ਵਿਜੀਲੈਂਸ ਬਿੳੂਰੋ ਵੱਲੋਂ ਮੋਗਾ ਦੇ ਸਾਬਕਾ ਐਸ.ਐਸ.ਪੀ. ਲਈ ਲੁੱਕ-ਆੳੂਟ ਨੋਟਿਸ ਜਾਰੀ

By  Joshi July 8th 2018 11:53 AM

ਵਿਜੀਲੈਂਸ ਬਿੳੂਰੋ ਵੱਲੋਂ ਮੋਗਾ ਦੇ ਸਾਬਕਾ ਐਸ.ਐਸ.ਪੀ. ਲਈ ਲੁੱਕ-ਆੳੂਟ ਨੋਟਿਸ ਜਾਰੀ

ਚੰਡੀਗੜ, 7 ਜੁਲਾਈ: ਮੋਗਾ ਦੇ ਸਾਬਕਾ ਐਸ.ਐਸ.ਪੀ. ਰਾਜਜੀਤ ਸਿੰਘ ਵੱਲੋਂ ਮੁਲਕ ਛੱਡ ਦੇਣ ਦੀ ਸੰਭਾਵਨਾ ਬਾਰੇ ਮੀਡੀਆ ਰਿਪੋਰਟਾਂ ਦੇ ਮੱਦੇਨਜ਼ਰ ਪੰਜਾਬ ਪੁਲੀਸ ਵਿਜੀਲੈਂਸ ਬਿੳੂਰੋ ਨੇ ਉਸ ਲਈ ਲੁੱਕ ਆੳੂਟ ਨੋਟਿਸ ਜਾਰੀ ਕਰ ਦਿੱਤਾ ਹੈ।

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਜਜੀਤ ਸਿੰਘ ਵਿਜੀਲੈਂਸ ਬਿੳੂਰੋ ਦੇ ਪੁਲੀਸ ਥਾਣੇ ਵਿਖੇ ਦਰਜ ਐਫ.ਆਈ.ਆਰ. ਨੰਬਰ. 1/2015 ਨਾਲ ਸਬੰਧਤ ਕੇਸ ਵਿੱਚ ਪੁੱਛਗਿੱਛ ਲਈ ਲੋੜੀਂਦਾ ਹੈ।

VB issues look out notice to former moga SSPਇਸ ਐਫ.ਆਈ.ਆਰ. ਦਾ ਸਬੰਧ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਵਿਰੁੱਧ ਦੋਸ਼ਾਂ ਨਾਲ ਹੈ ਜੋ ਉਸ ਵੇਲੇ ਤਰਨ ਤਾਰਨ ਵਿਖੇ ਤਾਇਨਾਤ ਸੀ ਅਤੇ ਉਸ ਵੇਲੇ ਰਾਜਜੀਤ ਸਿੰਘ ਇੱਥੋਂ ਦਾ ਜ਼ਿਲਾ ਪੁਲੀਸ ਮੁਖੀ ਸੀ।

ਐਫ.ਆਈ.ਆਰ ਮੁਤਾਬਕ ਕੁਝ ਨਸ਼ਾ ਤਸਕਰ ਲੈਬ ਸਟਾਫ ਦੀ ਮਿਲੀਭੁਗਤ ਨਾਲ ਫੜੇ ਗਏ ਨਸ਼ਿਆਂ ਦੇ ਕੈਮੀਕਲ ਪਰਖ ਵਿੱਚ ਕਲੀਨ ਸਿੱਟ ਹਾਸਲ ਕਰਨ ’ਚ ਕਾਮਯਾਬ ਹੋ ਜਾਂਦੇ ਸਨ।

ਐਫ.ਆਈ.ਆਰ. ਮੁਤਾਬਕ ਸੂਹ ਮਿਲਣ ’ਤੇ ਇੰਸਪੈਕਟਰ ਇੰਦਰਜੀਤ ਸਿੰਘ ਨੇ ਇਸ ਲੈਬ ਸਟਾਫ ਨੂੰ ਪੁੱਛਗਿੱਛ ਲਈ ਸੱਦਿਆ ਸੀ ਅਤੇ ਮੁੱਖ ਦੋਸ਼ੀ ਜਗਦੀਪ ਸਿੰਘ ਨੂੰ ਗਿ੍ਰਫਤਾਰ ਕਰਨ ਦੀ ਬਜਾਏ ਰਾਜਜੀਤ ਸਿੰਘ ਨਾਲ ਸਲਾਹ-ਮਸ਼ਵਰਾ ਕਰਕੇ ਉਸ ਨੂੰ ਕੇਸ ਵਿੱਚ ਵਾਅਦਾ ਮਾਫ਼ ਗਵਾਹ ਬਣਾ ਲਿਆ।

ਬੁਲਾਰੇ ਮੁਤਾਬਕ ਇਸ ਪ੍ਰਿਆ ਵਿੱਚ ਪੈਸਿਆਂ ਦਾ ਲੈਣ-ਦੇਣ ਹੋਣ ਦੇ ਵੀ ਦੋਸ਼ ਹਨ।

VB issues look out notice to former moga SSPਵਿਜੀਲੈਂਸ ਬਿੳੂਰੋ ਵੱਲੋਂ ਜਾਰੀ ਕੀਤਾ ਲੁੱਕ-ਆੳੂਟ ਨੋਟਿਸ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਬਿੳੂਰੋ ਨੂੰ ਭੇਜ ਦਿੱਤਾ ਗਿਆ ਹੈ ਜਿਸ ਨੂੰ ਅੱਗੇ ਵੱਖ-ਵੱਖ ਹਵਾਈ ਅੱਡਿਆਂ ਅਤੇ ਮੁਲਕ ਤੋਂ ਬਾਹਰ ਜਾਣ ਵਾਲੀਆਂ ਹੋਰ ਥਾਵਾਂ ’ਤੇ ਭੇਜਿਆ ਜਾਵੇਗਾ ਤਾਂ ਕਿ ਰਾਜਜੀਤ ਪੁੱਛਗਿੱਛ ਤੋਂ ਬਚਣ ਲਈ ਮੁਲਕ ਨਾ ਛੱਡ ਸਕੇ।

ਰਾਜਜੀਤ ਸਿੰਘ ਮੋਗਾ ਤੋਂ ਬਦਲੀ ਕਰਨ ਉਪਰੰਤ ਇਸ ਵੇਲੇ ਚੌਥੀ ਬਟਾਲੀਅਨ ਮੁਹਾਲੀ ਵਿਖੇ ਕਮਾਂਡੈਂਟ ਵਜੋਂ ਤਾਇਨਾਤ ਹੈ।

ਪੁਲੀਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਨਾਂ ਨੂੰ ਮੁੱਖ ਮੰਤਰੀ ਪਾਸੋਂ ਸਖ਼ਤ ਹਦਾਇਤਾਂ ਮਿਲੀਆਂ ਹਨ ਕਿ ਪੁਲੀਸ ਮੁਲਾਜ਼ਮਾਂ ਵਿਰੁੱਧ ਨਾ ਸਿਰਫ ਲੰਬਿਤ ਮਾਮਲਿਆਂ ਵਿੱਚ ਕਾਰਵਾਈ ਕੀਤੀ ਜਾਵੇ ਸਗੋਂ ਹਾਲ ਹੀ ਦਿਨਾਂ ਵਿੱਚ ਲੱਗੇ ਦੋਸ਼ਾਂ ’ਤੇ ਵੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ।

—PTC News

Related Post