ਵਿਦਿਆਰਥਣ ਨਾਲ ਛੇੜਛਾੜ ਕਰਨ ਦੇ ਦੋਸ਼ 'ਚ BJP ਦੇ ਸਾਬਕਾ ਵਿਧਾਇਕ ਦੀ ਕੁੱਟਮਾਰ , ਵੀਡੀਓ ਵਾਇਰਲ

By  Shanker Badra January 11th 2021 03:45 PM

ਵਿਦਿਆਰਥਣ ਨਾਲ ਛੇੜਛਾੜ ਕਰਨ ਦੇ ਦੋਸ਼ 'ਚ BJP ਦੇ ਸਾਬਕਾ ਵਿਧਾਇਕ ਦੀ ਕੁੱਟਮਾਰ , ਵੀਡੀਓ ਵਾਇਰਲ:ਵਾਰਾਣਸੀ : ਬੀਜੇਪੀ ਦੇ ਸਾਬਕਾ ਵਿਧਾਇਕ ਮਾਇਆ ਸ਼ੰਕਰ ਪਾਠਕ ਦੀ ਇਕ ਵੀਡੀਓ ਸੋਸ਼ਲ ਮੀਡਿਆ 'ਤੇ ਖ਼ੂਬ ਵਾਇਰਲ ਹੋਈ ਹੈ,ਜਿਸ ਵਿਚ ਕੁੱਝ ਲੋਕ ਉਨ੍ਹਾਂ ਦੀ ਕੁੱਟਮਾਰ ਕਰ ਰਹੇ ਹਨ। ਇਸ ਤੋਂ ਬਾਅਦ ਲੋਕ ਉਨ੍ਹਾਂ ਨੂੰ ਚੈਂਬਰ ਤੋਂ ਬਾਹਰ ਲਿਆ ਕੇ ਕੁਰਸੀ 'ਤੇ ਬੈਠਾ ਕੇ ਕੰਨ ਫੜ ਕੇ ਮੁਆਫੀ ਮੰਗਾ ਰਹੇ ਹਨ।

ਪੜ੍ਹੋ ਹੋਰ ਖ਼ਬਰਾਂ : ਜੇ ਕਾਨੂੰਨਾਂ 'ਤੇ ਤੁਸੀਂ ਫ਼ੈਸਲਾ ਨਹੀਂ ਕਰੋਗੇ ਤਾਂ ਅਸੀਂ ਹੋਲਡ ਕਰਾਂਗੇ : ਸੁਪਰੀਮ ਕੋਰਟ

Varanasi : Former BJP MLA Beaten Up For Molesting Student in Uttar Pradesh ਵਿਦਿਆਰਥਣ ਨਾਲ ਛੇੜਛਾੜ ਕਰਨ ਦੇ ਦੋਸ਼ 'ਚ BJP ਦੇ ਸਾਬਕਾ ਵਿਧਾਇਕ ਦੀ ਕੁੱਟਮਾਰ , ਵੀਡੀਓ ਵਾਇਰਲ

ਦਰਅਸਲ 'ਚ ਸਾਬਕਾ ਵਿਧਾਇਕ 'ਤੇ  ਇਲਜਾਮ ਲਗਾਇਆ ਹੈ ਕਿ ਉਸਨੇ ਆਪਣੇ ਹੀ ਸਕੂਲ ਦੀ ਇਕ ਲੜਕੀ ਨਾਲ ਛੇੜਛਾੜ ਕੀਤੀ ਹੈ। ਇਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਮਾਫੀ ਮੰਗਵਾਈ ਹੈ। ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਜਪਾ ਦੇ ਸਾਬਕਾ ਵਿਧਾਇਕ ਮਾਇਆ ਸ਼ੰਕਰ ਪਾਠਕ ਨੇ ਵੀ ਉਨ੍ਹਾਂ ਦਾ ਇੱਕ ਵੀਡੀਓ ਜਾਰੀ ਕੀਤਾ।

Varanasi : Former BJP MLA Beaten Up For Molesting Student in Uttar Pradesh ਵਿਦਿਆਰਥਣ ਨਾਲ ਛੇੜਛਾੜ ਕਰਨ ਦੇ ਦੋਸ਼ 'ਚ BJP ਦੇ ਸਾਬਕਾ ਵਿਧਾਇਕ ਦੀ ਕੁੱਟਮਾਰ , ਵੀਡੀਓ ਵਾਇਰਲ

ਉਸਨੇ ਸਾਰੀ ਘਟਨਾ ਨੂੰ ਰਾਜਨੀਤਿਕ ਸਾਜਿਸ਼ ਕਰਾਰ ਦਿੱਤਾ। ਪਾਠਕ ਨੇ ਦੱਸਿਆ ਕਿ 8 ਦਿਨ ਪਹਿਲਾਂ ਇਕ ਘਟਨਾ ਵਾਪਰੀ ਸੀ। ਇਸ ਵਿੱਚ ਇੱਕ ਨੌਵੀਂ ਜਮਾਤ ਦੀ ਲੜਕੀ ਜੋ 26 ਜਨਵਰੀ ਦੇ ਭਾਸ਼ਣ ਦੀ ਤਿਆਰੀ ਕਰ ਰਹੀ ਸੀ ਪਰ ਇਹ ਚੰਗੀ ਤਰ੍ਹਾਂ ਸੁਣਾ ਨਹੀਂ ਸਕੀ, ਉਹਨਾਂ ਨੇ ਉਸਨੂੰ ਡਰਾਇਆ ਅਤੇ ਉਸਨੂੰ ਕਿਹਾ ਕਿ ਤੁਸੀਂ ਨਹੀਂ ਕਰ ਸਕਦੇ।

ਪੜ੍ਹੋ ਹੋਰ ਖ਼ਬਰਾਂ : ਕਿਸਾਨ ਅੰਦੋਲਨ ਤੋਂ ਵਾਪਸ ਪਰਤੇ ਇੱਕ ਹੋਰ ਕਿਸਾਨ ਦੀ ਨਮੂਨੀਏ ਕਾਰਨ ਹੋਈ ਮੌਤ

Varanasi : Former BJP MLA Beaten Up For Molesting Student in Uttar Pradesh ਵਿਦਿਆਰਥਣ ਨਾਲ ਛੇੜਛਾੜ ਕਰਨ ਦੇ ਦੋਸ਼ 'ਚ BJP ਦੇ ਸਾਬਕਾ ਵਿਧਾਇਕ ਦੀ ਕੁੱਟਮਾਰ , ਵੀਡੀਓ ਵਾਇਰਲ

ਉਸ ਤੋਂ ਬਾਅਦ ਕੱਲ ਉਸ ਦੇ ਪਰਿਵਾਰਕ ਮੈਂਬਰ ਆਏ ਅਤੇ ਉਸ ਨੇ ਕਿਹਾ ਕਿ ਜੇ ਮੇਰੀ ਡਾਂਟ ਗ਼ਲਤ ਹੈ ਤਾਂ ਮੈਂ ਇਸ ਲਈ ਮੁਆਫੀ ਮੰਗਦਾ ਹਾਂ। ਮੈਨੂੰ ਨਹੀਂ ਪਤਾ ਸੀ ਕਿ ਉਹ ਮੇਰੀ ਵੀਡੀਓ ਬਣਾ ਰਹੇ ਸਨ, ਇਹ ਇਕ ਰਾਜਨੀਤਿਕ ਤੌਰ 'ਤੇ ਖਾਸ ਕਾਰਵਾਈ ਹੈ ਜੋ ਕਿਸੇ ਵਿਸ਼ੇਸ਼ ਜਾਤੀ ਦੇ ਲੋਕਾਂ ਦੁਆਰਾ ਕੀਤੀ ਗਈ ਹੈ।

-PTCNews

Related Post