ਵਿਰਾਟ ਕੋਹਲੀ ਦੇ ਆਊਟ ਹੋਣ ਦਾ ਲੱਗਾ ਦੁੱਖ, ਲਗਾਈ ਖੁਦ ਨੂੰ ਅੱਗ ਤੇ... 

By  Joshi January 9th 2018 11:48 AM

Virat Kohli Fan Sets Himself on Fire After Virat’s Poor Innings vs SA: ਵਿਰਾਟ ਕੋਹਲੀ ਦੇ ਆਊਟ ਹੋਣ ਦਾ ਲੱਗਾ ਦੁੱਖ, ਲਗਾਈ ਖੁਦ ਨੂੰ ਅੱਗ ਤੇ...

ਕਈ ਵਾਰ ਪ੍ਰਸ਼ੰਸਕ ਖੇਡ ਨਾਲ ਜਜ਼ਬਾਤ ਜੋੜ੍ਹ ਲੈਂਦੇ ਹਨ, ਅਤੇ ਫਿਰ ਕੁਝ ਅਜਿਹੇ ਕਦਮ ਚੁੱਕ ਲੈਂਦੇ ਹਨ, ਜੋ ਕਿ ਉਹਨਾਂ ਲਈ ਜਾਨਲੇਵਾ ਸਾਬਿਤ ਹੁੰਦੇ ਹਨ। ਅਜਾਹ ਹੀ ਕੁਝ ਵਾਪਰਿਆ ਹੈ ਦੱਖਣੀ ਅਫਰੀਕਾ ਦੇ ਖਿਲਾਫ ਵਿਰਾਟ ਕੋਹਲੀ ਦੇ ਸਸਤੇ ਵਿੱਚ ਆਉਟ ਹੋਣ 'ਤੇ।

ਦਰਅਸਲ, ਕੋਹਲੀ ਦੇ ਆਊਟ ਹੋਣ ਤੋਂ ਦੁਖੀ ਪ੍ਰਸ਼ੰਸਕ ਨੇ ਦੁਖੀ ਹੋ ਕੇ ਖੁਦ ਨੂੰ ਅੱਗ ਲਗਾ ਲਈ। ਵਿਅਕਤੀ ਮੱਧ ਪ੍ਰਦੇਸ਼  ਦੇ ਰਤਲਾਮ ਵਿੱਚ ਰਿਟਾਇਰਡ ਰੇਲ ਕਰਮਚਾਰੀ ਹੈ, ਅਤੇ ਉਸਨੂੰ ਗੰਭੀਰ ਜ਼ਖਮੀ ਹਾਲਤ 'ਚ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਉਸਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਹੈ ਕਿ ਉਸਨੇ ਵਿਰਾਟ ਕੋਹਲੀ ਦੇ ਆਉਟ ਹੋਣ ਦੇ ਬਾਅਦ ਆਪਣੇ ਆਪ ਨੂੰ ਅੱਗ ਲਗਾ ਲਈ ਸੀ।

Virat Kohli Fan Sets Himself on Fire After Virat’s Poor Innings vs SAVirat Kohli Fan Sets Himself on Fire After Virat’s Poor Innings vs SA: ਮਿਲੀ ਜਾਣਕਾਰੀ ਦੇ ਅਨੁਸਾਰ, ਅੰਬੇਡਕਰ ਨਗਰ ਨਿਵਾਸੀ ਬਾਬੂਲਾਲ ਬੈਰਵਾ ਜਦੋਂ ਸ਼ੁੱਕਰਵਾਰ ਨੂੰ ਭਾਰਤ-ਦੱਖਣ ਅਫਰੀਕਾ ਵਿਚਾਲੇ ਚੱਲ ਰਹੇ ਪਹਿਲੇ ਟੈਸਟ ਮੈਚ 'ਚ ਜਦੋਂ ਵਿਰਾਟ ਕੋਹਲੀ ਸਿਰਫ ਪੰਜ ਦੌੜਾਂ ਬਣਾਕੇ ਆਊਟ ਹੋਏ ਤਾਂ ਉਹਨਾਂ ਨੂੰ ਬਹੁਤ ਦੁੱਖ ਹੋਇਆ ਅਤੇ ਉਨ੍ਹਾਂ ਨੇ ਆਪਣੇ ਆਪ 'ਤੇ ਮਿੱਟੀ ਦਾ ਤੇਲ ਪਾ ਲਿਆ ਅਤੇ ਖੁਦ ਨੂੰ ਅੱਗ ਲਗਾ ਲਈ।

ਉਸਦੀ ਚੀਕ-ਪੁਕਾਰ ਸੁਣ ਕੇ ਪਤਨੀ ਸਮੇਤ ਹੋਰਨਾਂ ਦੀ ਮਦਦ ਨਾਲ ਅੱਗ ਬੁਝਾਈ ਗਈ ਅਤੇ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

ਡਾਕਟਰਾਂ ਮੁਤਾਬਕ, ਬੈਰਵਾ ਦੀ ਹਾਲਤ ਸਥਿਰ ਹੈ ਪਰ ਉਸਦਾ ਸਿਰ, ਚਿਹਰਾ ਅਤੇ ਹੱਥ ਦਾ ਕੁਝ ਹਿੱਸਾ ਝੁਲਸ ਗਿਆ ਹੈ।

—PTC News

Related Post