ਵਿਰਾਸਤ-ਏ-ਖਾਲਸਾ ਨੂੰ ਮਿਲਿਆ ਸਰਟੀਫਿਕੇਟ ਆਫ਼ ਐਕਸੀਲੈਂਸ

By  Shanker Badra June 9th 2018 01:10 PM

ਵਿਰਾਸਤ-ਏ-ਖਾਲਸਾ ਨੂੰ ਮਿਲਿਆ ਸਰਟੀਫਿਕੇਟ ਆਫ਼ ਐਕਸੀਲੈਂਸ:ਸ੍ਰੀ ਅਨੰਦਪੁਰ ਸਾਹਿਬ ਦੇ ਵਿਰਾਸਤ-ਏ-ਖਾਲਸਾ ਦੀ ਉਸਾਰੀ ਸਿੱਖ ਵਿਰਾਸਤ ਨੂੰ ਪੇਸ਼ ਕਰਨ ਦਾ ਪਹਿਲਾ ਵੱਡਾ ਉੱਦਮ ਹੈ।ਸ੍ਰੀ ਅਨੰਦਪੁਰ ਸਾਹਿਬ ਦੇ ਵਿਰਾਸਤ-ਏ-ਖਾਲਸਾ ਨੂੰ ਸਰਟੀਫਿਕੇਟ ਆਫ਼ ਐਕਸੀਲੈਂਸ ਮਿਲਿਆ ਹੈ।ਇਹ ਸਰਟੀਫਿਕੇਟ ਦੁਨੀਆਂ ਦੀ ਸਭ ਤੋਂ ਵੱਡੀ ਸੈਰ ਸਪਾਟਾ ਵੈੱਬਸਾਈਟ ਵੱਲੋਂ ਦਿੱਤਾ ਗਿਆ ਹੈ।Virasat e khalsa nu milya certificate of excellenceਵਿਰਾਸਤ-ਏ-ਖਾਲਸਾ ਦੁਨੀਆ ਦੇ ਕਿਸੇ ਅਜੂਬੇ ਤੋਂ ਘੱਟ ਨਹੀਂ ਹੈ।ਖ਼ਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਤੇ ਜ਼ਰਖੇਜ਼ ਧਰਤੀ’ਤੇ ਸੰਸਾਰ ਦਾ ਨਿਵੇਕਲਾ ਅਤਿ-ਆਧੁਨਿਕ ਇਤਿਹਾਸਕ ਤੇ ਸੱਭਿਆਚਾਰਕ ਅਜਾਇਬ ਘਰ ਦੇਖਣ ਦਾ ਸੁਪਨਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਨੇ ਦੇਖਿਆ ਸੀ।Virasat e khalsa nu milya certificate of excellenceਵਿਰਾਸਤ-ਏ-ਖ਼ਾਲਸਾ’ ਦੇ ਪਹਿਲੇ ਪੜਾਅ ‘ਚ 14 ਗੈਲਰੀਆਂ ਦੇ ਦਰਸ਼ਨਾਂ ਦੌਰਾਨ ਸੈਲਾਨੀ ਇਥੇ ਪੰਜਾਬ ਦੇ ਸੱਭਿਆਚਾਰ,ਰਹਿਣ-ਸਹਿਣ,ਸਿੱਖ ਧਰਮ ਦੇ ਉਦੈ,ਦਸ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਮਿਲਣ ਤਕ ਦਾ ਇਤਿਹਾਸ ਮਲਟੀ ਮੀਡੀਆ ਅਤਿ-ਆਧੁਨਿਕ ਤਕਨੀਕਾਂ ਜ਼ਰੀਏ ਵੇਖਦੇ ਤੇ ਸੁਣਦੇ ਹਨ।ਪਹਿਲੇ ਪੜਾਅ ਵਿਚ ਜ਼ਿਆਦਾਤਰ ਇਤਿਹਾਸ ਤਸਵੀਰਾਂ ਜਾਂ ਕਲਾਕ੍ਰਿਤਾਂ ਰਾਹੀਂ ਵਿਖਾਇਆ ਗਿਆ ਹੈ।Virasat e khalsa nu milya certificate of excellenceਦੂਜੇ ਪੜਾਅ ‘ਚ ਪੰਦਰ੍ਹਵੀਂ ਗੈਲਰੀ ਤੋਂ ਲੈ ਕੇ ਸਤਾਈ ਵੀਂ ਗੈਲਰੀ ਤੱਕ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਭਾਰਤ ਦੀ ਆਜ਼ਾਦੀ (1708-1947 ਈਸਵੀ) ਤੱਕ ਪੰਜਾਬ ਦੇ ਅਮੀਰ ਤੇ ਗੌਰਵਸ਼ਾਲੀ ਸਿੱਖ ਇਤਿਹਾਸ ਨੂੰ ਹਸਤਕਲਾ,ਅਤਿ-ਆਧੁਨਿਕ ਮਲਟੀ ਮੀਡੀਆ ਤਕਨਾਲੋਜੀ ਤੋਂ ਇਲਾਵਾ ਥ੍ਰੀ-ਡੀ ਤਕਨੀਕ ਸਮੇਤ ਆਲ੍ਹਾ ਦਰਜੇ ਦੇ ਆਡੀਓ ਤੇ ਵੀਡੀਓ ਕੰਨਟੈਂਟ ਨਾਲ ਇਸ ਕਦਰ ਲੜੀ ‘ਚ ਪ੍ਰੋਇਆ ਗਿਆ ਹੈ ਕਿ ਦਰਸ਼ਕ ਖੁਦ ਆਪਣੇ ਆਪ ਨੂੰ ਉਸ ਕਾਲ ਵਿਚ ਜੀਵੰਤ ਮਹਿਸੂਸ ਕਰਨ ਲੱਗਦੇ ਹਨ।Virasat e khalsa nu milya certificate of excellenceਪੰਜਾਬ ਦਾ ਇਤਿਹਾਸ ਵੀ ਮੁੱਢਲੇ ਵਸਨੀਕਾਂ ਨੂੰ ਆਰੀਆ ਵਲੋਂ ਫਤਹਿ ਕਰਨਾ,ਬੁੱਧ ਧਰਮ ਦਾ ਆਗਮਨ,ਮਿਸਰ ਦੇ ਬਾਦਸ਼ਾਹ ਵਲੋਂ ਫਤਹਿ,ਮੁਸਲਮਾਨ ਹਮਲਾਵਰ ਗਜਨਵੀ,ਗੌਰੀ, ਗੁਲਾਮ ਖਿਲਜੀ ਤੁਗਲਕ, ਤੈਮੂਰ, ਸਯਦ,ਲੋਧੀ ਮੁਗਲ ਖਾਨਦਾਨ ਤੋਂ ਸਿੱਖ ਰਾਜ ਵੱਲ ਆਉਂਦਾ ਹੈ।ਇਸ ਖੇਤਰ ਵਿੱਚ ਵੇਦਾਂ ਦੀ ਰਚਨਾ ਹੋਈ,ਗੀਤਾ ਦਾ ਗਿਆਨ ਅਰਜੁਨ ਨੂੰ ਸੁਣਾਇਆ ਗਿਆ,ਸੂਫੀ ਤੇ ਗੁਰਮਤਿ ਗਿਆਨ,ਬਹਾਦਰ ਯੋਧਿਆਂ ਦੀਆਂ ਵਾਰਾਂ, ਚਰਿੱਤਰਵਾਨ ਪੂਰਨ ਭਗਤ ਦਾ ਕਿੱਸਾ ਆਦਿ ਪੰਜਾਬੀਆਂ ਦਾ ਮਨ ਭਾਉਂਦਾ ਸੰਗੀਤ ਸੁਣੇਗਾ।

-PTCNews

Related Post