ਮਾਸੂਮੀਅਤ ਭਰੀ ਅਪੀਲ ਸੁਨ ਕੇ ਗਵਰਨਰ ਨੇ 48 ਘੰਟਿਆਂ 'ਚ ਨਵੀਂ ਨੀਤੀ ਤਿਆਰ ਕਰਨ ਦੇ ਦਿੱਤੇ ਆਦੇਸ਼

By  Jagroop Kaur June 1st 2021 03:54 PM

ਸਭ ਤੋਂ ਵੱਡੀ ਹੁੰਦੀ ਹੈ ਮਾਸੂਮੀਅਤ , ਇਸ ਤੋਂ ਵਧਕੇ ਕੁਝ ਵੀ ਨਹੀਂ , ਇਸ ਮਾਸੂਮੀਅਤ ਦੇ ਅੱਗੇ ਵੱਡੇ ਅਹੁਦੇਦਾਰ ਵੀ ਪਿਘਲ ਜਾਂਦੇ ਹਨ। ਇਹੀ ਸਾਬਿਤ ਕੀਤਾ ਹੈ ਇੱਕ ਛੇ ਸਾਲਾ ਮਾਸੂਮ ਬੱਚੀ ਦੀ ਬੇਹੱਦ ਪਿਆਰੀ ਵੀਡੀਓ ਨੇ,ਜਿਸਨੇ ਸਰਕਾਰ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਬੱਚੀ ਦੇ ਇਸ ਵੀਡੀਓ ਮਗਰੋਂ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਨੂੰ ਸਿੱਖਿਆ ਵਿਭਾਗ ਨੂੰ 48 ਘੰਟੇ ਅੰਦਰ ਨਵੀਂ ਨੀਤੀ ਤਿਆਰ ਕਰਨ ਦੇ ਆਦੇਸ਼ ਦੇਣੇ ਪਏ ਹਨ।Read More : ਹਰਸਿਮਰਤ ਕੌਰ ਬਾਦਲ ਦੇ ਊਧਮ ਸਦਕਾ ਹੁਣ ਤਲਵੰਡੀ ਸਾਬੋਂ ‘ਚ ਲੱਗੇਗਾ...

ਦਰਅਸਲ ਕੋਰੋਨਾ ਦੌਰਾਨ ਚਲਾਈ ਜਾ ਰਹੀ ਆਨਲਾਈਨ ਪੜ੍ਹਾਈ ਦਾ ਬੋਸਝ ਬੱਚਿਆਂ ਵਿਚ ਦੇਖਣ ਨੂੰ ਮਿਲ ਰਿਹਾ ਹੈ ਇਸੇ ਦਾ ਹਿਸਾ ਇਕ ਬੱਚੀ ਨੇ ਆਪਣੇ ਭੋਲੇ ਤੇ ਪਿਆਰੇ ਅੰਦਾਜ਼ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਅਪੀਲ ਕੀਤੀ। ਇਸ ਤੋਂ ਪਹਿਲਾਂ ਇਹ ਅਪੀਲ ਪ੍ਰਧਾਨ ਮੰਤਰੀ ਤੱਕ ਪਹੁੰਚਦੀ ਗਵਰਨਰ ਮਨੋਜ ਸਿਨ੍ਹਾ ਨੇ ਬਿਨ੍ਹਾਂ ਕਿਸੇ ਉਡੀਕ ਦੇ ਬੱਚੀ ਦੀ ਅਪੀਲ ਤੇ ਤੁਰੰਤ ਕਾਰਵਾਈ ਕਰ ਦਿੱਤੀ। ਵੀਡੀਓ 'ਚ ਬੱਚੀ ਨੇ ਬਹੁਤ ਜ਼ਿਆਦਾ ਹੋਮ ਵਰਕ ਦੀ ਸ਼ਿਕਾਇਤ ਕੀਤੀ ਸੀ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ।

Read more : ਇਕ ਹੋਰ ਚੀਨੀ ਖ਼ਤਰਾ, ਦੁਨੀਆ ‘ਚ ਪਹਿਲੀ ਵਾਰ ਇਨਸਾਨ ਵਿਚ ਪਾਇਆ...

"ਬਹੁਤ ਪਿਆਰੀ ਸ਼ਿਕਾਇਤ, ਸਕੂਲ ਸਿੱਖਿਆ ਵਿਭਾਗ ਨੂੰ ਵਿਦਿਆਰਥੀਆਂ ਦੇ ਹੋਮ ਵਰਕ ਦੇ ਬੋਝ ਨੂੰ ਘੱਟ ਕਰਨ ਲਈ 48 ਘੰਟੇ ਅੰਦਰ ਨੀਤੀ ਬਣਾਉਣ ਨੂੰ ਕਿਹਾ ਹੈ। ਬਚਪਨ ਦੀ ਮਾਸੂਮੀਅਤ ਰੱਬ ਦਾ ਸਭ ਤੋਂ ਖੂਬਸੂਰਤ ਤੋਹਫਾ ਹੈ ਅਤੇ ਉਨ੍ਹਾਂ ਦੇ ਦਿਨ ਰੋਮਾਂਚਕ, ਅਨੰਦਮਈ ਤੇ ਮਜ਼ੇਦਾਰ ਹੋਣੇ ਚਾਹੀਦੇ ਹਨ।"6-year-old J&K girl appeal to PM Modi over burden of classes and homework |  NewsTrack English 145 ਸੈਕੰਡ ਦੇ ਵੀਡੀਓ ਵਿੱਚ ਬੱਚੀ ਨੇ ਆਨਲਾਇਨ ਕਲਾਸਾਂ ਵਿੱਚ ਦਿੱਤੇ ਜਾਣ ਵਾਲੇ ਵਾਧੂ ਹੋਮਵਰਕ ਦਾ ਜ਼ਿਕਰ ਕੀਤਾ ਸੀ। ਬੱਚੀ ਨੇ ਸ਼ਿਕਾਇਤ ਕੀਤੀ ਉਸਦੀ ਕਲਾਸ ਸਵੇਰੇ 10 ਵਜੇ ਤੋਂ 2 ਵਜੇ ਤੱਕ ਚੱਲਦੀ ਹੈ।ਇਸ ਵਿੱਚ ਅੰਗਰੇਜ਼ੀ, ਮੈਥ, ਉਰਦੂ ਤੇ ਈਵੀਐਸ ਤੇ ਫਿਰ ਕੰਪਿਊਟਰ ਕਲਾਸ ਹੁੰਦੀ ਹੈ। ਉਸ ਨੇ ਬੇਹੱਦ ਪਿਆਰੇ ਅੰਦਾਜ਼ 'ਚ ਕਿਹਾ,"ਛੋਟੇ ਬੱਚਿਆਂ ਨੂੰ ਇੰਨਾ ਕੰਮ ਕਿਉਂ ਦਿੰਦੇ ਹੋ ਮੋਦੀ ਸਾਬ? "

ਨਾਲ ਹੀ ਬੱਚੀ ਇਹ ਵੀ ਕਹਿੰਦੀ ਹੈ ਕਿ ਵੱਡਿਆਂ ਜਮਾਤ ਦੇ ਵਿਦਿਆਰਥੀਆਂ ਨੂੰ ਜ਼ਿਆਦਾ ਕੰਮ ਦਿੱਤਾ ਜਾਣਾ ਚਾਹੀਦਾ ਹੈ।

Related Post