ਵਿਜੈ ਮਾਲਿਆ ਨੂੰ ਮਿਲੀ ਗ੍ਰਿਫਤਾਰੀ ਤੋਂ ਫੌਰਨ ਬਾਅਦ ਰਿਹਾਈ

By  Joshi October 3rd 2017 06:47 PM -- Updated: October 3rd 2017 06:51 PM

ਵਿਜੈ ਮਾਲਿਆ ਨੂੰ ਮਿਲੀ ਗ੍ਰਿਫਤਾਰੀ ਤੋਂ ਫੌਰਨ ਬਾਅਦ ਜ਼ਮਾਨਤ 'ਤੇ ਛੱਡ ਦਿੱਤਾ ਗਿਆ ਹੈ।

ਵਪਾਰੀ ਵਿਜੇ ਮਾਲਿਆ ਨੂੰ ਮੰਗਲਵਾਰ ਨੂੰ ਇਕ ਮਨੀ ਲਾਂਡਰਿੰਗ ਕੇਸ ਵਿਚ ਲੰਡਨ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਸਾਬਕਾ ਕਿੰਗਫਿਸ਼ਰ ਏਅਰਲਾਈਂਜ ਦਾ 61 ਸਾਲਾ ਮੁੱਖੀ ਮਾਲਿਆ, ਜੋ ਕਿ ਕਈ ਭਾਰਤੀ ਬੈਂਕਾਂ ਨੂੰ 9 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਦਾਰ ਹੈ, ਭਾਰਤ ਤੋਂ ਭੱਜ ਕੇ ਲੰਡਨ ਚਲਾ ਗਿਆ ਸੀ।Vijay Malya granted bail immediate after his arrest in londonਇਸਤੋਂ ਪਹਿਲਾਂ ਉਸ ਨੂੰ ਇੰਗਲੈਂਡ ਦੇ ਸਕਾਟਲੈਂਡ ਯਾਰਡ ਨੇ ਅਪ੍ਰੈਲ ਵਿੱਚ ਧੋਖਾਧੜੀ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਸੀ ।

ਕੇਂਦਰੀ ਲੰਡਨ ਪੁਲਿਸ ਸਟੇਸ਼ਨ ਵਿਚ ਉਸਦੀ ਗ੍ਰਿਫਤਾਰੀ ਹੋਈ ਜਿੱਥੇ ਕੁਝ ਘੰਟਿਆਂ ਬਾਅਦ 6,50,000 ਪਾਊਂਡ ਦੇ ਜ਼ਮਾਨਤ ਵਾਲੇ ਬਾਂਡ ਦੀ ਸ਼ਰਤ ਮਿਲਣ ਤੋਂ ਬਾਅਦ ਉਸ ਨੂੰ ਸ਼ਰਤੀਲਾ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਉਸ ਨੇ ਉਸ ਦੇ ਦਸਤਾਵੇਜ਼ਾਂ ਦੇ ਸਪੁਰਦਗੀ ਪ੍ਰਕਿਰਿਆ ਨਾਲ ਸੰਬੰਧਿਤ ਸਾਰੀਆਂ ਸ਼ਰਤਾਂ ਨੂੰ ਮੰਨਣ ਦਾ ਅਦਾਲਤ ਨੂੰ ਭਰੋਸਾ ਦਿਵਾਇਆ ਹੈ।

ਦੱਸਣਯੋਗ ਹੈ ਕਿ ਵਿਜੈ ਮਾਲਿਆ ਨੇ ਭਾਰਤ ਵਿੱਚ ਕਈ ਬੈਂਕਾਂ ਤੋਂ ਕਰਜ਼ਾ ਲਿਆ ਹੋਇਆ ਹੈ। ਜਦੋਂ ਪੁਲਿਸ ਨੂੰ ਮਾਲਿਆ ਦੀ ਭਾਲ ਸੀ ਤਾਂ ਉਹ ਝਕਾਨੀ ਦੇ ਕੇ ਲੰਡਨ ਫਰਾਰ ਹੋ ਗਿਆ ਸੀ। ਉਸ ਨੂੰ ਲੰਡਨ ਦੀਆਂ ਕਈਆਂ ਜਗ੍ਹਾਵਾਂ ‘ਤੇ ਦੇਖਿਆ ਗਿਆ ਸੀ।

—PTC News

Related Post