ਵਿਪਾਸਨਾ ਇੰਸਾਂ ਨੇ ਜਾਂਚ ਵਿੱਚ ਸ਼ਾਮਿਲ ਹੋਣ ਨੂੰ ਕੀਤਾ ਇਨਕਾਰ

By  Gagan Bindra October 10th 2017 04:05 PM

ਵਿਪਾਸਨਾ ਇੰਸਾਂ ਨੇ ਜਾਂਚ ਵਿੱਚ ਸ਼ਾਮਿਲ ਹੋਣ ਨੂੰ ਕੀਤਾ ਇਨਕਾਰ: 25 ਅਗਸਤ ਨੂੰ ਡੇਰਾ ਮੁੱਖੀ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੰਚਕੂਲਾ ਵਿੱਚ ਡੇਰਾ ਪ੍ਰੇਮੀਆਂ ਨੇ ਹਿੰਸਾ ਕੀਤੀ ਸੀ ਜਿਸ ਦਾ ਨਤੀਜਾ ਇਹ ਰਿਹਾ ਕਿ ਲੱਖਾਂ-ਕਰੋੜਾਂ ਦੀ ਪ੍ਰਾਪਰਟੀ ਦਾ ਵੀ ਨੁਕਸਾਨ ਹੋਇਆ ਸੀ।ਵਿਪਾਸਨਾ ਇੰਸਾਂ ਨੇ ਜਾਂਚ ਵਿੱਚ ਸ਼ਾਮਿਲ ਹੋਣ ਨੂੰ ਕੀਤਾ ਇਨਕਾਰਜਿਸ ਤੋਂ ਬਾਅਦ ਪੰਚਕੂਲਾ ਦੰਗਿਆਂ ਦੇ ਮੁੱਖ ਦੋਸ਼ੀਆਂ ਤੱਕ ਪਹੁੰਚਣ ਲਈ ਹਰਿਆਣਾ ਪੁਲੀਸ ਨੇ ਡੇਰੇ ਨਾਲ ਸਬੰਧਿਤ ਲੋਕਾਂ ਕੋਲੋ ਪੁੱਛਗਿੱਛ ਕੀਤੀ। ਪਿਛਲੇ ਦਿਨੀ ਬਾਬੇ ਦੀ ਗੋਦ ਲਈ ਧੀ ਹਨੀਪ੍ਰੀਤ ਨੂੰ ਹਰਿਆਣਾ ਦੀ ਐਸ.ਆਈ.ਟੀ. ਨੇ ਗ੍ਰਿਫਤਾਰ ਕਰ ਲਿਆ ਸੀ ਪਰ ਉਸ ਨੇ ਵੀ ਪੁਲੀਸ ਨੂੰ ਕੋਈ ਠੋਸ ਜਾਣਕਾਰੀ ਨਹੀਂ ਦਿੱਤੀ ।ਵਿਪਾਸਨਾ ਇੰਸਾਂ ਨੇ ਜਾਂਚ ਵਿੱਚ ਸ਼ਾਮਿਲ ਹੋਣ ਨੂੰ ਕੀਤਾ ਇਨਕਾਰਜਿਸ ਤੋਂ ਬਾਅਦ ਹਰਿਆਣਾ ਪੁਲੀਸ ਵੱਲੋਂ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਨੂੰ ਅੱਜ ਸਵੇਰੇ 10 ਵਜੇ ਪੰਚਕੂਲਾ ਦੇ ਸੈਕਟਰ 23 ਥਾਣੇ ਵਿੱਚ ਪੇਸ਼ ਹੋਣ ਲਈ ਨੋਟਿਸ ਦਿੱਤਾ ਗਿਆ ਸੀ ਜਿਸ ਵਿੱਚ ਵਿਪਾਸਨਾ ਇੰਸਾਂ ਨੂੰ ਹਨੀਪ੍ਰੀਤ ਦੇ ਸਾਹਮਣੇ ਬਿਠਾ ਕਿ ਪੁੱਛਗਿੱਛ ਵੀ ਕੀਤੀ ਜਾ ਸਕਦੀ ਸੀ ਪਰ ਵਿਪਾਸਨਾ ਨੇ ਜਾਂਚ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ।

ਵਿਪਾਸਨਾ ਨੇ ਐਸ.ਆਈ.ਟੀ ਅੱਗੇ ਪੇਸ਼ ਨਾ ਹੋਣ ਬਾਰੇ ਦਲੀਲ ਦਿੱਤੀ ਹੈ ਕਿ ਉਸ ਦੀ ਸਿਹਤ ਠੀਕ ਨਹੀਂ ਹੈ।ਉਹ ਡਾਕਟਰੀ ਤੌਰ 'ਤੇ ਫਿੱਟ ਨਹੀਂ ਹਨ। ਵਿਪਾਸਨਾ ਇੰਸਾਂ ਨੇ ਆਪਣੇ ਵਕੀਲਾਂ ਦੀ ਤਰਫੋਂ ਹਰਿਆਣਾ ਪੁਲੀਸ ਦੀ ਐਸ.ਆਈ.ਟੀ ਨੂੰ ਡਾਕਟਰੀ ਰਿਪੋਰਟ ਵੀ ਭੇਜੀ ਹੈ।

-PTC News

Related Post