ਲੁਧਿਆਣਾ ’ਚ ਹਥਿਆਰਬੰਦ ਲੁਟੇਰਿਆਂ ਨੇ ਸਬਜ਼ੀ ਵਿਕਰੇਤਾ ਦਾ ਬੇਰਿਹਮੀ ਨਾਲ ਕੀਤਾ ਕਤਲ

By  Shanker Badra May 20th 2020 01:54 PM

ਲੁਧਿਆਣਾ ’ਚ ਹਥਿਆਰਬੰਦ ਲੁਟੇਰਿਆਂ ਨੇ ਸਬਜ਼ੀ ਵਿਕਰੇਤਾ ਦਾ ਬੇਰਿਹਮੀ ਨਾਲ ਕੀਤਾ ਕਤਲ:ਲੁਧਿਆਣਾ : ਲੁਧਿਆਣਾ ਦੇ ਚੰਦਰ ਨਗਰ 'ਚ ਅੱਜ ਸਵੇਰੇ ਵੱਡੀ ਵਾਰਦਾਤ ਵਾਪਰੀ ਹੈ। ਓਥੇ ਹਥਿਆਰਬੰਦ ਲੁਟੇਰਿਆਂ ਵੱਲੋਂ ਇਕ ਸਬਜ਼ੀ ਵਿਕਰੇਤਾ ਦਾ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ 22 ਸਾਲਾਂ ਰਾਮੂ ਵੱਜੋਂ ਹੋਈ ਹੈ, ਜੋ ਕਿ ਸਵੇਰੇ ਸਬਜ਼ੀ ਮੰਡੀ 'ਚੋਂ ਸਬਜ਼ੀ ਲੈਣ ਜਾ ਰਿਹਾ ਸੀ।

ਦਰਅਸਲ 'ਚ ਅੱਜ ਸਵੇਰੇ 5:30 ਵਜੇ ਜਦੋਂ ਸਬਜ਼ੀ ਵਿਕਰੇਤਾ ਰਾਮੂ ਸਬਜ਼ੀਆਂ ਖ਼ਰੀਦਣ ਲਈ ਸਬਜ਼ੀ ਮੰਡੀ ਜਾ ਰਿਹਾ ਸੀ ਤਾਂ ਲੁਟੇਰਿਆਂ ਵੱਲੋਂ ਰਾਮੂ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਉਸ ਨੇ ਉਨ੍ਹਾਂ ਦਾ ਵਿਰੋਧ ਕੀਤਾ। ਜਿਸ ਤੋਂ ਬਾਅਦ ਲੁਟੇਰਿਆਂ ਨੇ ਉਸ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ’ਤੇ ਹੀ ਮੌਤ ਹੋ ਗਈ।

ਜਿਸ ਮਗਰੋਂ ਲੁਟੇਰੇ ਉਸ ਦੀ ਜੇਬ ’ਚੋਂ ਸਾਰੀ ਨਕਦੀ ਲੈ ਕੇ ਫ਼ਰਾਰ ਹੋ ਗਏ ਹਨ। ਇਸ ਦੌਰਾਨ ਕੁਝ ਰਾਹਗੀਰਾਂ ਨੇ ਪੁਲਿਸ ਨੂੰ ਸੜਕ ਕੰਢੇ ਪਈ ਲਾਸ਼ ਬਾਰੇ ਸੂਚਿਤ ਕੀਤਾ। ਪੁਲਿਸ ਨੇ ਮੌਕੇ ’ਤੇ ਪੁੱਜ ਕੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੇਹ ਨੂੰ ਪੋਸਟ–ਮਾਰਟਮ ਲਈ ਸਿਵਲ ਹਸਪਤਾਲ ਲਿਜਾਂਦਾ ਗਿਆ। ਪੁਲਿਸ ਉਸ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਫ਼ੁਟੇਜ ਖੰਗਾਲ ਰਹੀ ਸੀ।

-PTCNews

Related Post