘ਚ ਤਿਆਰ ਕੀਤਾ ਜਾਵੇਗਾ ਅਮਰ ਬਣਾਉਣ ਵਾਲਾ ਇੰਜੈਕਸ਼ਨ

ਬੁੱਧਵਾਰ ਨੂੰ ਸਵੇਰੇ ਕਰੀਬ 10 ਵਜੇ ਸਾਰੇ ਬੱਚੇ ਪਿੰਡ ਕੋਲ ਵਹਿ ਰਹੀ ਸਰਯੂ ਨਦੀ ਵਿਚ ਨਹਾਉਣ ਦੇ ਬਹਾਨੇ ਉਤਰ ਗਏ। ਵੇਖਦੇ ਹੀ ਵੇਖਦੇ 8 ਵਿਚੋਂ 5 ਬੱਚੇ ਸਰਯੂ ਨਦੀ ਦੇ ਤੇਜ਼ ਵਹਾਅ ਵਿਚ ਵਹਿ ਗਏ। ਬਾਕੀ ਬੱਚਿਆਂ ਨੂੰ ਭਾਜੜਾਂ ਪੈ ਗਈਆਂ। ਸਾਰੇ ਦੌੜ ਕੇ ਪਿੰਡ ਗਏ ਅਤੇ ਪਿੰਡ ਵਾਸੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ।

ਪੜੋ ਹੋਰ ਖਬਰਾਂ: ਹਰ ਘੰਟੇ 1 ਲੱਖ ਰੁਪਏ ਕਮਾਉਂਦੇ ਹਨ ਭਾਰਤੀ ਖਿਡਾਰੀ, ਦੋਹਰੇ ਸੈਂਕੜੇ ਉੱਤੇ ਮਿਲਦੀ ਹੈ ਇਹ ਰਕਮ

ਪਿੰਡ ਵਾਸੀਆਂ ਨੇ ਘਟਨਾ ਦੀ ਜਾਣਕਾਰੀ ਗਣਾਈ ਤਹਿਸੀਲ ਨੂੰ ਦਿੱਤੀ। ਮਿਸ਼ਰਾ ਨੇ ਦੱਸਿਆ ਕਿ ਤਹਿਸੀਲਦਾਰ ਜੀਮੇਸ਼ ਕੁਟੋਲਾ ਦੀ ਅਗਵਾਈ ਵਿਚ ਇਕ ਟੀਮ ਮੌਕੇ ਉੱਤੇ ਪਹੁੰਚੀ ਅਤੇ ਸਥਾਨਕ ਪਿੰਡ ਵਾਸੀਆਂ ਨਾਲ ਮਿਲ ਕੇ ਖੋਜ ਮੁਹਿੰਮ ਸ਼ੁਰੂ ਕੀਤੀ। ਕੁਝ ਦੇਰ ਬਾਅਦ ਸਾਰੇ 5 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ। ਇਸ ਘਟਨਾ ਤੋਂ ਬਾਅਦ ਕੂਨਾ ਅਤੇ ਬਡੋਲੀ ਦੇ ਨਾਲ ਹੀ ਪੂਰੇ ਖੇਤਰ ਵਿਚ ਮਾਤਮ ਪਸਰ ਗਿਆ।

ਪੜੋ ਹੋਰ ਖਬਰਾਂ: ਵ੍ਹਟਸਐਪ ਤੋਂ ਇਸ ਤਰ੍ਹਾਂ ਲੀਕ ਹੋ ਸਕਦੀਆਂ ਹਨ ਤੁਹਾਡੀਆਂ ਪ੍ਰਾਈਵੇਟ ਤਸਵੀਰਾਂ ਤੇ ਚੈਟ

-PTC News

Related Post