ਵਿਜੀਲੈਂਸ ਵਿਭਾਗ ਨੇ ਡੇਰਾਬਸੀ ਪੁਲੀਸ ਥਾਣੇ 'ਚ ਤਾਇਨਾਤ ASI ਨੂੰ 20 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

By  Shanker Badra January 21st 2020 11:10 AM

ਵਿਜੀਲੈਂਸ ਵਿਭਾਗ ਨੇ ਡੇਰਾਬਸੀ ਪੁਲੀਸ ਥਾਣੇ 'ਚ ਤਾਇਨਾਤ ASI ਨੂੰ 20 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ:ਡੇਰਾਬੱਸੀ : ਵਿਜੀਲੈਂਸ ਵਿਭਾਗ ਦੀ ਟੀਮ ਨੇ ਦੇਰ ਸ਼ਾਮ ਡੇਰਾਬਸੀ ਪੁਲੀਸ ਥਾਣੇ 'ਚ ਛਾਪਾ ਮਾਰ ਕੇ ਥਾਣੇ 'ਚ ਤਾਇਨਾਤ ਇਕ ਸਹਾਇਕ ਸਬ-ਇੰਸਪੈਕਟਰ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਮੁਲਜ਼ਮ ਏਐੱਸਆਈ ਓਕਾਰ ਸਿੰਘ ਨੂੰ ਵਿਜੀਲੈਂਸ ਨੇ ਪਰਵੈਂਸ਼ਨ ਆਫ ਕਰੱਪਸ਼ਨ ਐਕਟ 1988 ਸੋਧੇ ਹੋਏ ਐਕਟ 2018 ਤਹਿਤ ਮਾਮਲਾ ਦਰਜ ਕੀਤਾ ਹੈ।

Vigilance department Arrested ASI 20,000 bribe to Derabasi police station ਵਿਜੀਲੈਂਸ ਵਿਭਾਗ ਨੇ ਡੇਰਾਬਸੀ ਪੁਲੀਸ ਥਾਣੇ 'ਚਤਾਇਨਾਤ ASI ਨੂੰ 20 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਇਸ ਦੌਰਾਨ ਵਿਜੀਲੈਂਸ ਟੀਮ ਦੀ ਅਗਵਾਈ ਕਰ ਰਹੇ ਡੀਐੱਸਪੀ ਵਿਜੀਲੈਂਸ ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਏਆਈਜੀ ਫਲਾਇੰਗ ਸਕੂਆਡ ਵਿਜੀਲੈਂਸ ਪਰਮਜੀਤ ਸਿੰਘ ਵਿਰਕ ਦੇ ਨਿਰਦੇਸ਼ਾਂ ਤਹਿਤ ਉਕਤ ਕਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਰਾਜੂ ਪੁੱਤਰ ਬਾਲਕ ਰਾਮ ਵਾਸੀ ਵਾਰਡ ਨੰਬਰ 11 ਡੇਰਾਬੱਸੀ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਟਰੱਕ ਡਰਾਈਵਰ ਹੈ। ਉਸਦੀ ਲੜਕੀ ਦਾ ਵਿਆਹ 2018 ਵਿਚ ਹੋਇਆ ਸੀ।

Vigilance department Arrested ASI 20,000 bribe to Derabasi police station ਵਿਜੀਲੈਂਸ ਵਿਭਾਗ ਨੇ ਡੇਰਾਬਸੀ ਪੁਲੀਸ ਥਾਣੇ 'ਚਤਾਇਨਾਤ ASI ਨੂੰ 20 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਇਸ ਤੋਂ ਕੁਝ ਸਮੇਂ ਬਾਅਦ ਲੜਕੀ ਦਾ ਸਹੁਰਾ ਪਰਿਵਾਰ ਦਾਜ ਲਈ ਪਰੇਸ਼ਾਨ ਕਰਨ ਲੱਗ ਪਿਆ। ਇਸ ਸਬੰਧੀ 14 ਅਕਤੂਬਰ 2019 ਨੂੰ ਜ਼ਿਲ੍ਹਾ ਪੁਲਿਸ ਮੁਖੀ ਮੋਹਾਲੀ ਨੂੰ ਸਹੁਰੇ ਪਰਿਵਾਰ ਖ਼ਿਲਾਫ਼ ਕਰਵਾਈ ਲਈ ਸ਼ਿਕਾਇਤ ਦਿੱਤੀ ਸੀ। ਇਸ ਦੀ ਪੜਤਾਲ ਲਈ ਏਐੱਸਆਈ ਓਂਕਾਰ ਸਿੰਘ ਨੇ ਸ਼ਿਕਾਇਤ ਕਰਤਾ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਕੋਲੋਂ ਰਿਪੋਰਟ ਉਸਦੇ ਹੱਕ ਵਿਚ ਲਿਖਣ ਬਦਲੇ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।

Vigilance department Arrested ASI 20,000 bribe to Derabasi police station ਵਿਜੀਲੈਂਸ ਵਿਭਾਗ ਨੇ ਡੇਰਾਬਸੀ ਪੁਲੀਸ ਥਾਣੇ 'ਚਤਾਇਨਾਤ ASI ਨੂੰ 20 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਇਸ ਤੋਂ ਬਾਅਦ ਸ਼ਿਕਾਇਤ ਕਰਤਾ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਦਿੱਤੀ, ਜਿਸ ਦੇ ਆਧਾਰ 'ਤੇ ਵਿਜੀਲੈਂਸ ਨੇ ਮਾਮਲਾ ਦਰਜ ਕਰ ਕੇ ਟਰੈਪ ਲਾ ਕੇ ਸਹਾਇਕ ਥਾਣੇਦਾਰ ਨੂੰ ਅੱਜ ਸ਼ਾਮੀ ਕਰੀਬ 5 ਵਜੇ ਸਰਕਾਰੀ ਗਵਾਹ ਡਾ. ਰੁਪਿੰਦਰ ਸਿੰਘ ਅਤੇ ਕੁਲਦੀਪ ਸਿੰਘ ਸਿਵਲ ਹਸਪਤਾਲ ਮੋਹਾਲੀ ਦੀ ਹਾਜ਼ਰੀ ਵਿਚ ਸ਼ਿਕਾਇਤ ਕਰਤਾ ਤੋਂ ਰਿਸ਼ਵਤ ਵਜੋਂ ਲਏ 20 ਹਜ਼ਾਰ ਰੁਪਏ ਸਣੇ ਕਾਬੂ ਕੀਤਾ ਹੈ।

-PTCNews

Related Post