ਬਠਿੰਡਾ: ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਣਾ, ਪਰਿਵਾਰ ਨੇ ਵਿਆਹ 'ਚ ਕੀਤਾ ਇਕੱਠ

By  Jashan A March 20th 2020 04:57 PM

ਬਠਿੰਡਾ: ਕੋਰੋਨਾ ਵਾਇਰਸ ਨੇ ਦੁਨੀਆ ਭਰ 'ਚ ਤਹਿਲਕਾ ਮਚਾਇਆ ਹੋਇਆ ਹੈ ਤੇ ਆਏ ਦਿਨ ਪੰਜਾਬ 'ਚ ਵੀ ਸ਼ੱਕੀ ਮਰੀਜ਼ ਮਿਲ ਰਹੇ ਹਨ। ਇਸ ਸਬੰਧੀ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਬੀਮਾਰੀ ਨੂੰ ਰੋਕਣ ਲਈ ਹਰ ਇਕ ਪ੍ਰੋਗਰਾਮ 'ਚ ਘੱਟ ਤੋਂ ਘੱਟ ਇਕੱਠ ਕਰਨ ਸਬੰਧੀ ਹੁਕਮ ਦਿੱਤੇ ਸਨ, ਪਰ ਬਠਿੰਡਾ 'ਚ ਗਰੈਂਡ ਵਿਵਾਨ ਰਿਜ਼ੋਰਟ ਦੇ ਮਾਲਕ ਸਤੀਸ਼ ਗਰਗ ਅਤੇ ਇਸ ਦੇ ਲੜਕੇ ਰਿਸਵ ਗਰਗ ਪੁੱਤਰ ਸਤੀਸ਼ ਗਰਗ ਵਲੋਂ ਵਿਆਹ ਦਾ ਪ੍ਰੋਗਰਾਮ ਬੁੱਕ ਕਰਕੇ ਲੋਕਾਂ ਦਾ ਲੋੜ ਤੋਂ ਵਧ ਇਕੱਠ ਕਰਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਹੈ।

ਜਿਸ ਨਾਲ ਪੰਜਾਬ ਸਰਕਾਰ ਵਲੋਂ ਆਏ ਹੁਕਮਾਂ ਦੀ ਉਲੰਘਣਾ ਕੀਤੀ ਗਈ, ਜਿਸ ਦੇ ਤਹਿਤ 188, 336 ਆਈ.ਪੀ.ਸੀ. ਦੇ ਮਾਮਲਾ ਦਰਜ ਕੀਤਾ ਹੈ।

ਹੋਰ ਪੜ੍ਹੋ: ਫਰੀਦਕੋਟ: ਘਰ ਘਰ ਨੌਕਰੀ ਦੇ ਵਾਅਦੇ ਤੋਂ ਮੁੱਕਰੀ ਸੂਬੇ ਦੀ ਕਾਂਗਰਸ ਸਰਕਾਰ: ਪਰਮਬੰਸ ਸਿੰਘ ਬੰਟੀ ਰੋਮਾਣਾ

ਤੁਹਾਨੂੰ ਦੱਸ ਦੇਈਏ ਕਿ ਪੰਜਾਬ 'ਚ ਹੁਣ ਤੱਕ 3 ਮਾਮਲੇ ਪਾਜ਼ਿਟਿਵ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ ਇੱਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਅੱਜ ਸਵੇਰੇ ਮੋਹਾਲੀ ਦੇ ਫੇਜ਼-3 ਵਿੱਚ ਰਹਿਣ ਵਾਲੀ 69 ਸਾਲਾ ਔਰਤ ‘ਚ ਵਾਇਰਸ ਦੀ ਪੁਸ਼ਟੀ ਹੋਈ ਹੈ। ਉਹ ਬੀਤੇ ਦਿਨੀਂ ਯੂਕੇ ਤੋਂ ਪਰਤੀ ਸੀ।

ਭਾਰਤ ਦੀ ਗੱਲ ਕਰੀਏ ਤਾਂ ਹੁਣ ਤੱਕ 206 ਲੋਕਾਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਅਤੇ ਦੇਸ਼ ਵਿੱਚ ਕੋਰੋਨਾ ਨਾਲ ਮੌਤ ਪੰਜਵੀਂ ਮੌਤ ਹੋਈ ਹੈ। ਇਸ ਤੋਂ ਪਹਿਲਾਂ ਦਿੱਲੀ, ਕਰਨਾਟਕ, ਮਹਾਰਾਸ਼ਟਰ,ਪੰਜਾਬ ਅਤੇ ਜੈਪੁਰ ਵਿੱਚ ਇੱਕ-ਇੱਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।

-PTC News

Related Post