ਸੰਗਰੂਰ : ਪਿੰਡ ਬਲਿਆਲ ਵਿਖੇ ਗ੍ਰਾਮ ਸਭਾ ਦੀ ਮੀਟਿੰਗ 'ਚ ਪੰਚਾਇਤ ਨੇ ਖੇਤੀ ਬਿਲਾਂ ਖਿਲਾਫ਼ ਪਾਸ ਕੀਤਾ ਮਤਾ   

By  Jagroop Kaur September 30th 2020 02:03 PM -- Updated: September 30th 2020 06:50 PM

ਸੰਗਰੂਰ:ਸੰਗਰੂਰ ਦੇ ਪਿੰਡ ਬਲਿਆਲ ਵਿਖੇ ਗ੍ਰਾਮ ਸਭਾ ਦੀ ਮੀਟਿੰਗ ਬੁਲਾਈ ਗਈ ਹੈ , ਜਿਸ ਵਿਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਮੰਡੀ ਕੰਟਰੈਕਟ ਫਾਰਮਿੰਗ, ਜਰੂਰੀ ਵਸਤਾਂ ਸੋਧ ਬਿੱਲ 2020 ਅਤੇ ਬਿਜਲੀ ਸੋਧ ਬਿੱਲ 2020 ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਵਿਚ ਮੋਦੀ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਪੰਚਾਇਤ ਮੈਂਬਰਾਂ ਨੇ ਸਭਾ ਵਿਚ ਫ਼ੈਸਲਾ ਕੀਤਾ ਕਿ ਇਹ ਬਿੱਲ ਦੇਸ਼ ਦੇ ਫੈਡਰਲ ਢਾਂਚੇ ਨੂੰ ਕਮਜ਼ੋਰ ਕਰਨ ਵਾਲੇ, ਫ਼ਸਲਾਂ ਦੇ ਸਮਰਥਨ ਮੁੱਲ ਤੋਂ ਹੱਥ ਖਿੱਚਣ ਵਾਲੇ ਅਤੇ ਜ਼ਖ਼ੀਰੇ ਬਾਜ਼ੀ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ ।ਇਸ ਲਈ ਗ੍ਰਾਮ ਸਭਾ ਸਰਬਸੰਮਤੀ ਨਾਲ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਦੀ ਹੈ ਤੇ ਕੇਂਦਰ ਸਰਕਾਰ ਤੋਂ ਇਨ੍ਹਾਂ ਆਰਡੀਨੈਂਸਾਂ ਨੂੰ ਵਾਪਸ ਲੈਣ ਦੀ ਮੰਗ ਕਰਦੀ ਹੈ।ਗ੍ਰਾਮ ਸਭਾ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਇਨ੍ਹਾਂ ਆਰਡੀਨੈਂਸਾਂ ਖਿਲਾਫ ਚਲਾਏ ਜਾ ਰਹੇ ਸੰਘਰਸ਼ ਦੀ ਹਮਾਇਤ ਕਰਦੀ ਹੈ। ਮੀਟਿੰਗ ਵਿਚ ਕਰਨੈਲ ਸਿੰਘ, ਪ੍ਰੇਮਜੀਤ ਕੌਰ ਪੰਚ, ਸੁਖਦੇਵ ਸਿੰਘ, ਕਰਮ ਸਿੰਘ ਬਲਿਆਲ, ਰਾਮ ਸਿੰਘ, ਅਵਤਾਰ ਸਿੰਘ, ਜਗਦੇਵ ਸਿੰਘ, ਨਾਜ਼ਰ ਸਿੰਘ, ਨਾਨਕ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਹਾਜ਼ਰ ਪਿੰਡ ਵਾਸੀਆਂ ਨੇ ਮਤੇ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਹੈ।ਇਸ ਸਭਾ ਵਿੱਚ ਪੰਚਾਇਤ ਮੈਬਰਾਂ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਲ ਹੋਏ ਹਨ। ਜਿਨ੍ਹਾਂ ਵਲੋਂ ਆਰਡੀਨੈਂਸਾਂ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਤੱਕ ਖੇਤੀ ਬਿਲਾਂ 'ਚ ਬਦਲਾਅ ਨੀ ਹੁੰਦਾ, ਉਦੋਂ ਤੱਕ ਇਹ ਸੰਘਰਸ਼ ਜਾਰੀ ਰਹਿਣਗੇ।

Related Post