ਮੌਸਮ ਵਿਭਾਗ ਦਾ ਦਾਅਵਾ, ਅਗਲੇ 24 ਘੰਟਿਆਂ 'ਚ ਕੇਰਲ ਪਹੁੰਚੇਗਾ ਮਾਨਸੂਨ

By  Jashan A June 7th 2019 08:19 PM

ਮੌਸਮ ਵਿਭਾਗ ਦਾ ਦਾਅਵਾ, ਅਗਲੇ 24 ਘੰਟਿਆਂ 'ਚ ਕੇਰਲ ਪਹੁੰਚੇਗਾ ਮਾਨਸੂਨ,ਨਵੀਂ ਦਿੱਲੀ: ਦੇਸ਼ ਭਰ 'ਚ ਤਪਦੀ ਗਰਮੀ ਕਾਰਨ ਲੋਕ ਪ੍ਰੇਸ਼ਾਨ ਹਨ। ਅੱਤ ਦੀ ਗਰਮੀ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਪਰ ਇਸ ਦੌਰਾਨ ਮੌਸਮ ਵਿਭਾਗ ਵੱਲੋਂ ਇੱਕ ਰਾਹਤ ਭਰੀ ਖ਼ਬਰ ਆਈ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ 'ਚ ਮਾਨਸੂਨ ਕੇਰਲ ਪਹੁੰਚ ਜਾਵੇਗਾ।

ਹਾਲਾਂਕਿ, ਇਹ ਫਿਰ ਵੀ ਇਸ ਦੇ ਤੈਅ ਸਮੇਂ ਤੋਂ 8 ਦਿਨ ਦੇਰੀ ਨਾਲ ਕੇਰਲ ਪਹੁੰਚ ਰਿਹਾ ਹੈ।ਕੇਰਲ ਪਹੁੰਚਣ ਤੋਂ ਬਾਅਦ ਹੌਲੀ-ਹੌਲੀ ਇਹ ਅੱਗੇ ਵਧੇਗਾ ਅਤੇ 14-15 ਤਰੀਕ ਤਕ ਮਹਾਰਾਸ਼'ਰ ਤੇ ਫਿਰ 20-22 ਜੂਨ ਤਕ ਮੱਧ ਪ੍ਰਦੇਸ਼ ਪਹੁੰਚੇਗਾ।

ਹੋਰ ਪੜ੍ਹੋ:ਛੱਤੀਸਗੜ੍ਹ ਦੇ ਸੁਕਮਾ ‘ਚ IED ਧਮਾਕਾ, 2 ਜਵਾਨ ਜ਼ਖਮੀ

ਜੇਕਰ ਗੱਲ ਰਾਜਧਾਨੀ ਦਿੱਲੀ ਦੀ ਕਰੀਏ ਤਾਂ ਇਹ ਜੁਲਾਈ ਦੇ ਪਹਿਲੇ ਹਫ਼ਤੇ ਦਿੱਲੀ ਪਹੁੰਚੇਗਾ।ਉੱਥੇ ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਸਕਾਈਮੈੱਟ ਨੇ ਵੀ ਕਿਹਾ ਹੈ ਕਿ ਮੌਨਸੂਨ 8 ਜੂਨ ਤਕ ਕੇਰਲ ਪਹੁੰਚੇਗਾ।

-PTC News

Related Post