ਉਈਗਰ ਮੁਸਲਿਮ ਔਰਤਾਂ ਦਾ ਚੀਨ ਸਰਕਾਰ ਵੱਲੋਂ ਸ਼ੋਸ਼ਣ, ਬੱਚਾ ਜੰਮਣ 'ਤੇ ਵੀ ਥੋਪੀ ਮਰਜ਼ੀ

By  Shanker Badra September 13th 2020 05:25 PM

ਉਈਗਰ ਮੁਸਲਿਮ ਔਰਤਾਂ ਦਾ ਚੀਨ ਸਰਕਾਰ ਵੱਲੋਂ ਸ਼ੋਸ਼ਣ, ਬੱਚਾ ਜੰਮਣ 'ਤੇ ਵੀ ਥੋਪੀ ਮਰਜ਼ੀ:ਬੀਜਿੰਗ :  ਉਈਗਰ ਮੁਸਲਮਾਨਾਂ 'ਤੇ ਅਤੇ ਖ਼ਾਸ ਤੌਰ 'ਤੇ ਔਰਤਾਂ ਉੱਤੇ ਅਣਮਨੁੱਖੀ ਤਸ਼ੱਦਦ ਢਾਹੁਣ ਕਾਰਨ ਚੀਨ ਸਾਰੀ ਦੁਨੀਆ ਵਿੱਚ ਬਦਨਾਮ ਹੋ ਚੁੱਕਾ ਹੈ। ਚੀਨ ਸਰਕਾਰ ਦਾ ਤਸ਼ੱਦਦ ਸਹਿਣ ਵਾਲੇ ਪੀੜਤਾਂ ਬੀਤੇ ਦਿਨੀਂ ਇੱਕ ਵੈਬੀਨਾਰ ਦੌਰਾਨ ਚੀਨ ਦਾ ਅਸਲੀ ਚਿਹਰਾ ਦੁਨੀਆ ਦੇ ਅੱਗੇ ਰੱਖਿਆ।

ਉਈਗਰ ਮੁਸਲਿਮ ਔਰਤਾਂ ਦਾ ਚੀਨ ਸਰਕਾਰ ਵੱਲੋਂ ਸ਼ੋਸ਼ਣ, ਬੱਚਾ ਜੰਮਣ 'ਤੇ ਵੀ ਥੋਪੀ ਮਰਜ਼ੀ

ਇੱਕ ਮਨੁੱਖੀ ਅਧਿਕਾਰ ਸੰਗਠਨ ਦੀ ਹਾਲੀਆ ਰਿਪੋਰਟ ਅਨੁਸਾਰ ਜੇਕਰ ਉਈਗਰ ਬੀਬੀਆਂ ਚੀਨ ਦੀ ਕਮਿਊਨਿਸਟ ਸਰਕਾਰ ਦੇ ਨਿਯਮਾਂ ਮੁਤਾਬਕ ਗਰਭ ਧਾਰਣ ਨਹੀਂ ਕਰਦੀਆਂ, ਤਾਂ ਉਨ੍ਹਾਂ ਨੂੰ ਆਪਣਾ ਗਰਭਪਾਤ ਕਰਵਾਉਣਾ ਪੈਂਦਾ ਹੈ। ਚੀਨ ਵਿੱਚ ਉਈਗਰ ਬੀਬੀਆਂ ਨੂੰ ਹੁਣ ਪਹਿਲੇ ਬੱਚੇ ਦੇ ਜਨਮ ਮਗਰੋਂ ਦੂਜੇ ਲਈ 3 ਜਾਂ 4 ਸਾਲ ਦਾ ਅੰਤਰ ਰੱਖਣਾ ਪੈਂਦਾ ਹੈ।

ਉਈਗਰ ਮੁਸਲਿਮ ਔਰਤਾਂ ਦਾ ਚੀਨ ਸਰਕਾਰ ਵੱਲੋਂ ਸ਼ੋਸ਼ਣ, ਬੱਚਾ ਜੰਮਣ 'ਤੇ ਵੀ ਥੋਪੀ ਮਰਜ਼ੀ

ਆਈ.ਪੀ.ਏ.ਸੀ. ਦੀ ਤਾਜ਼ਾ ਰਿਪੋਰਟ ਮੁਤਾਬਿਕ ਉਈਗਰ ਔਰਤਾਂ ਨੂੰ ਨਿਸ਼ਾਨੇ ਉੱਤੇ ਰੱਖ ਕੇ ਬਹੁਤ ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਅਜਿਹੀਆਂ ਦਵਾਈਆਂ ਦੇ ਦਿੱਤੀਆਂ ਜਾਂਦੀਆਂ ਹਨ, ਜਿਸ ਕਾਰਨ ਉਨ੍ਹਾਂ ਦੀ ਮਹਾਵਾਰੀ ਬੰਦ ਹੋ ਜਾਂਦੀ ਹੈ। ਜੁਮੇਰਤ ਦਾਊਤ ਨਾਂ ਦੀ ਇੱਕ ਔਰਤ ਦੇ ਦੱਸਣ ਅਨੁਸਾਰ ਉਸ ਨੂੰ ਇੱਕ ਵਾਰ ਇੱਕ ਟੀਕਾ ਲਗਾਇਆ ਗਿਆ, ਜਿਸ ਦੇ ਬਾਅਦ ਹੁਣ ਤੱਕ ਉਸ ਨੂੰ ਮਹਾਵਾਰੀ ਨਹੀਂ ਹੋਈ।

ਉਈਗਰ ਮੁਸਲਿਮ ਔਰਤਾਂ ਦਾ ਚੀਨ ਸਰਕਾਰ ਵੱਲੋਂ ਸ਼ੋਸ਼ਣ, ਬੱਚਾ ਜੰਮਣ 'ਤੇ ਵੀ ਥੋਪੀ ਮਰਜ਼ੀ

ਇਸੇ ਵਿਸ਼ੇ 'ਤੇ ਗੱਲ ਕਰਦੇ ਹੋਏ ਅਮਰੀਕਾ ਦੇ ਵਰਜੀਨੀਆ ਵਿੱਚ ਰਹਿਣ ਵਾਲੀ ਇੱਕ ਉਈਗਰ ਔਰਤ ਨੇ ਦੱਸਿਆ ਕਿ ਉਸ ਦੇ ਪਿਤਾ ਡਾ. ਗੁਲਸ਼ਨ ਅੱਬਾਸ ਨੂੰ ਚੀਨ ਸਰਕਾਰ ਨੇ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਇੱਕ ਹੋਰ ਲੜਕੀ ਜੀਆ ਦੀ ਮਾਂ 2 ਸਾਲ ਤੋਂ ਲਾਪਤਾ ਹੈ ਅਤੇ ਉਸ ਨੂੰ ਪਤਾ ਹੀ ਨਹੀਂ ਕਿ ਸਤੰਬਰ 2018 ਵਿੱਚ ਕੁਝ ਲੋਕ ਉਸ ਨੂੰ ਕਿੱਥੇ ਲੈ ਗਏ। ਵਿਸ਼ਵ ਭਰ ਦੀਆਂ ਔਰਤਾਂ ਦੇ ਮਸਲਿਆਂ 'ਤੇ ਨਿਗਰਾਨੀ ਰੱਖਣ ਵਾਲੀ ਕੈਲੀ ਕਿਊਰੀ ਦਾ ਕਹਿਣਾ ਹੈ ਕਿ ਸ਼ਿਨਝਿਆਂਗ ਸੂਬੇ ਵਿੱਚ ਮੁਢਲੇ ਮਨੁੱਖੀ ਪਹਿਲੂਆਂ ਦਾ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ। ਇੱਥੇ ਕੁਝ ਖ਼ਾਸ ਫਿਰਕੇ ਦੇ ਲੋਕਾਂ ਨਾਲ ਬਹੁਤ ਬੁਰਾ ਵਤੀਰਾ ਕੀਤਾ ਜਾਂਦਾ ਹੈ।

-PTCNews

Related Post