18 ਤੋਂ 44 ਸਾਲਾਂ ਦੀ ਉਮਰ ਦੇ ਹੋਰ ਬਿਮਾਰੀਆਂ ਤੋਂ ਪੀੜਤ ਕੈਦੀਆਂ ਦਾ ਟੀਕਾਕਰਨ ਸ਼ੁਰੂ

By  Shanker Badra May 19th 2021 06:08 PM

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਲੋਕਾਂ ਦੇ ਟੀਕਾਕਰਨ ਦਾ ਕਾਰਜ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਟੀਕਾਕਰਨ ਕਰਵਾਉਣ ਤੋਂ ਕੋਈ ਵੀ ਵਾਂਝਾ ਨਾ ਰਹੇ। ਇਸੇ ਮੁਹਿੰਮ ਤਹਿਤ ਜੇਲ੍ਹਾਂ ਵਿੱਚ ਬੰਦ 18 ਤੋਂ 44 ਸਾਲ ਤੱਕ ਉਮਰ ਵਰਗ ਦੇ ਸਹਿ ਬਿਮਾਰੀਆਂ ਵਾਲੇ ਕੈਦੀਆਂ ਦਾ ਟੀਕਾਕਰਨ ਸ਼ੁਰੂ ਕਰ ਦਿੱਤਾ ਹੈ।

ਪੜ੍ਹੋ ਹੋਰ ਖ਼ਬਰਾਂ : ਮੁੰਬਈ ਦੇ ਸਮੁੰਦਰ 'ਚ ਫਸੀ ਕਿਸ਼ਤੀ 'ਚੋਂ 14 ਲਾਸ਼ਾਂ ਬਰਾਮਦ , ਹੁਣ ਤੱਕ 84 ਲੋਕਾਂ ਨੂੰ ਬਚਾਇਆ

Vaccination of prisoners aged 18 to 44 years with other diseases started 18 ਤੋਂ 44 ਸਾਲਾਂ ਦੀ ਉਮਰ ਦੇ ਹੋਰ ਬਿਮਾਰੀਆਂ ਤੋਂ ਪੀੜਤ ਕੈਦੀਆਂ ਦਾ ਟੀਕਾਕਰਨ ਸ਼ੁਰੂ

ਇਹ ਜਾਣਕਾਰੀ ਦਿੰਦਿਆਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ 18-44 ਉਮਰ ਵਰਗ ਵਿੱਚ ਹੁਣ ਤੱਕ ਸਹਿ ਰੋਗਾਂ ਵਾਲੇ ਕੁੱਲ 543 ਜੇਲ੍ਹ ਕੈਦੀਆਂ ਨੂੰ ਟੀਕਾ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ 45 ਸਾਲ ਤੋਂ ਵੱਧ ਉਮਰ ਵਰਗ ਦੇ ਸਾਰੇ ਕੈਦੀਆਂ ਦੇ ਪਹਿਲਾਂ ਹੀ ਟੀਕਾ ਲਗਾਇਆ ਜਾ ਚੁੱਕਾ ਹੈ।

Vaccination of prisoners aged 18 to 44 years with other diseases started 18 ਤੋਂ 44 ਸਾਲਾਂ ਦੀ ਉਮਰ ਦੇ ਹੋਰ ਬਿਮਾਰੀਆਂ ਤੋਂ ਪੀੜਤ ਕੈਦੀਆਂ ਦਾ ਟੀਕਾਕਰਨ ਸ਼ੁਰੂ

ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਅਤੇ ਟੀਕਾਕਰਨ ਲਈ ਸਟੇਟ ਨੋਡਲ ਅਫਸਰ ਸ੍ਰੀ ਵਿਕਾਸ ਗਰਗ ਨੇ ਸਹਿ ਰੋਗਾਂ ਵਾਲੇ ਕੈਦੀਆਂ ਦੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਵਿਚ ਸਭ ਤੋਂ ਵੱਧ 245 ਕੈਦੀਆਂ ਨੂੰ ਟੀਕਾ ਲਗਾਇਆ ਗਿਆ ਹੈੇ।

Vaccination of prisoners aged 18 to 44 years with other diseases started 18 ਤੋਂ 44 ਸਾਲਾਂ ਦੀ ਉਮਰ ਦੇ ਹੋਰ ਬਿਮਾਰੀਆਂ ਤੋਂ ਪੀੜਤ ਕੈਦੀਆਂ ਦਾ ਟੀਕਾਕਰਨ ਸ਼ੁਰੂ

ਪੜ੍ਹੋ ਹੋਰ ਖ਼ਬਰਾਂ : ਭਾਰਤ 'ਚ ਪਹਿਲੀ ਵਾਰ ਪਿਛਲੇ 24 ਘੰਟਿਆਂ ਦੌਰਾਨ 4529 ਮੌਤਾਂ , 2.67 ਲੱਖ ਨਵੇਂ ਕੇਸ

ਜਦੋਂਕਿ ਹੁਸ਼ਿਆਰਪੁਰ ਵਿੱਚ 113, ਰੂਪਨਗਰ ਵਿੱਚ 74, ਲੁਧਿਆਣਾ ਵਿੱਚ 38, ਕਪੂਰਥਲਾ ਵਿੱਚ 18, ਗੁਰਦਾਸਪੁਰ ਵਿੱਚ 23, ਫਿਰੋਜ਼ਪੁਰ ਵਿੱਚ 15, ਸ੍ਰੀ ਮੁਕਤਸਰ ਸਾਹਿਬ ਵਿੱਚ 8, ਬਠਿੰਡਾ ਅਤੇ ਜਲੰਧਰ ਵਿੱਚ 4-4 ਅਤੇ ਫਤਿਹਗੜ੍ਹ ਸਾਹਿਬ ਵਿਚ ਇੱਕ ਕੈਦੀ ਨੂੰ ਟੀਕਾ ਲਗਾਇਆ ਗਿਆ ਹੈ।

-PTCNews

Related Post