ਜਹਾਜ਼ 'ਚ ਸਿਗਰਟ ਪੀਣ ਤੋਂ ਮਨ੍ਹਾ ਕਰਨ 'ਤੇ , ਯਾਤਰੀ ਨੇ ਚੱਕਰਾਂ 'ਚ ਪਾਏ ਅਧਿਕਾਰੀ

By  Jashan A December 22nd 2018 06:51 PM

ਜਹਾਜ਼ 'ਚ ਸਿਗਰਟ ਪੀਣ ਤੋਂ ਮਨ੍ਹਾ ਕਰਨ 'ਤੇ, ਯਾਤਰੀ ਨੇ ਚੱਕਰਾਂ 'ਚ ਪਾਏ ਅਧਿਕਾਰੀ,ਨਵੀਂ ਦਿੱਲੀ: ਅੱਜ ਵਿਸਤਾਰਾ ਦੀ ਅੰਮ੍ਰਿਤਸਰ-ਦਿੱਲੀ-ਕਲਕੱਤਾ ਪੈਸੇਂਜਰ ਫਲਾਈਟ `ਚ ਇੱਕ ਯਾਤਰੀ ਨੇ ਉਸ ਸਮੇਂ ਜੰਮਕੇ ਹੰਗਾਮਾ ਕੀਤਾ, ਜਦੋ ਉਸ ਨੂੰ ਜਹਾਜ਼ 'ਚ ਸਿਗਰਟ ਪੀਣ ਤੋਂ ਮਨਾਹੀ ਕਰ ਦਿੱਤੀ। ਜਿਸ ਤੋਂ ਬਾਅਦ ਯਾਤਰੀ ਨੂੰ ਦਿੱਲੀ ਏਅਰਪੋਰਟ 'ਤੇ ਜਹਾਜ਼ 'ਚੋਂ ਉਤਾਰ ਦਿੱਤਾ ਗਿਆ।

flight smoke ਜਹਾਜ਼ 'ਚ ਸਿਗਰਟ ਪੀਣ ਤੋਂ ਮਨ੍ਹਾ ਕਰਨ 'ਤੇ , ਯਾਤਰੀ ਨੇ ਚੱਕਰਾਂ 'ਚ ਪਾਏ ਅਧਿਕਾਰੀ

ਮਿਲੀ ਜਾਣਕਾਰੀ ਮੁਤਾਬਕ ਯਾਤਰੀ ਫਲਾਈਟ 'ਚ ਸਿਗਰਿਟ ਪੀਣਾ ਚਾਹੁੰਦਾ ਸੀ।ਜਦੋਂ ਚਾਲਕ ਦਲ ਦੇ ਮੈਂਬਰਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਜਿੱਦ ਕਰਨ ਲੱਗਿਆ।

flight smoke ਜਹਾਜ਼ 'ਚ ਸਿਗਰਟ ਪੀਣ ਤੋਂ ਮਨ੍ਹਾ ਕਰਨ 'ਤੇ , ਯਾਤਰੀ ਨੇ ਚੱਕਰਾਂ 'ਚ ਪਾਏ ਅਧਿਕਾਰੀ

ਜਿਸ ਤੋਂ ਬਾਅਦ ਯਾਤਰੀ ਤੇ ਅਧਿਕਾਰੀਆਂ ਵਿਚਕਾਰ ਤਕਰਾਰ ਹੋ ਗਈ ਤੇ ਉਸ ਨੂੰ ਸਮਾਂ ਸਮੇਤ ਜਹਾਜ ਤੋਂ ਉਤਾਰ ਦਿੱਤਾ ਗਿਆ।

flight smoke ਜਹਾਜ਼ 'ਚ ਸਿਗਰਟ ਪੀਣ ਤੋਂ ਮਨ੍ਹਾ ਕਰਨ 'ਤੇ , ਯਾਤਰੀ ਨੇ ਚੱਕਰਾਂ 'ਚ ਪਾਏ ਅਧਿਕਾਰੀ

ਇਸ ਦੌਰਾਨ ਉਡਾਨ ਨੂੰ 3 ਘੰਟੇ ਦੇਰੀ ਨਾਲ ਚੱਲੀ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ 'ਚ ਮਹਿਲਾ ਯਾਤਰੀ ਨੇ ਸ਼ਰਾਬ ਦੇਣ ਤੋਂ ਇਨਕਾਰ `ਤੇ ਹੰਗਾਮਾ ਕੀਤਾ ਸੀ।

-PTC News

Related Post