ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਕਾਰਜਕਾਰੀ ਇੰਜੀਨੀਆਰ ਮੰਡਲ ਅੱਗੇ ਧਰਨਾ

By  Shanker Badra May 16th 2019 01:22 PM

ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਕਾਰਜਕਾਰੀ ਇੰਜੀਨੀਆਰ ਮੰਡਲ ਅੱਗੇ ਧਰਨਾ:ਪਟਿਆਲਾ :ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਨੇ ਜ਼ਿਲ੍ਹਾ ਪ੍ਰਧਾਨ ਜੀਤ ਸਿੰਘ ਬਠੋਈ ਦੀ ਪ੍ਰਧਾਨਗੀ ਹੇਠ ਕਾਰਜਕਾਰੀ ਇੰਜੀਨੀਆਰ ਮੰਡਲ ਅੱਗੇ ਧਰਨਾ ਦਿੱਤਾ ਹੈ।ਇਸ ਧਰਨੇ ਨੂੰ ਸਬੋਧਨ ਕਰਦਿਆਂ ਸਰਕਲ ਪ੍ਰਧਾਨ ਗੁਰਚਰਨ ਸਿੰਘ ਨੇ ਕਿਹਾ ਕਿ ਕੰਟਰੈਕਟ ਵਰਕਰਾਂ ਨੂੰ ਕਿਰਤ ਕਮਿਸ਼ਨ ਤਹਿਤ ਤਨਖਾਹਾਂ ਦੇਣ ਸਬੰਧੀ ਤੇ ਹਫਤਾਵਾਰੀ ਛੁੱਟੀ ਲਾਗੂ ਕਰਵਾਉਣ ਲਈ ਐਸ.ਈ. ਲੁਧਿਆਣਾ ਦੇ ਪੱਤਰ ਨੂੰ ਸਮੁੱਚੇ ਫੀਲਡ ਕਾਮਿਆ ’ਤੇ ਲਾਗੂ ਕਰਨ ਦੀ ਮੰਗ ਲੈ ਕੇ 15/4/019 ਨੂੰ ਯੂਨੀਅਨ ਦੇ ਆਗੂਆਂ ਨਾਲ ਕਾਰਜਕਾਰੀ ਇੰਜੀਨੀਆ ਨਾਲ ਮੀਟਿੰਗ ਹੋਈ ਸੀ।

Water Supply and Sanitation, Punjab Executive Engineer Circle protest ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਕਾਰਜਕਾਰੀ ਇੰਜੀਨੀਆਰ ਮੰਡਲ ਅੱਗੇ ਧਰਨਾ

ਇਸ ਮੀਟਿੰਗ ਵਿੱਚ ਮੰਗਾਂ ਮੰਨੀਆਂ ਗਈਆਂ ਲਈਆ ਸਨ ਤੇ ਲਿਖਤੀ ਪ੍ਰੋਸਿੰਡਿਗ ਜਾਰੀ ਕੀਤੀ ਪਰ 1ਮਹੀਨਾ ਹੋਣ ਦੇ ਬਵਾਜੂਦ ਕਾਜਕਾਰੀ ਇੰਜੀਨੀਆਰ ਮੰਡਲ ਨੰਬਰ 2 ਪਟਿਆਲਾ ਮੁਕਰ ਗਿਆ ਹੈ ,ਜਿਸ ਕਰਕੇ ਵਰਕਰਾਂ ਨੂੰ ਤਨਖਾਹ ਨਹੀ ਮਿਲ ਰਹੀ।ਉਨ੍ਹਾਂ ਨੇ ਕਿਹਾ ਕਿ ਇਸ ਕਾਰਨ ਵਰਕਰਾਂ ਦੇ ਘਰਾਂ ਦਾ ਗੁਜਾਰਾ ਬਹੁਤ ਮੁਸ਼ਕਿਲ ਨਾਲ ਹੋ ਗਿਆ ਹੈ,ਇਸ ਲਈ ਯੂਨੀਅਨ ਦੇ ਵਰਕਰਾਂ ਵੱਲੋਂ ਡੱਟ ਕੇ ਵਿਰੋਧ ਕੀਤਾ ਗਿਆ ਤੇ ਜੇਕਰ ਫਿਰ ਵੀ ਮੰਨੀਆਂ ਮੰਗਾਂ ਨਾ ਲਾਗੂ ਕੀਤੀਆ ਗਈਆਂ ਤਾ ਸੰਘਰਸ਼ ਨੂੰ ਤੇਜ਼ ਤੇ ਤਿੱਖਾ ਕੀਤਾ ਜਾਵੇਗਾ ਤੇ ਪੰਚਾਇਤੀਕਰਨ ਲਈ ਪਿੰਡਾਂ ਵਿੱਚ ਆਉਣ ਵਾਲੀਆਂ ਵਰਲਡ ਬੈਂਕ ਦੀਆਂ ਟੀਮਾਂ,ਵਿਭਾਗ ਦੇ ਮੰਤਰੀ ਆਦਿ ਦਾ ਆਉਣ ’ਤੇ ਵਿਰੋਧ ਕੀਤਾ ਜਾਵੇਗਾ।

Water Supply and Sanitation, Punjab Executive Engineer Circle protest ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਕਾਰਜਕਾਰੀ ਇੰਜੀਨੀਆਰ ਮੰਡਲ ਅੱਗੇ ਧਰਨਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹਿਮਾਚਲ : ਕੁੱਲੂ ‘ਚ ਭਾਜਪਾ ਵਰਕਰਾਂ ਨਾਲ ਭਰੀ ਬੱਸ ਪਲਟੀ , 7 ਜ਼ਖ਼ਮੀ

ਅੰਤ ਵਿੱਚ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਕੰਟਰੈਕਟ ਵਰਕਰਾਂ ਦੇ ਪੱਕੇ ਰੁਜ਼ਗਾਰ ਦੀ ਮੰਗ ਲਈ ਭਵਿੱਖ ਵਿੱਚ ਸੰਘਰਸ਼ ਜਾਰੀ ਰੱਖਿਆ ਜਾਵੇਗਾ।ਇਸਦੇ ਨਾਲ ਹੀ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਵੀ ਵਰਤਮਾਨ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਪ੍ਰਚਾਰ ਕਰਕੇ ਸਰਕਾਰ ਦੇ ਲੋਕ ਮਾਰੂ ਫੈਸਲਿਆਂ ਬਾਰੇ ਲੋਕਾਂ ਨੂੰ ਚੇਤੰਨ ਕੀਤਾ ਜਾਵੇਗਾ ਅਤੇ ਪਬਲਿਕ ਅਦਾਰੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਪੰਚਾਇਤੀ ਕਰਨ ਨਿਜੀਕਰਣ ਤੋਂ ਬਚਾਉਣ ਲਈ ਇਕਜੁੱਟ ਹੋ ਕੇ ਸਖਤ ਐਕਸ਼ਨ ਕਰਨ ਲਈ ਲਾਮਬੰਦ ਕੀਤਾ ਜਾਵੇਗਾ।

-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post