ਭਾਰਤ 'ਚ ਪਹਿਲੀ ਵਾਰ ਹੋਵੇਗੀ ਕਿਸੇ ਮਹਿਲਾ ਨੂੰ ਫਾਂਸੀ!! ਜਾਣੋ ਮਾਮਲਾ

By  Jashan A January 28th 2019 03:58 PM -- Updated: January 28th 2019 04:59 PM

ਭਾਰਤ 'ਚ ਪਹਿਲੀ ਵਾਰ ਹੋਵੇਗੀ ਕਿਸੇ ਮਹਿਲਾ ਨੂੰ ਫਾਂਸੀ!! ਜਾਣੋ ਮਾਮਲਾ, ਨਵੀਂ ਦਿੱਲੀ: ਅੱਜ ਤੋਂ 10 ਸਾਲ ਪਹਿਲਾਂ ਉੱਤਰ ਪ੍ਰਦੇਸ਼ 'ਚ ਇੱਕ ਖੌਫਨਾਕ ਘਟਨਾ ਸਾਹਮਣੇ ਆਈ ਸੀ, ਜਿਥੇ ਜਿੱਥੇ ਇਕ ਲੜਕੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪੂਰੇ ਪਰਿਵਾਰ ਨੂੰ ਮੌਤ ਦੀ ਨੀਂਦ ਸੁਆ ਦਿੱਤਾ। ਇਸ ਦਿਨ ਪਿਆਰ ਵਿਚ ਪਾਗਲ ਹੋਈ ਸ਼ਬਨਮ ਅਲੀ ਨੇ ਆਪਣੇ ਪ੍ਰੇਮੀ ਸਲੀਮ ਨਾਲ ਮਿਲ ਕੇ 8 ਮਹੀਨੇ ਦੇ ਬੱਚੇ ਸਮੇਤ ਪਰਿਵਾਰ ਦੇ 7 ਜੀਆਂ ਦਾ ਕਤਲ ਕਰ ਦਿੱਤਾ ਸੀ। ਦੱਸ ਦੇਈਏ ਕਿ ਸਬਨਮ ਮੁਰਾਦਾਬਾਦ ਜੇਲ 'ਚ ਅਤੇ ਉਸ ਦਾ ਪ੍ਰੇਮੀ ਸਲੀਮ ਸੈਂਟਰਲ ਜੇਲ ਵਿਚ ਬੰਦ ਹੈ।

fansi ਭਾਰਤ 'ਚ ਪਹਿਲੀ ਵਾਰ ਹੋਵੇਗੀ ਕਿਸੇ ਮਹਿਲਾ ਨੂੰ ਫਾਂਸੀ!! ਜਾਣੋ ਮਾਮਲਾ

ਇਸ ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ 'ਚ ਡਰ ਜੋ ਡਰ ਪੈਦਾ ਹੋਇਆ ਸੀ ਉਹ ਅੱਜ ਵੀ ਮੌਜੂਦ ਹੈ। ਜਿਸ ਕਾਰਨ ਹੁਣ ਪਿੰਡ 'ਚ ਕੋਈ ਵੀ ਆਪਣੀ ਬੇਟੀ ਦਾ ਨਾਂ ਸ਼ਬਨਮ ਨਹੀਂ ਰੱਖਦਾ ਹੈ।

women ਭਾਰਤ 'ਚ ਪਹਿਲੀ ਵਾਰ ਹੋਵੇਗੀ ਕਿਸੇ ਮਹਿਲਾ ਨੂੰ ਫਾਂਸੀ!! ਜਾਣੋ ਮਾਮਲਾ

ਸੁਪਰੀਮ ਕੋਰਟ ਦੀ ਬੈਂਚ ਨੇ 2010 ਦੀ ਅਮਰੋਹਾ ਸੈਸ਼ਨ ਜੱਜ ਵਲੋਂ ਸ਼ਬਨਮ ਅਤੇ ਉਸ ਦੇ ਪ੍ਰੇਮੀ ਸਲੀਮ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਸਿਰਫ 10 ਦਿਨ ਬਾਅਦ 25 ਮਈ ਨੂੰ ਸੁਣਵਾਈ ਕਰਦੇ ਹੋਏ ਕੋਰਟ ਨੇ ਦੋਹਾਂ ਦੀ ਮੌਤ ਦੇ ਵਾਰੰਟ 'ਤੇ ਰੋਕ ਲਾ ਦਿੱਤੀ ਸੀ। ਦੋਹਾਂ ਦਾ 10 ਸਾਲ ਦਾ ਬੇਟਾ ਵੀ ਹੈ।

fansi ਭਾਰਤ 'ਚ ਪਹਿਲੀ ਵਾਰ ਹੋਵੇਗੀ ਕਿਸੇ ਮਹਿਲਾ ਨੂੰ ਫਾਂਸੀ!! ਜਾਣੋ ਮਾਮਲਾ

ਸੁਪਰੀਮ ਕੋਰਟ ਵਿਚ ਦੋਹਾਂ ਦੀ ਸਜ਼ਾ ਮੁਆਫ਼ ਨਹੀਂ ਹੋਈ। ਦੋਹਾਂ ਨੇ ਰਾਸ਼ਟਰਪਤੀ ਦੇ ਸਾਹਮਣੇ ਦਇਆ ਪਟੀਸ਼ਨ ਦਾਇਰ ਕੀਤੀ ਪਰ ਉਹ ਵੀ ਰੱਦ ਕਰ ਦਿੱਤੀ ਗਈ।

-PTC News

Related Post