Akasa Air ਦੀ ਫਲਾਈਟ ਨਾਲ ਟਕਰਾਇਆ ਪੰਛੀ, ਏਅਰਪੋਰਟ 'ਤੇ ਉਤਰਨ ਤੋਂ ਬਾਅਦ ਹੋਇਆ ਨੁਕਸਾਨ

By  Riya Bawa October 27th 2022 03:37 PM -- Updated: October 27th 2022 03:47 PM

Akasa B-737-8 Aircraft viral news: ਅਹਿਮਦਾਬਾਦ ਤੋਂ ਦਿੱਲੀ ਆ ਰਹੇ ਆਕਾਸਾ ਏਅਰ ਦੇ ਜਹਾਜ਼ ਨਾਲ ਪੰਛੀ ਟਕਰਾ ਜਾਣ ਦੀ ਘਟਨਾ ਸਾਹਮਣੇ ਆਈ ਹੈ। ਪੰਛੀ ਦੇ ਟਕਰਾਉਣ ਤੋਂ ਬਾਅਦ ਜਹਾਜ਼ ਦਿੱਲੀ ਹਵਾਈ ਅੱਡੇ 'ਤੇ ਉਤਰਿਆ। ਲੈਂਡਿੰਗ ਤੋਂ ਬਾਅਦ ਫਲਾਈਟ 'ਚ ਵੀ ਨੁਕਸਾਨ ਦੇਖਿਆ ਗਿਆ ਹੈ। ਡੀਜੀਸੀਏ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਈ ਫਲਾਈਟ ਦਾ ਨਾਂ QP-1333 ਹੈ। ਇਹ ਉਡਾਣ ਅਹਿਮਦਾਬਾਦ ਤੋਂ ਦਿੱਲੀ ਲਈ ਚਲਾਈ ਜਾਂਦੀ ਹੈ। ਨੁਕਸਾਨਿਆ ਜਹਾਜ਼ ਮੈਕਸ ਕੰਪਨੀ ਦਾ ਬੀ-737-8 ਜਹਾਜ਼ ਹੈ। ਦੱਸ ਦੇਈਏ ਕਿ ਆਕਾਸਾ ਏਅਰਲਾਈਨਜ਼ ਵਿੱਚ ਅਜਿਹੀ ਹੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ।

Aircraft viral news

15 ਅਕਤੂਬਰ ਨੂੰ ਅਕਾਸਾ ਏਅਰਲਾਈਨਜ਼ ਦੀ ਫਲਾਈਟ ਨੇ ਟੇਕ ਆਫ ਕਰਕੇ ਮੁੰਬਈ ਏਅਰਪੋਰਟ 'ਤੇ ਵਾਪਸ ਜਾਣਾ ਸੀ। ਫਲਾਈਟ ਦੇ ਕੈਬਿਨ 'ਚ ਕਿਸੇ ਚੀਜ਼ ਦੇ ਸੜਨ ਦੀ ਬਦਬੂ ਆਉਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਜਦੋਂ ਅਕਾਸਾ ਏਅਰਲਾਈਨਜ਼ ਦੇ ਬੋਇੰਗ VT-YAE ਜਹਾਜ਼ ਨੇ ਉਡਾਣ ਭਰੀ ਤਾਂ ਇਸ ਦਾ ਇੰਜਣ ਆਮ ਵਾਂਗ ਕੰਮ ਕਰ ਰਿਹਾ ਸੀ ਪਰ ਅਚਾਨਕ ਕੈਬਿਨ ਵਿੱਚੋਂ ਕਿਸੇ ਚੀਜ਼ ਦੇ ਸੜਨ ਦੀ ਬਦਬੂ ਆਉਣ ਲੱਗੀ। ਅਕਾਸਾ ਏਅਰਲਾਈਨਜ਼ ਦੀ ਫਲਾਈਟ ਮੁੰਬਈ ਤੋਂ ਬੈਂਗਲੁਰੂ ਜਾ ਰਹੀ ਸੀ।

ਇਹ ਵੀ ਪੜ੍ਹੋ: ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਸਰਕਾਰ ਦੀ ਨਵੀਂ ਪਾਲਿਸੀ 'ਚ ਰਾਖਵਾਂਕਰਨ ਬਣ ਸਕਦਾ ਵੱਡਾ ਮੁੱਦਾ

ਸੜਨ ਦੀ ਬਦਬੂ ਆਉਣ ਤੋਂ ਬਾਅਦ ਫਲਾਈਟ ਨੂੰ ਵਾਪਸ ਮੁੰਬਈ ਮੋੜ ਦਿੱਤਾ ਗਿਆ। ਮੁੰਬਈ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਫਲਾਈਟ ਦੀ ਸਫਲਤਾਪੂਰਵਕ ਜਾਂਚ ਕੀਤੀ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਉਡਾਣ ਨਾਲ ਇੱਕ ਪੰਛੀ ਟਕਰਾ ਗਿਆ ਸੀ।

 

-PTC News

Related Post