ਦੇਰੀ ਨਾਲ ਸਕੂਲ ਪਹੁੰਚਣ 'ਤੇ ਅਧਿਆਪਕ ਨੇ ਬੱਚਿਆਂ ਨੂੰ ਦਿੱਤੀ ਇਹ ਭਿਆਨਕ ਸਜ਼ਾ, ਦੇਖੋ ਵੀਡੀਓ

By  Jashan A December 28th 2018 04:46 PM -- Updated: December 28th 2018 04:50 PM

ਦੇਰੀ ਨਾਲ ਸਕੂਲ ਪਹੁੰਚਣ 'ਤੇ ਅਧਿਆਪਕ ਨੇ ਬੱਚਿਆਂ ਨੂੰ ਦਿੱਤੀ ਇਹ ਭਿਆਨਕ ਸਜ਼ਾ, ਦੇਖੋ ਵੀਡੀਓ,ਵਿਜੇਵਾੜਾ: ਵਿਜੇਵਾੜਾ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਦਰਅਸਲ ਇਹ ਮਾਮਲਾ ਸਕੂਲੀ ਬੱਚਿਆਂ ਦਾ ਹੈ, ਜਿਥੇ ਸਕੂਲ ਦੇਰੀ ਨਾਲ ਪੁੱਜਣ 'ਤੇ ਇਨ੍ਹਾਂ 6 ਬੱਚਿਆਂ ਨੂੰ ਜਮਾਤ ਦੇ ਬਾਹਰ ਨੰਗਾ ਖੜ੍ਹੇ ਹੋਣ ਦੀ ਸਜ਼ਾ ਦਿੱਤੀ ਗਈ ਸੀ।

student ਦੇਰੀ ਨਾਲ ਸਕੂਲ ਪਹੁੰਚਣ 'ਤੇ ਅਧਿਆਪਕ ਨੇ ਬੱਚਿਆਂ ਨੂੰ ਦਿੱਤੀ ਇਹ ਭਿਆਨਕ ਸਜ਼ਾ, ਦੇਖੋ ਵੀਡੀਓ

ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਇਹ ਬੱਚੇ ਤੀਜੀ ਅਤੇ ਚੌਥੀ ਜਮਾਤ ਦੇ ਹਨ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐੱਨ.ਸੀ.ਪੀ.ਸੀ.ਆਰ.) ਨੇ ਸਕੂਲ ਦੇ ਖਿਲਾਫ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਸਕੂਲ ਦੇ ਖਿਲਾਫ ਕੇਸ ਦਰਜ ਕੀਤਾ ਹੈ।

student ਦੇਰੀ ਨਾਲ ਸਕੂਲ ਪਹੁੰਚਣ 'ਤੇ ਅਧਿਆਪਕ ਨੇ ਬੱਚਿਆਂ ਨੂੰ ਦਿੱਤੀ ਇਹ ਭਿਆਨਕ ਸਜ਼ਾ, ਦੇਖੋ ਵੀਡੀਓ

ਦੋਸ਼ੀਆਂ ਦੇ ਖਿਲਾਫ ਆਈ.ਪੀ.ਸੀ. ਦੀਆਂ ਕਈ ਧਾਰਾਵਾਂ ਅਤੇ ਜੁਵੈਨਾਈਲ ਜਸਟਿਸ ਐਕਟ ਦੀ ਧਾਰਾ 75 ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ।

ਐੱਨ.ਸੀ.ਪੀ.ਸੀ.ਆਰ. ਨੇ ਦੋਸ਼ ਲਗਾਇਆ ਕਿ ਮੰਡਲ ਐਜ਼ੂਕੇਸ਼ਨ ਅਫ਼ਸਰ ਨੇ ਸ਼ੁਰੂਆਤ 'ਚ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਕਮਿਸ਼ਨ ਨੇ ਅਧਿਕਾਰੀ 'ਤੇ ਸਕੂਲ ਨਾਲ ਮਿਲੀਭੁਗਤ ਕਰ ਕੇ ਮਾਮਲੇ ਨੂੰ ਦਬਾਉਣ ਦਾ ਦੋਸ਼ ਲਗਾਉਂਦੇ ਹੋਏ ਉਸ ਦੇ ਮੁਅੱਤਲ ਦੀ ਮੰਗ ਕੀਤੀ ਹੈ।

-PTC News

Related Post